ਖ਼ਬਰਾਂ |

ਤਾਜ਼ਾ |

ਅੰਬਾਲਾ 'ਚ ਪਟਿਆਲਾ ਦੇ ਪਿਓ-ਪੁੱਤ ਦੀ ਹੋਈ ਮੌਤ, ਇਕ ਜ਼ਖ਼ਮੀ

By : GAGANDEEP

Published : Aug 21, 2023, 2:56 pm IST
Updated : Aug 21, 2023, 2:56 pm IST
SHARE ARTICLE
 photo
photo

ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ

 

ਮੁਹਾਲੀ: ਅੰਬਾਲਾ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਪੰਚਕੂਲਾ-ਯਮੁਨਾਨਗਰ ਨੈਸ਼ਨਲ ਹਾਈਵੇ 'ਤੇ ਸਾਹਾ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਜੰਗ ਸਿੰਘ ਅਤੇ ਸਰੂਪ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਅਭਿਨੇਤਾ ਪ੍ਰਕਾਸ਼ ਰਾਜ ਨੇ ਚੰਦਰਯਾਨ-3 ਦਾ ਉਡਾਇਆ ਮਜ਼ਾਕ, ਭੜਕੇ ਲੋਕਾਂ ਨੇ ਐਕਟਰ 'ਤੇ ਜੰਮ ਕੇ ਕੱਢੀ ਭੜਾਸ 

ਪਟਿਆਲਾ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 19 ਅਗਸਤ ਨੂੰ ਉਹ ਆਪਣੇ ਨਾਨਕੇ ਜੰਗ ਸਿੰਘ ਅਤੇ ਮਾਮਾ ਸਰੂਪ ਸਿੰਘ ਨਾਲ ਪਟਿਆਲਾ ਆਸ਼ਰਮ ਦੀ ਕਾਰ ਵਿੱਚ ਕਾਰ ਸੇਵਾ ਲਈ ਉੱਤਰ ਪ੍ਰਦੇਸ਼ ਗਿਆ ਸੀ। 20 ਅਗਸਤ ਨੂੰ ਕਾਰ ਸੇਵਾ ਆਪਣੇ ਘਰ ਪਰਤ ਰਹੀ ਸੀ।

ਇਹ ਵੀ ਪੜ੍ਹੋ: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ  

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਪੰਚਕੂਲਾ ਹਾਈਵੇਅ 'ਤੇ ਸਾਹਾ ਨੇੜੇ ਪਹੁੰਚਿਆ ਤਾਂ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਗਈ। ਉਹ ਕਾਰ ਸਾਈਡ 'ਤੇ ਖੜ੍ਹੀ ਕਰਕੇ ਬੈਠ ਗਿਆ ਸੀ। ਬੀਤੀ ਰਾਤ 1.15 ਵਜੇ ਯਮੁਨਾਨਗਰ ਵਾਲੇ ਪਾਸੇ ਤੋਂ ਇਕ ਤੇਜ਼ ਰਫਤਾਰ ਟਰੱਕ ਨੇ ਉਸ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟੱਕਰ ਲੱਗਣ ਕਾਰਨ ਉਹ ਸਾਈਡ ’ਤੇ ਡਿੱਗ ਗਿਆ ਅਤੇ ਉਸ ਦਾ ਮਾਮਾ ਜੰਗ ਸਿੰਘ ਅਤੇ ਮਾਮਾ ਸਰੂਪ ਸਿੰਘ ਟਰੱਕ ਦੀ ਲਪੇਟ ’ਚ ਆ ਗਏ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਤੋਂ ਬਾਅਦ ਟਰੱਕ ਵੀ ਸੜਕ ਕਿਨਾਰੇ ਜਾ ਡਿੱਗਿਆ ਅਤੇ ਗੱਡੀ ਡਿਵਾਈਡਰ ਪਾਰ ਕਰਕੇ ਸੜਕ ਦੇ ਦੂਜੇ ਪਾਸੇ ਖੱਡਾਂ ਵਿੱਚ ਜਾ ਡਿੱਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement