
ਕੁੜੀਆਂ ਲਈ ਪੇਸ਼ ਕੀਤੀ ਇਕ ਮਿਸਾਲ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਜਲੰਧਰ ਕੈਂਟ ਦੀ ਡਾ: ਸਲੋਨੀ ਪਾਲ ਨੇ ਅਨੁਕੂਲ ਪ੍ਰਕਾਸ਼ ਵਿਗਿਆਨ ਦੇ ਵਿਚ ਪੜ੍ਹਾਈ ਕਰ ਕੇ ਅੰਤਰਰਾਸ਼ਟਰੀ ਪੱਧਰ ਤਕ ਉਚੀਆਂ ਬੁਲੰਦੀਆਂ ਨੂੰ ਸਾਬਤ ਕਰਦਿਆਂ ਕੈਂਟਰਬਰੀ ਯੂਨੀਵਰਸਿਟੀ ਦੇ ਵਿਚ ਬਤੌਰ ਸਹਾਇਕ ਲੈਕਚਰਾਰ ਬਣ ਕੇ ਕੁੜੀਆਂ ਲਈ ਇਕ ਮਿਸਾਲ ਪੇਸ਼ ਕੀਤੀ।
Dr. Saloni Paul
ਮਾਊਂਟ ਜੌਹਨ ਅਬਜ਼ਰਬੇਟਰੀ ਲੇਕ ਟੀਕਾਪੂ ਵਿਖੇ ਇਸ ਨੇ ਅਪਣਾ ਖੋਜਕਾਰਜ ਪੂਰਾ ਕੀਤਾ। ਡਾ. ਸਲੋਨੀ ਪਾਲ ਦਾ ਵਿਆਹ 6 ਕੁ ਸਾਲ ਪਹਿਲਾਂ ਸੋਫੀ ਪਿੰਡ ਵਿਖੇ ਅਮਨ ਸਮਰਾਟ ਨਾਲ ਹੋਇਆ ਸੀ। ਸਹੁਰਿਆਂ ਦੇ ਸਤਿਕਾਰ ਅਤੇ ਹੱਲਾਸ਼ੇਰੀ ਨੇ ਇਸ ਕੁੜੀ ਨੂੰ ਪੜ੍ਹਾਈ ਜਾਰੀ ਰੱਖਣ ਵਿਚ ਅਪਣਾ ਪੂਰਾ ਯੋਗਦਾਨ ਦਿਤਾ।
Dr. Saloni Paul
2015 ਦੇ ਵਿਚ ਉਹ ਅਪਣੇ ਪਤੀ ਅਮਨ ਸਮਾਰਟ ਦੇ ਨਾਲ ਨਿਊਜ਼ੀਲੈਂਡ ਅਗਲੇਰੀ ਪੜ੍ਹਾਈ ਵਾਸਤੇ ਪਹੁੰਚੀ। ਲਵਲੀ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇਸ ਨੇ ਬੈਚਲਰ ਆਫ਼ ਟੈਕਨਾਲੋਜੀ ਕੀਤੀ ਜਦ ਕਿ ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇਸ ਨੇ ਮਾਸਟਰ ਕੀਤੀ।
ਇਸ ਹੋਣਹਾਰ ਕੁੜੀ ਨੇ ਅਪਣੀ ਤੇਜ਼ ਬੁੱਧੀ ਦਾ ਪ੍ਰਦਰਸ਼ਨ ਕਰਦਿਆਂ ‘ਮਲਟੀ ਸਕੇਲ ਮੈਥਡ ਫ਼ਾਰ ਡੀਕੋਨਵੋਲੁਸ਼ਨ ਫ਼ਰਾਮ ਵੇਵਫ਼ਰੰਟ ਸੈਂਸਿੰਗ’ ਦੇ ਵਿਚ ਪੀ. ਐਚ. ਡੀ. ਕਰ ਮਾਰੀ। ਇਸ ਦੇ ਖੋਜ ਖੇਤਰ ਵਿਚ ਇਹ ਸ਼ਾਮਲ ਸੀ ਕਿ ਅਨੁਕੂਲ ਪ੍ਰਕਾਸ਼ ਸਾਇੰਸ ਦੀ ਵਰਤੋਂ ਕਰਦਿਆਂ ਕਿਸ ਤਰ੍ਹਾਂ ਸਾਫ਼ਟਵੇਅਰ ਦੇ ਰਾਹੀਂ ਉਚ ਮਿਆਰੀ ਖੁਗੋਲ ਦੀਆਂ ਸਾਫ਼ ਅਤੇ ਸਪੱਸ਼ਟ ਤਸਵੀਰਾਂ ਲਈਆਂ ਜਾਣ।