
17 ਸਤੰਬਰ ਨੂੰ ਭੇਦ ਭਰੇ ਹਾਲਾਤਾਂ 'ਚ ਹੋ ਗਈ ਸੀ ਮੌਤ
ਚੰਡੀਗੜ੍ਹ - ਜਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਦਬੁਰਜੀ ਦੇ ਨੌਜਵਾਨ ਕੁਲਵਿੰਦਰ ਸਿੰਘ ਹੈਪੀ ਦੀ 17 ਸਤੰਬਰ ਨੂੰ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ ਸੀ। ਉਹ ਢਾਈ ਸਾਲ ਪਹਿਲਾਂ ਆਪਣੀ ਪਤਨੀ ਤੇ ਦੋ ਬੇਟਿਆ ਨਾਲ ਚੰਗੇ ਭਵਿੱਖ ਦੀ ਤਲਾਸ਼ ਲਈ ਅਮਰੀਕਾ ਗਿਆ ਸੀ। ਇਸ ਬਾਰੇ ਪਰਿਵਾਰ ਕਹਿਣਾ ਹੈ ਕਿ ਸਾਡਾ ਇਕੋ ਪੁੱਤਰ ਤੇ ਸਾਡਾ ਸਹਾਰਾ ਸੀ।
Death
ਕੁੱਝ ਲੋਕ ਕਹਿ ਰਹੇ ਹਨ ਕਿ ਕੁਲਵਿੰਦਰ ਨੇ ਖੁਦਕੁਸ਼ੀ ਕੀਤੀ ਹੈ। ਪਰ ਇਹ ਸਭ ਕੁੱਝ ਝੂਠ ਹੈ। ਸਾਡਾ ਕੁਲਵਿੰਦਰ ਬਿਲਕੁਲ ਖੁਸ਼ ਸੀ ਤੇ ਨਾਂ ਹੀ ਉਸ ਨੂੰ ਕੋਈ ਪਰੇਸ਼ਾਨੀ ਸੀ। ਪਰਿਵਾਰ ਦਾ ਮੰਨਣਾ ਹੈ ਕਿ ਕੁਲਵਿੰਦਰ ਦਾ ਕਤਲ ਹੋਇਆ ਹੈ। ਮ੍ਰਿਤਕ ਦੀ ਪਤਨੀ ਨੇ ਅਮਰੀਕਾ ਸਰਕਾਰ ਤੋਂ ਜਿੱਥੇ ਅਪਣੇ ਪਤੀ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਗੱਲ ਕੀਤੀ, ਉਥੇ ਹੀ ਉਨ੍ਹਾਂ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮੇਰੇ ਪਤੀ ਦੇ ਕੀਤੇ ਗਏ ਕਤਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਸਟੇਟ ਬਾਲਟੀ ਮੋਰ ਦੇ ਸ਼ਹਿਰ ਮੈਰੀਲੈਂਡ ਵਿੱਚ ਮੌਤ ਤੋਂ ਕਰੀਬ ਢਾਈ ਸਾਲ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਅਤੇ ਅਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ।