ਨੌਜਵਾਨਾਂ ਨੂੰ ਨਸ਼ੇ ਛੱਡਣ ਦਾ ਦਿਤਾ ਸੁਨੇਹਾ
ਮਿਲਾਨ (ਦਲਜੀਤ ਮੱਕੜ) ਪੰਜਾਬ ਵਿਚ ਵੱਗ ਰਹੇ ਨਸ਼ਿਆ ਦੇ ਦਰਿਆ ਦੇ ਵਿਰੁੱਧ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਟਲੀ ਵਿੱਚ ਪੰਜਾਬੀ ਨੌਜਵਾਨਾਂ ਨੇ ਬੀਤੇ ਦਿਨੀ ਭਰਵਾਂ ਇਕੱਠ ਕੀਤਾ। ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਪਹੁੰਚੇ ਨੌਜਵਾਨਾਂ ਨੇ ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਸ਼ੇਰ-ਏ- ਪੰਜਾਬ ਨੌਜਵਾਨ ਲਹਿਰ ਇਟਲੀ ਦਾ ਆਗਾਜ ਕੀਤਾ ਗਿਆ।
ਇਹ ਵੀ ਪੜ੍ਹੋ: ਅੰਬਾਲਾ 'ਚ ਪਟਿਆਲਾ ਦੇ ਪਿਓ-ਪੁੱਤ ਦੀ ਹੋਈ ਮੌਤ, ਇਕ ਜ਼ਖ਼ਮੀ
ਨੌਜਵਾਨ ਮਨਜੀਤ ਸਿੰਘ ਲਾਡਾ ਦੀ ਅਗਵਾਈ ਹੇਠ ਇਕੱਠ ਵਿਚ ਲੋੜਵੰਦਾਂ ਦੀ ਮਦਦ ਲਈ ਪਿਛਲੇ ਕਈ ਸਾਲਾਂ ਤੋਂ ਇਟਲੀ ਤੋਂ ਸੇਵਾ ਕਰ ਰਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੇ ਸਮੂਹ ਮੈਂਬਰਾਂ ਨੇ ਇਕੱਠ ਵਿਚ ਹਿੱਸਾ ਲਿਆ। ਇਹਨਾਂ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਕਾਰਨ ਕਾਫੀ ਜ਼ਿਆਦਾ ਮੁੰਡੇ ਕੁੜੀਆਂ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕਈ ਘਰ ਬਰਬਾਦ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਜ਼ਿਲ੍ਹਾ ਤਰਨਤਾਰਨ 'ਚ ਨਸ਼ੇ ਦੀ ਓਵਰਡੋਜ਼ ਨਾਲ ਨਾਬਾਲਗ ਦੀ ਗਈ ਜਾਨ
ਜਦਕਿ ਸਮੇਂ ਦੀਆਂ ਵੱਖ ਵੱਖ ਸਰਕਾਰਾਂ ਨੇ ਨਸ਼ੇ ਦੀ ਰੋਕ 'ਤੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ | ਜਿਸ ਨਾਲ ਪੰਜਾਬ ਦੀ ਨੌਜਵਾਨੀ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ਅਤੇ ਇਹਨਾਂ ਕਾਰਨਾਂ ਕਰਕੇ ਨੌਜਵਾਨੀ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ। ਇਸ ਇਕੱਠ ਮੌਕੇ ਪੰਜਾਬ ਤੋਂ ਲੱਖਾ ਸਿਧਾਣਾ ਨੇ ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਨੌਜਵਾਨਾਂ ਦੇ ਇਸ ਇਕੱਠ ਦੀ ਸਰਾਹਨਾ ਕੀਤੀ। ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੇ ਮੈਂਬਰਾਂ ਨੇ ਕਿਹਾ ਕਿ ਜਿਹੜੇ ਵੀ ਨੌਜਵਾਨ ਨਸ਼ੇ ਨੂੰ ਛੱਡਣਾ ਚਾਹੁੰਦੇ ਹਨ। ਸੰਸਥਾ ਉਹਨਾਂ ਨੂੰ ਦਵਾਈਆਂ ਤੱਕ ਲੈ ਕੇ ਦੇਵੇਗੀ। ਉਹਨਾਂ ਕਿਹਾ ਕਿ ਨਸ਼ਿਆ ਦੇ ਵਿਰੁੱਧ ਇਹ ਲਹਿਰ ਅੱਜ ਤੋਂ ਸ਼ੁਰੂ ਕੀਤੀ ਗਈ ਹੈ। ਜੋ ਕਿ ਅੱਗੇ ਵੀ ਜਾਰੀ ਰਹੇਗੀ।