ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਸੂਬੇ ਦੀਆਂ ਮਿਉਂਸਪਲ ਚੋਣਾਂ ਵਿਚ ਅੱਧੀ ਦਰਜਨ ਪੰਜਾਬੀ ਜੇਤੂ
Published : Oct 21, 2018, 11:38 pm IST
Updated : Oct 21, 2018, 11:38 pm IST
SHARE ARTICLE
Half a dozen Punjabi winners in British Columbia (Canada) state municipal elections
Half a dozen Punjabi winners in British Columbia (Canada) state municipal elections

ਪਿਛਲੀਆਂ ਚੋਣਾਂ ਨਾਲੋਂ ਪੰਜਾਬੀਆਂ ਦਾ ਪੱਧਰ ਰਿਹਾ ਨੀਵਾਂ.........

ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਹਾਲ ਹੀ ਵਿਚ ਹੋਈਆਂ ਮਿਉਂਸਪਲ ਚੋਣਾਂ 'ਚ ਤਕਰੀਬਨ ਸਾਰੇ ਹੀ ਸ਼ਹਿਰਾਂ ਦੇ ਮੇਅਰ, ਕੌਂਸਲਰ ਅਤੇ ਸਕੂਲ ਟਰਸਟੀ ਚੁਣ ਲਏ ਗਏ ਹਨ ਜਦੋਂ ਕਿ ਵੱਡੀ ਗਿਣਤੀ 'ਚ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ 'ਚ ਉਤਰੇ ਜੇਤੂ ਪੰਜਾਬੀ ਕੌਂਸਲਰਾਂ ਦੀ ਗਿਣਤੀ ਇਕ ਦਰਜਨ ਤੋਂ ਘੱਟ ਹੀ ਰਹੀ ਹੈ। ਫ਼ਰੇਜ਼ਰ ਰਿਵਰ ਦਰਿਆ ਦੇ ਕੰਢੇ ਪਹਾੜ ਦੀ ਗੋਦ 'ਚ ਵਸੇ ਛੋਟੇ ਜਿਹੇ ਸ਼ਹਿਰ ਮਿਸ਼ਨ ਤੋਂ ਪਹਿਲੀ ਵਾਰ ਜੈਗ ਗਿੱਲ ਅਤੇ ਹੇਅਰ ਕੈਨ ਦੋ ਪੰਜਾਬੀ ਪਹਿਲੀ ਵਾਰ ਚੁਣੇ ਗਏ ਹਨ ਜਿਸ ਸ਼ਹਿਰ ਤੋਂ 1950ਵਿਆਂ 'ਚ ਪੂਰੀ ਕੈਨੇਡਾ 'ਚੋਂ ਪਹਿਲਾ ਪੰਜਾਬੀ ਮੇਅਰ ਨਿਰੰਜਣ ਸਿੰਘ ਗਰੇਵਾਲ ਚੁਣਿਆ ਗਿਆ ਸੀ।

ਮਿਸ਼ਨ ਤੋਂ ਮੇਅਰ ਦੀ ਚੋਣ ਜਿੱਤਣ ਵਾਲੀ ਅਲੈਸਿਸ ਪਾਮ ਨਾਂ ਦੀ ਮਹਿਲਾ ਹੈ ਜਿਹੜੀ ਕਿ ਪਹਿਲੀ ਵਾਰ ਮੇਅਰ ਦੀ ਚੋਣ ਜਿੱਤੀ ਹੈ। ਸਰੀ ਤੋਂ ਡਗ ਮਕੱਲਮ ਮੇਅਰ ਦੀ ਚੋਣ ਜਿੱਤੇ ਹਨ ਅਤੇ ਮਨਦੀਪ ਨਾਗਰਾ ਤੇ ਜੈਕ ਸਿੰਘ ਹੁੰਦਲ ਦੋ ਪੰਜਾਬੀ ਕੌਂਸਲਰ ਅਤੇ ਗੈਰੀ ਥਿੰਦ ਨੂੰ ਸਕੂਲ ਟਰੱਸਟੀ 'ਚ ਸਫ਼ਲਤਾ ਮਿਲੀ ਹੈ। ਟੌਮ ਗਿੱਲ ਸਰੀ ਤੋਂ ਚੋਣ ਲੜ ਰਹੇ ਸਨ। ਇਸੇ ਤਰ੍ਹਾਂ ਐਬਟਸਫ਼ੋਰਡ ਤੋਂ ਪਿਛਲੇ ਮੇਅਰ ਹੈਨਰੀ ਬਰਾਊਨ ਨੇ ਵੱਡੇ ਫ਼ਰਕ ਨਾਲ ਮੇਅਰ ਦੀ ਚੋਣ ਸੌਖਿਆਂ ਹੀ ਜਿੱਤ ਲਈ ਹੈ। ਪ੍ਰੀਤ ਮਹਿੰਦਰ ਸਿੰਘ ਰਾਏ ਤੀਜੀ ਵਾਰ ਸਕੂਲ ਟਰੱਸਟੀ ਚੁਣੇ ਗਏ ਹਨ ਅਤੇ ਕੁਲਦੀਪ ਕੌਰ (ਕੈਲੀ ਚਾਹਲ) ਦੂਜੀ ਵਾਰ ਚੋਣ ਜਿੱਤ ਜਾਣ 'ਚ ਸਫ਼ਲ ਰਹੀ।

ਇਥੋਂ ਹੀ ਛੇ ਵਾਰ ਕੌਂਸਲਰ ਰਹਿ ਚੁਕੇ ਮੁਹਿੰਦਰ ਸਿੰਘ (ਮੋਹ ਗਿੱਲ) ਮੇਅਰ ਦੀ ਚੋਣ 'ਚ ਤੀਜੇ ਸਥਾਨ 'ਤੇ ਰਹੇ। ਇਸੇ ਤਰ੍ਹਾਂ ਵੈਨਕੂਵਰ ਤੋਂ ਸਟੈਵਰਟ ਕੈਨਡੀ ਮੇਅਰ ਚੁਣੇ ਗਏ ਹਨ ਜਦੋਂ ਕਿ ਪੰਜਾਬੀਆਂ ਨੂੰ ਇਥੋਂ ਕੋਈ ਬਹੁਤੀ ਸਫ਼ਲਤਾ ਨਹੀਂ ਮਿਲੀ। ਜੇਕਰ ਕੁਲ ਮਿਲਾ ਕੇ ਪੰਜਾਬੀਆਂ ਦੇ ਪ੍ਰਦਰਸ਼ਨ ਦਾ ਸਿੱਟਾ ਵੇਖਿਆ ਜਾਵੇ ਤਾਂ ਪਿਛਲੀਆਂ ਚੋਣਾਂ ਨਾਲੋਂ ਪੱਧਰ ਨੀਵਾਂ ਹੀ ਰਿਹਾ। 

ਸਰੀ ਅਤੇ ਐਬਟਸਫ਼ੋਰਡ ਕੈਨੇਡਾ ਦੇ ਦੋ ਅਜਿਹੇ ਸ਼ਹਿਰ ਹਨ ਜਿਥੇ ਪ੍ਰਤੀਸ਼ਤ ਦੇ ਲਿਹਾਜ਼ ਨਾਲ ਪੰਜਾਬੀਆਂ ਦੀ ਗਿਣਤੀ ਕੈਨੇਡਾ 'ਚੋਂ ਸੱਭ ਤੋਂ ਵੱਧ ਹੈ, ਪਰ ਮਿਉਂਸਪਲ ਚੋਣਾਂ 'ਚ ਪੰਜਾਬੀ ਕਦੇ ਵੀ ਅਪਣੀ ਜੇਤੂ ਗਿਣਤੀ ਪੌਣੀ ਦਰਜਨ ਤੋਂ ਨਹੀਂ ਵਧਾ ਸਕੇ ਅਤੇ ਨਾ ਹੀ ਕੋਈ ਦਸਤਾਰਧਾਰੀ ਕੌਂਸਲਰ ਬਣਾ ਸਕੇ ਹਨ ਜਦੋਂ ਕਿ ਕੈਨੇਡਾ ਦੀ ਪਾਰਲੀਮੈਂਟ 'ਚ ਜ਼ਰੂਰ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਹਨ ਅਤੇ ਬੀ.ਸੀ ਤੋਂ ਦੋ ਦਸਤਾਰਧਾਰੀ ਐਮ ਪੀ ਹਨ ਪਰ ਕੌਂਸਲਰ ਜਾਂ ਮੇਅਰ ਕੋਈ ਨਹੀਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement