
ਨੌਜਵਾਨਾਂ 'ਤੇ ਕੁੱਲ 47 ਚਾਰਜ ਲਗਾਏ ਗਏ ਹਨ
ਟੋਰਾਟੋ - ਕੈਨੇਡਾ ਵਿਚ ਚੋਰੀ ਦੇ ਦੋਸ਼ ਹੇਠ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ। ਯਾਰਕ ਰੀਜਨਲ ਪੁਲਿਸ ਵੱਲੋਂ ਯਾਰਕ ਰੀਜਨ ਦੇ ਵਪਾਰਕ ਅਦਾਰਿਆਂ ’ਚ ਚੋਰੀ ਦੀਆਂ ਘੱਟੋ-ਘੱਟ 21 ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਇਹਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਰਕ ਰੀਜਨਲ ਪੁਲਿਸ ਵੱਲੋਂ ਫੜੇ ਗਏ ਕਥਿਤ ਦੋਸ਼ੀਆਂ ਦੇ ਨਾਂ ਜਨਤਕ ਕੀਤੇ ਗਏ ਹਨ, ਜਿਨ੍ਹਾਂ ’ਚ ਟੋਰਾਂਟੋ ਨਾਲ ਸਬੰਧਤ ਸਲਿੰਦਰ ਸਿੰਘ (26), ਨਵਦੀਪ ਸਿੰਘ (23), ਲਵਪ੍ਰੀਤ ਸਿੰਘ (25), ਅਨੁਵੀਰ ਸਿੰਘ (25), ਮਨਪ੍ਰੀਤ ਸਿੰਘ (24) ਅਤੇ ਸੁਖਮਨਦੀਪ ਸੰਧੂ (34) ਸ਼ਾਮਲ ਹਨ।
ਇਨ੍ਹਾਂ ਖ਼ਿਲਾਫ਼ ਨਵੰਬਰ 2021 ਤੋਂ ਜਾਂਚ ਚੱਲ ਰਹੀ ਸੀ ਤੇ 13 ਅਤੇ 14 ਸਤੰਬਰ ਨੂੰ ਇਨ੍ਹਾਂ ਦੀਆਂ ਗ੍ਰਿਫ਼ਤਾਰੀਆ ਹੋਈਆਂ ਸਨ। ਇਨ੍ਹਾਂ ਉੱਤੇ ਕੁੱਲ 47 ਚਾਰਜ ਲਗਾਏ ਗਏ ਹਨ। ਇਨ੍ਹਾਂ ਕਥਿਤ ਦੋਸ਼ੀਆਂ ਤੋਂ ਚੋਰੀ ਦੇ ਸਾਮਾਨ ਦੇ ਨਾਲ ਹੈਰੋਇਨ ਤੇ ਕੋਕੀਨ ਵੀ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਯਾਰਕ ਰੀਜਨ ਤੋਂ ਇਲਾਵਾ ਇਨ੍ਹਾਂ ਵੱਲੋਂ ਪੀਲ, ਹਾਲਟਨ, ਡਰਹਮ ਅਤੇ ਟੋਰਾਂਟੋ ਖੇਤਰ ’ਚ ਵੀ ਚੋਰੀ ਦੀਆਂ ਵਾਰਦਾਆਂ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ।