ਪੰਜਾਬ ਦੀ ਧੀ ਰੂਪਨਪ੍ਰੀਤ ਕੌਰ ਨੇ ਕੈਨੇਡਾ ਨੇਵੀ ਪੁਲਿਸ ’ਚ ਭਰਤੀ ਹੋ ਕੇ ਮਾਪਿਆਂ ਦਾ ਮਾਣ ਵਧਾਇਆ
Published : Feb 21, 2025, 7:20 am IST
Updated : Feb 21, 2025, 10:18 am IST
SHARE ARTICLE
Rupanpreet Kaur join the Canadian Navy Police Punjab News
Rupanpreet Kaur join the Canadian Navy Police Punjab News

ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਨਾਲ ਸਬੰਧਿਤ ਹੈ ਰੂਪਨਪ੍ਰੀਤ ਕੌਰ

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਇਕ ਪਾਸੇ ਜਦੋਂ ਗ਼ੈਰ ਕਾਨੂੰਨੀ ਦਾਖ਼ਲੇ ਕਾਰਨ ਅਮਰੀਕਾ ਤੋਂ ਕੱਢੇ ਗਏ ਪੰਜਾਬੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉਥੇ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਦੀ ਰੂਪਨਪ੍ਰੀਤ ਕੌਰ ਨੇ ਕੈਨੇਡਾ ਦੀ ਨੇਵੀ ਪੁਲਿਸ ’ਚ ਚੁਣੇ ਜਾਣ ’ਤੇ ਅਪਣੇ ਮਾਪਿਆਂ ਦਾ ਮਾਣ ਵਧਾਇਆ ਹੈ ਜਿਸ ਲਈ ਪ੍ਰਵਾਰ ਨੂੰ ਚੁਫ਼ੇਰਿਉਂ ਵਧਾਈਆਂ ਮਿਲ ਰਹੀਆਂ ਹਨ। 

ਦਾਦਾ ਗੱਜਣ ਸਿੰਘ ਅਤੇ ਦਾਦੀ ਬਲਵਿੰਦਰ ਕੌਰ ਦੀ ਹੋਣਹਾਰ ਪੋਤਰੀ ਰੂਪਨਪ੍ਰੀਤ ਕੌਰ ਜੋ ਕੈਨੇਡਾ ਨੇਵੀ ਪੁਲਿਸ ’ਚ ਭਰਤੀ ਹੋਈ ਹੈ, ਬਾਰੇ ਕੈਨੇਡਾ ਤੋਂ ਭਰਾ ਜਸ਼ਨ ਸਿੰਘ ਅਤੇ ਇੰਡੀਆ ਤੋਂ ਪਿਤਾ ਮਹਿੰਦਰਪਾਲ ਸਿੰਘ ਸਾਬੀ ਮਹਿਰੋਕ ਅਤੇ ਮਾਤਾ ਚਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗੁਰੂ ਨਾਨਕ ਦੇਵ ਮਾਡਲ ਸਕੂਲ, ਸ਼ਤਾਬਗੜ੍ਹ ਤੋਂ ਮੁਢਲੀ ਪੜ੍ਹਾਈ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਤੋਂ +2 ਪਾਸ ਕਰ ਕੇ 2018 ’ਚ ਕੈਨੇਡਾ ਗਈ ਧੀ ਰਾਣੀ ਨੇ ਪਹਿਲਾਂ ‘ਲੰਗਾਰਾ ਕਾਲਜ, ਸਰੀ’ ’ਚ ਪੂਰੀ ਲਗਨ ਅਤੇ ਮਿਹਨਤ ਨਾਲ ਅਪਣੀ ਪੜ੍ਹਾਈ ਪੂਰੀ ਕੀਤੀ ਅਤੇ ਪੀ.ਆਰ. ਹੋਣ ਉਪਰੰਤ ਅਪਣੀ ਜੌਬ ਦੇ ਨਾਲ ਨਾਲ ਕੈਨੇਡਾ ਨੇਵੀ ਲਈ ‘ਫ਼ੋਰਸ ਟੈਸਟ ਮਿਲਟਰੀ ਅਤੇ ਇਥੌਸ ਫਿਟਨੈੱਸ ਟੈਸਟ’ ਦੀ ਪੜ੍ਹਾਈ ਜਾਰੀ ਰੱਖੀ ਜਿਸ ਦੇ ਫ਼ਲਸਰੂਪ ਉਹ ਅਪਣੀ ‘ਕੈਨੇਡਾ ਨੇਵੀ’ ਦੀ ਮੰਜ਼ਲ ਨੂੰ ਸਰ ਕਰ ਸਕੀ ਹੈ।

ਸ਼ਤਾਬਗੜ੍ਹ ਦੀ ਹੋਣਹਾਰ ਧੀ ਦੀ ਇਸ ਉਪਲੱਬਧੀ ਲਈ ਮਹਿਰੋਕ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ’ਚ ਸੁਖਦੇਵ ਸਿੰਘ ਨੰਬਰਦਾਰ, ਦਰਸ਼ਨ ਸਿੰਘ ਯੂ.ਕੇ; ਸੰਤੋਖ ਸਿੰਘ ਮਹਿਰੋਕ, ਦਲਵਿੰਦਰ ਸਿੰਘ ਕੈਨੇਡਾ, ਬਿੱਕਰ ਸਿੰਘ ਸ਼ਤਾਬਗੜ੍ਹ, ਪਰਮਿੰਦਰ ਸਿੰਘ ਸੋਢੀ ਕੈਨੇਡਾ, ਅਮਨਦੀਪ ਸਿੰਘ ਯੂ.ਕੇ, ਕੰਵਲਪ੍ਰੀਤ ਸਿੰਘ ਕੌੜਾ,ਅਜੀਤ ਸਿੰਘ ਕੌੜਾ ਆਦਿ ਦੇ ਨਾਂ ਸ਼ਾਮਲ ਹਨ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement