ਕੈਨੇਡਾ ’ਚ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ 
Published : Oct 21, 2023, 2:45 pm IST
Updated : Oct 21, 2023, 2:45 pm IST
SHARE ARTICLE
Tarwinder singh
Tarwinder singh

ਬੀਤੇ ਦਿਨੀਂ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਦੌਰਾਨ ਨੌਜਵਾਨ ਦੀ ਮੌਤ ਹੋ ਗਈ।

ਪਟਿਆਲਾ: ਕੈਨੇਡਾ ’ਚ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਤਰਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਪਿੰਡ ਸੇਲਵਾਲਾ ਤਹਿ ਪਾਤੜਾਂ ਜ਼ਿਲ੍ਹਾ ਪਟਿਆਲਾ ਥੋੜ੍ਹਾ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ। ਜਿਸ ਦੀ ਬੀਤੇ ਦਿਨੀਂ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ  ਦੌਰਾਨ ਮੌਤ ਹੋ ਗਈ।

ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਸੂਤਰਾਂ ਮੁਤਾਬਕ ਮ੍ਰਿਤਕ ਤਰਵਿੰਦਰ ਸਿੰਘ ਆਪਣੀ ਪਤਨੀ ਨਾਲ ਕੰਮ ਕਰਨ ਕੈਨੇਡਾ ਗਿਆ ਹੋਇਆ ਸੀ। ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਪਿਤਾ ਨੂੰ ਕਹਿੰਦਾ ਸੀ ਕਿ ਪਿਤਾ ਜੀ ਚਿੰਤਾ ਨਾ ਕਰੋ, ਉਹ ਪਿੰਡ ਵਿਚ ਇਕ ਘਰ ਅਤੇ ਇੱਕ ਟਰੱਕ ਲੈ ਲਵੇਗਾ।

ਅਸੀਂ ਦੋਵੇਂ ਪਤੀ-ਪਤਨੀ ਇੱਥੇ ਮਿਹਨਤ ਕਰਾਂਗੇ ਪਰ ਬੀਤੀ ਸਵੇਰੇ ਜਦੋਂ ਉਹ ਕਾਰ ਰਾਹੀਂ ਜਾ ਰਿਹਾ ਸੀ ਤਾਂ ਇਕ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਸੂਚਨਾ ਜਦੋਂ ਪਰਿਵਾਰ ਕੋਲ ਪਹੁੰਚੀ ਤਾਂ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਟੁੱਟ ਚੁੱਕੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਦੇਹ ਭਾਰਤ ਲਿਆਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ। 

 

SHARE ARTICLE

ਏਜੰਸੀ

Advertisement

ਮਾਪੇ ਹੱਥ ਜੋੜ ਕਰ ਰਹੇ ਅਪੀਲ, ਪੰਜਾਬ ਦਾ ਹਰ ਪਰਿਵਾਰ 5 ਰੁਪਏ ਵੀ ਦੇਵੇ ਤਾਂ ਇਹ 6 ਮਹੀਨੇ ਦੀ ਬੱਚੀ, 14 ਕਰੋੜ 50 ਲੱਖ

11 Jun 2024 12:11 PM

ਲਓ ਜੀ, GYM ਜਾਣ ਵਾਲੇ ਨੌਜਵਾਨਾਂ ਲਈ ਸ਼ੁਰੂ ਹੋ ਗਈ High Performance League

11 Jun 2024 12:04 PM

Big Breaking: ਪੰਜਾਬ 'ਚ ਹੋ ਗਿਆ ਜ਼ਿਮਨੀ ਚੋਣ ਦਾ ਐਲਾਨ, ਹੋਵੇਗੀ ਕਿਹੜੇ ਲੀਡਰਾਂ ਦੀ ਟੱਕਰ, ਵੇਖੋ LIVE

11 Jun 2024 11:27 AM

ਪਟਿਆਲਾ 'ਚ ਪ੍ਰਨੀਤ ਕੌਰ ਨੂੰ ਦੂਜੀ ਵਾਰ ਹਰਾਉਣ ਵਾਲੇ ਡਾ. ਧਰਮਵੀਰ ਗਾਂਧੀ ਦਾ ਧਮਾਕੇਦਾਰ Interview

11 Jun 2024 11:20 AM

Thar ਵਾਲੇ ਮੁੰਡਿਆਂ 'ਤੇ Police ਵਿਚਾਲੇ ਹੋਈ ਬਹਿਸ ਮਗਰੋਂ ਮਾਹਿਰ Advocate ਨੇ ਕਹਿ ਦਿੱਤੀਆਂ ਆਹ ਗੱਲਾਂ! ਪੰਜਾਬੀਓ..

11 Jun 2024 11:03 AM
Advertisement