
‘ਮੇਲਾ ਗਦਰੀ ਬਾਬਿਆਂ ਦਾ’ 26 ਜੁਲਾਈ ਨੂੰ ਧੂਮ ਧਮਾਕੇ ਨਾਲ ਕਰਵਾਇਆ ਜਾਵੇਗਾ
Canada News: ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ )ਦੇ ਸਹਿਯੋਗ ਨਾਲ ਕੈਨੇਡਾ ਦੇ ਸਰੀ ਸ਼ਹਿਰ ’ਚ ਗਦਰੀ ਬਾਬਿਆਂ ਦੀ ਯਾਦ ’ਚ ਮੇਲਾ ਗਦਰੀ ਬਾਬਿਆਂ ਦਾ 26 ਜੁਲਾਈ ਦਿਨ ਸ਼ਨੀਵਾਰ ਨੂੰ ਸਰੀ ਦੇ ਬੇਅਰ ਕਰੀਕ ਪਾਰਕ ’ਚ ਧੂਮ ਧਮਾਕੇ ਨਾਲ ਕਰਵਾਏ ਜਾਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਸਾਹਿਬ ਸਿੰਘ ਥਿੰਦ ਅਤੇ ਕਿਰਨਪਾਲ ਸਿੰਘ ਗਰੇਵਾਲ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ’ਚ ਉੱਘੇ ਪੰਜਾਬੀ ਕਲਾਕਾਰ ਸੁਖਵਿੰਦਰ ਸੁੱਖੀ ,ਜਸਵੰਤ ਸੰਦੀਲਾ ,ਸੁੱਖੀ ਬਰਾੜ, ਗੁਰਵਿੰਦਰ ਬਰਾੜ ,ਰਾਣੀ ਅਰਮਾਨ ,ਖੁਸ਼ੀ ਕੌਰ ਅਤੇ ਅਰਸ਼ ਰਿਆਜ ਦੀ ਟੀਮ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।