
Gurdaspur News: ਪਿੰਡ ਚੀਮਾ ਖੁੱਡੀ ਨਾਲ ਸਬੰਧਿਤ ਹੈ ਗਜ਼ਲਦੀਪ ਕੌਰ
Ghazaldeep Kaur recruited into the Canadian Police Gurdaspur News: ਪੰਜਾਬੀਆਂ ਨੇ ਅੱਜ ਆਪਣੀ ਮਿਹਨਤ ਸਦਕਾ ਦੇਸ਼ਾਂ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਝੰਡੇ ਗੱਡੇ ਹਨ। ਅਜਿਹੀ ਹੀ ਇਕ ਹੋਰ ਮਾਣ ਵਾਲੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਪੰਜਾਬ ਦੀ ਧੀ ਮਿਹਨਤ ਸਦਕਾ ਕੈਨੇਡਾ ਪੁਲਿਸ ਵਿਚ ਭਰਤੀ ਹੋਈ ਹੈ।
ਜਾਣਕਾਰੀ ਅਨੁਸਾਰ ਗਜ਼ਲਦੀਪ ਕੌਰ ਪੁੱਤਰੀ ਰਜਿੰਦਰਜੀਤ ਸਿੰਘ ਪਿੰਟੂ ਵਾਸੀ ਪਿੰਡ ਚੀਮਾ ਖੁੱਡੀ ਇਸ ਸਮੇਂ ਕੈਨੇਡਾ ਵਿੱਚ ਰਹਿ ਰਹੀ ਹੈ, ਗਜ਼ਲਦੀਪ ਕੌਰ ਚੀਮਾ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਜਿੱਥੇ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ, ਉਸ ਦੇ ਨਾਲ ਹੀ ਪੂਰੇ ਵਿਸ਼ਵ ਵਿੱਚ ਪੰਜਾਬ ਦਾ ਨਾਂ ਵੀ ਰੋਸ਼ਨ ਕੀਤਾ ਹੈ।
ਪਿਤਾ ਰਜਿੰਦਰਜੀਤ ਸਿੰਘ ਪਿੰਟੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਸਪੁੱਤਰੀ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਕੈਨੇਡਾ ਵਰਗੇ ਅਗਾਂਹ ਵਧੂ ਦੇਸ਼ ਦੀ ਪੁਲਿਸ ਵਿੱਚ ਭਰਤੀ ਹੋਵੇ, ਉਸਦੀ ਮਿਹਨਤ ਨੇ ਰੰਗ ਲਿਆਂਦਾ ਗਜ਼ਲਦੀਪ ਕੌਰ ਚੀਮਾ ਕੈਨੇਡਾ ਪੁਲਿਸ ਵਿੱਚ ਭਰਤੀ ਹੋਈ ਹੈ। ਉਹਨਾਂ ਕਿਹਾ ਕਿ ਮੇਰੇ ਤੇ ਮੇਰੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ, ਜਿਸ ’ਤੇ ਸਾਰਾ ਪਰਿਵਾਰ ਬਾਗੋ ਬਾਗ ਹੋਇਆ ਫਿਰਦਾ ਹੈ।