
ਭਾਰਤੀ-ਅਮਰੀਕੀ ਕਮਲਾ ਹੈਰਿਸ ਨੇ ਰਚਿਆ ਇਤਿਹਾਸ
ਵਾਸ਼ਿੰਗਟਨ: ਭਾਰਤੀ ਮੂਲ ਦੀ ਸੀਨੇਟਰ ਕਮਲਾ ਹੈਰਿਸ ਨੇ ਅਮਰੀਕੀ ਉਪਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰ ਕਰ ਲਈ ਹੈ ਅਤੇ ਇਸ ਦੇ ਨਾਲ ਹੀ ਕਿਸੇ ਮੁੱਖ ਰਾਜਨੀਤਕ ਪਾਰਟੀ ਤੋਂ ਇਹ ਅਹਿਮ ਰਾਸ਼ਟਰੀ ਅਹੁਦੇ ਦਾ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਤੇ ਪਹਿਲੀ ਕਾਲੀ ਮਹਿਲਾ ਬਣ ਗਈ ਹੈ।
Kamala Harris
ਹੈਰਿਸ ਨੇ ਇਸ ਮੌਕੇ ਅਪਣੀ ਮਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਉਸ ਵਿਚ ਦੁਜਿਆਂ ਪ੍ਰਤੀ ਪਿਆਰ ਅਤੇ ਸੇਵਾ ਦੇ ਗੁਣ ਵਿਕਸਿਤ ਕੀਤੇ ਅਤੇ ਇਨ੍ਹਾਂ ਗੁਣਾਂ ਨੇ ਹੈਰਿਸ ਨੂੰ ਇਕ ਮਜ਼ਬੂਤ ਕਾਲੀ ਮਹਿਲਾ ਬਣਨ ਅਤੇ ਅਪਣੀ ਭਾਰਤੀ ਵਿਰਾਸਤ 'ਤੇ ਮਾਣ ਮਹਿਸੂਸ ਕਰਨ 'ਚ ਮਦਦ ਕੀਤੀ। ਹੈਰਿਸ ਨੂੰ ਬੁਧਵਾਰ ਨੂੰ ਪਾਰਟੀ ਦੇ ਰਾਸ਼ਟਰੀ ਸੰਮੇਲਨ 'ਚ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਨਾਮਜਦ ਕੀਤੀ ਗਿਆ ਸੀ। ਹੈਰਿਸ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ 'ਚ ਅਪਣੀ ਮਾਂ ਸ਼ਿਆਮਲਾ ਗੋਪਾਲਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਅੱਜ ਅਪਣੀ ਬੇਟੀ ਦੀ ਉਪਲੱਬਧੀ ਨੂੰ ਦੇਖਣ ਲਈ ਇਥੇ ਨਹੀਂ ਹਨ।
Kamala Harris
ਟਰੰਪ ਇਕ ਅਸਫ਼ਲ ਰਾਸ਼ਟਰਪਤੀ- ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਅਸਫ਼ਲ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਰਿਪਲੀਕਨ ਪਾਰਟੀ ਦੇ ਆਗੂ ''ਸਾਡੀ ਮੁਸ਼ਕਲਾਂ ਨੂੰ ਰਾਜਨੀਤਕ ਹਥਿਆਰ ਬਣਾ ਲੈਂਦੇ ਹਨ।'' ਉਨ੍ਹਾਂ ਕਿਹਾ, ''ਡੋਨਾਲਡ ਟਰੰਪ ਦੀ ਅਗਵਾਈ ਦੀ ਅਸਫ਼ਲਤਾਵਾਂ ਨੇ ਲੋਕਾਂ ਦੀ ਜ਼ਿੰਦਗੀਆਂ ਨੂੰ ਅਤੇ ਉਨ੍ਹਾਂ ਦੇ ਰੁਜ਼ਗਾਰ ਨੂੰ ਨੁਕਸਾਨ ਪਹੁੰਚਾਇਆ ਹੈ।''
Kamala Harris
ਸਾਨੂੰ ਜੋਅ ਬਿਡੇਨ ਦੀ ਚੋਣ ਕਰਨੀ ਚਾਹੀਦੀ ਹੈ- ਹੈਰਿਸ ਨੇ ਕਿਹਾ, ''ਸਾਨੂੰ ਇਕ ਅਜਿਹੇ ਰਾਸ਼ਟਰਪਤੀ ਦੀ ਚੋਣ ਕਰਨੀ ਚਾਹੀਦੀ ਹੈ ਜੋ ਕੁਝ ਵਖਰਾ, ਕੁਝ ਅਲੱਗ, ਕੁਝ ਬਿਹਤਰ ਅਤੇ ਮਹੱਤਵਪੂਰਣ ਕੰਮ ਕਰੇ। ਇਕ ਰਾਸ਼ਟਰਪਤੀ ਜੋ ਸਾਨੂੰ ਸਾਰਿਆਂ ਨੂੰ ਗੋਰੇ, ਕਾਲੇ, ਲਾਤੀਨੀ, ਏਸ਼ੀਆਈ, ਸਵਦੇਸ਼ੀ ਲੋਕਾਂ ਨਾਲ ਲਿਆਉਣਗੇ ਅਤੇ ਅਜਿਹੇ ਭਵਿੱਖ ਨੂੰ ਪਾਉਣ ਲਈ ਕੰਮ ਕਰਨਗੇ ਜਿਸ ਨੂੰ ਅਸੀਂ ਸਾਮੂਹਿਕ ਰੂਪ ਨਾਲ ਚਾਹੁੰਦਾ ਹਾ।''
Kamala Harris
ਹੈਰਿਸ ਨੇ ਕਿਹਾ, ''ਸਾਨੂੰ ਜੋਅ ਬਿਡੇਨ ਦੀ ਚੋਣ ਕਰਨੀ ਚਾਹੀਦੀ ਹੈ। ਮੈਂ ਬਿਡੇਨ ਨੂੰ ਉਪ ਰਾਸ਼ਟਰਪਤੀ ਵਜੋਂ ਜਾਣਦੀ ਹਾਂ। ਮੈਂ ਬਿਡੇਨ ਨੂੰ ਪ੍ਰਚਾਰ ਮੁਹਿੰਮ ਤੋਂ ਜਾਣਦੀ ਹਾਂ। ਪਰ ਸਭ ਤੋਂ ਪਹਿਲਾਂ ਮੈਂ ਉਸ ਨੂੰ ਅਪਣੇ ਦੋਸਤ ਦੇ ਪਿਤਾ ਵਜੋਂ ਜਾਣਿਆ ਸੀ।'' ਬਿਡੇਨ ਅਤੇ ਹੈਰਿਸ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਟਰੰਪ ਅਤੇ ਉਸ ਦੇ ਉਪਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਾਈਕ ਪੇਂਸ ਨੂੰ ਚੁਣੌਤੀ ਦੇਣਗੇ।
Kamala Harris
ਕਮਲਾ ਹੈਰਿਸ ਦੇ ਰੂਪ 'ਚ ਜੋਅ ਬਿਡੇਨ ਨੇ ''ਸਹੀ ਸਾਥੀ'' ਚੁਣਿਆ : ਕਲਿੰਟਨ
ਨਿਊਯਾਰਕ, 20 ਅਗੱਸਤ : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਕਮਲਾ ਹੈਰਿਸ ਦੇ ਰੂਪ 'ਚ ਇਕ ''ਸਹੀ ਸਾਥੀ'' ਦੀ ਚੋਣ ਕੀਤੀ ਹੈ। ਡੈਮੋਕ੍ਰੇਟਿਕ ਨੇਸ਼ਨਲ ਕਨਵੇਂਸਨ ਦੇ ਆਨਲਾਈਨ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਹਿਲੇਰੀ ਨੇ ਵੋਟਰਾਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁਧ ਵੋਟਿੰਗ ਕਰਨ ਦੀ ਅਪੀਲ ਕੀਤੀ। ਉਨ੍ਹਾ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਚੋਣਾਂ 'ਚ ਅਸੀਂ ਇਕੱਠੇ ਮਜ਼ਬੂਤ ਹੋਵਾਂਗੇ। ਅਸੀਂ ਇਕੱਠੇ ਇਸ ਤੋਂ ਉਬਰਾਂਗੇ। ਅਸੀਂ ਮਿਲ ਕੇ ਦੇਸ਼ ਨੂੰ ਇਸ ਤੋਂ ਬਚਾਵਾਂਗੇ, ਅਸੀਂ ਬਿਡੇਨ ਅਤੇ ਕਮਲਾ ਹੈਰਿਸ ਦੀ ਚੋਣ ਕਰਾਂਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।