UK NRIs News: ਬ੍ਰਿਟਿਸ਼ NRIs ਨੂੰ ਭਾਰਤ ਵਿਚ ਹੋਣ ਵਾਲੀ ਕਮਾਈ 'ਤੇ ਦੇਣਾ ਪਵੇਗਾ ਟੈਕਸ 
Published : Apr 21, 2024, 3:44 pm IST
Updated : Apr 21, 2024, 3:44 pm IST
SHARE ARTICLE
British NRIs will have to pay tax on income earned in India
British NRIs will have to pay tax on income earned in India

ਭਾਰਤ 'ਚ ਹੋਣ ਵਾਲੀ ਆਮਦਨ 'ਤੇ 50 ਫੀਸਦੀ ਟੈਕਸ ਦੇਣਾ ਹੋਵੇਗਾ  

PM ਰਿਸ਼ੀ ਸੁਨਕ ਨੇ ਭਾਰਤੀਆਂ 'ਤੇ ਟੈਕਸ ਛੋਟ 15 ਸਾਲ ਤੋਂ ਘਟਾ ਕੇ 4 ਸਾਲ ਕੀਤੀ 
ਨਵਾਂ ਕਾਨੂੰਨ ਅਗਲੇ ਸਾਲ ਅਪ੍ਰੈਲ ਤੋਂ ਹੋਵੇਗਾ ਲਾਗੂ 

UK NRIs News: ਬ੍ਰਿਟੇਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਹੋਰ ਸਖ਼ਤ ਕਾਨੂੰਨ ਪੇਸ਼ ਕੀਤਾ ਹੈ। ਬ੍ਰਿਟੇਨ 'ਚ ਰਹਿ ਰਹੇ ਐੱਨਆਰਆਈਜ਼ (ਪ੍ਰਵਾਸੀ ਭਾਰਤੀਆਂ) ਲਈ ਬੈਂਕ ਐਫਡੀ, ਸਟਾਕ ਮਾਰਕੀਟ ਅਤੇ ਭਾਰਤ 'ਚ ਕਿਰਾਏ ਤੋਂ ਹੋਣ ਵਾਲੀ ਆਮਦਨ 'ਤੇ ਟੈਕਸ ਛੋਟ 15 ਸਾਲ ਤੋਂ ਘਟਾ ਕੇ 4 ਸਾਲ ਕਰ ਦਿੱਤੀ ਗਈ ਹੈ। ਬ੍ਰਿਟੇਨ 'ਚ ਰਹਿਣ ਦੇ ਪੰਜਵੇਂ ਸਾਲ ਤੋਂ ਐੱਨਆਰਆਈਜ਼ ਨੂੰ ਭਾਰਤ 'ਚ ਹੋਣ ਵਾਲੀ ਆਮਦਨ 'ਤੇ 50 ਫੀਸਦੀ ਟੈਕਸ ਦੇਣਾ ਹੋਵੇਗਾ।

ਹੁਣ ਤੱਕ ਐਨਆਰਆਈ ਨੂੰ ਸਿਰਫ਼ 15 ਸਾਲਾਂ ਲਈ ਯੂਕੇ ਵਿਚ ਪ੍ਰਾਪਤ ਆਮਦਨ 'ਤੇ ਟੈਕਸ ਦੇਣਾ ਪੈਂਦਾ ਸੀ। ਨਵਾਂ ਕਾਨੂੰਨ ਅਗਲੇ ਸਾਲ ਅਪ੍ਰੈਲ ਤੋਂ ਲਾਗੂ ਹੋਵੇਗਾ। ਲੰਡਨ ਸਥਿਤ ਟੈਕਸ ਸਲਾਹਕਾਰ ਸੌਰਭ ਜੇਤਲੀ ਨੇ ਕਿਹਾ ਕਿ ਨਵੇਂ ਨਿਯਮ ਤੋਂ ਬਾਅਦ ਬ੍ਰਿਟੇਨ 'ਚ ਰਹਿ ਰਹੇ 5 ਲੱਖ ਐੱਨਆਰਆਈਜ਼ 'ਚੋਂ ਕਰੀਬ 50 ਹਜ਼ਾਰ ਨੇ ਦੁਬਈ ਜਾਣ ਦੀ ਯੋਜਨਾ ਬਣਾਈ ਹੈ। 

ਦੁਬਈ ਵਿਚ ਨਿੱਜੀ ਟੈਕਸ ਦੀ ਦਰ ਜ਼ੀਰੋ ਹੈ ਅਤੇ ਕਾਰਪੋਰੇਟ ਟੈਕਸ ਸਿਰਫ 9٪ ਹੈ. ਲੰਡਨ ਵਿੱਚ ਅਸਟੇਟ ਟੈਕਸ ਵੀ 4੦٪ ਹੈ ਜਦੋਂ ਕਿ ਦੁਬਈ ਵਿਚ ਐਨ.ਆਰ.ਆਈਜ਼ ਕੋਲ ਜ਼ੀਰੋ ਅਸਟੇਟ ਟੈਕਸ ਹੈ। ਜੇਤਲੀ ਨੇ ਕਿਹਾ ਕਿ ਸੁਨਕ ਦੇ ਨਵੇਂ ਕਾਨੂੰਨ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਦਾ ਬ੍ਰਿਟੇਨ 'ਚ ਕਾਰੋਬਾਰ ਕਰਨ ਤੋਂ ਮੋਹ ਭੰਗ ਹੋ ਰਿਹਾ ਹੈ।

ਪਿਛਲੇ ਪੰਜ ਸਾਲਾਂ ਵਿਚ 83 ਹਜ਼ਾਰ 468 ਭਾਰਤੀਆਂ ਨੇ ਭਾਰਤੀ ਨਾਗਰਿਕਤਾ ਛੱਡ ਕੇ ਬ੍ਰਿਟਿਸ਼ ਨਾਗਰਿਕਤਾ ਲੈ ਲਈ ਹੈ। ਇਹ ਯੂਰਪ ਦੇ ਕਿਸੇ ਵੀ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2022 ਤੱਕ 254 ਭਾਰਤੀ ਅਮੀਰ ਲੋਕਾਂ ਨੇ ਗੋਲਡਨ ਵੀਜ਼ਾ ਸਕੀਮ ਤਹਿਤ ਬ੍ਰਿਟਿਸ਼ ਨਾਗਰਿਕਤਾ ਲੈ ਲਈ ਸੀ। ਬ੍ਰਿਟੇਨ 'ਚ ਰਹਿਣ ਵਾਲੇ ਹਿੰਦੂਆਂ 'ਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪ੍ਰਤੀ ਨਾਰਾਜ਼ਗੀ ਵਧ ਰਹੀ ਹੈ। ਸੁਨਕ ਸਰਕਾਰ ਭਾਰਤੀ ਪੁਜਾਰੀਆਂ ਨੂੰ ਵੀਜ਼ਾ ਜਾਰੀ ਨਹੀਂ ਕਰ ਰਹੀ ਹੈ। ਇਸ ਕਾਰਨ ਬ੍ਰਿਟੇਨ 'ਚ ਕਰੀਬ 500 'ਚੋਂ 50 ਮੰਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਈ ਮੰਦਰਾਂ ਵਿੱਚ ਕਈ ਕੰਮ ਰੁਕੇ ਪਏ ਹਨ। 

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਹੈ ਕਿ "ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਹੈ। ਕੁਝ ਤਾਕਤਾਂ ਦੇਸ਼ ਦੇ ਸੱਭਿਆਚਾਰ ਅਤੇ ਲੋਕਤੰਤਰ ਨੂੰ ਤੋੜਨਾ ਚਾਹੁੰਦੀਆਂ ਹਨ।" ਸ਼ੁੱਕਰਵਾਰ (1 ਮਾਰਚ) ਨੂੰ 10 ਡਾਊਨਿੰਗ ਸਟ੍ਰੀਟ ਦੇ ਬਾਹਰ ਜਨਤਾ ਨੂੰ ਸੰਬੋਧਿਤ ਕਰਦੇ ਹੋਏ, ਸੁਨਕ ਨੇ ਕਿਹਾ: "ਪ੍ਰਵਾਸੀਆਂ ਨੇ ਦੇਸ਼ ਨੂੰ ਇਕੱਠੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।"

 

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement