
ਪੰਦਰਾ ਸਾਲ ਪਹਿਲਾਂ ਚੰਗੇ ਭਵਿੱਖ ਦਾ ਸੁਪਨਾ ਲੈ ਇਹ ਨੌਜਵਾਨ ਗਿਆ ਸੀ ਇੰਗਲੈਂਡ
ਲੰਦਨ- ਇੰਗਲੈਂਡ 'ਚ 3 ਪੰਜਾਬੀ ਨੌਜਵਾਨਾਂ ਦੇ ਕਤਲ ਨਾਲ ਉਨ੍ਹਾਂ ਦੇ ਘਰਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਕਪੂਰਥਲਾ 'ਚ ਪੈਂਦੇ ਪਿੰਡ ਸਰਾਏ ਜੱਟਾ ਦਾ ਨੌਜਵਾਨ ਮਲਕੀਤ ਸਿੰਘ ਇਹ ਸੋਚ ਕੇ ਇੰਗਲੈਂਡ ਗਿਆ ਸੀ ਕਿ ਉਹ ਪੱਕਾ ਹੋ ਕੇ ਵਾਪਸ ਪਿੰਡ ਆਵੇਗਾ ਪਰ ਇਹਨਾਂ ਪੰਦਰਾਂ ਸਾਲਾ ਵਿਚ ਨਾ ਤਾ ਉਹ ਪੱਕਾ ਹੋ ਸਕਿਆ ਤੇ ਨਾ ਹੀ ਪਿੰਡ ਮੁੜ ਸਕਿਆ।
England
ਆਖਿਰ ਹੁਣ ਉਸਦੀ ਮੌਤ ਦੀ ਮਨਹੂਸ ਖ਼ਬਰ ਆਈ ਹੈ ਜਿਸ ਨੇ ਪੂਰੇ ਇਲਾਕੇ ਤੇ ਪਰਿਵਾਰ ਨੂੰ ਸੁੰਨ ਕਰ ਦਿੱਤਾ ਹੈ। ਪਿੰਡ ਵਿਚ ਇਸ ਮੌਕੇ ਇਕੱਠੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇਸ ਘਟਨਾ ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ। ਫਿਲਹਾਲ ਪਰਿਵਾਰ ਦੇ ਮੈਂਬਰ ਮਲਕੀਤ ਸਿੰਘ ਨੂੰ ਜਿਊਦੇ ਜੀਅ ਤਾਂ ਆਉਦਾ ਦੇਖ ਨਹੀ ਸਕੇ ਪਰ ਹੁਣ ਉਸ ਦੀ ਲਾਸ਼ ਵਾਪਿਸ ਭਾਰਤ ਲਿਆਉਣ ਲਈ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ।
File Photo
ਦੱਸ ਦਈਏ ਕਿ ਮਲਕੀਤ ਸਿੰਘ ਨਾਲ ਕਤਲ ਕੀਤੇ ਗਏ ਨੌਜਵਾਨਾ ਵਿੱਚ ਇਕ ਨਰਿੰਦਰ ਸਿੰਘ ਤੇ ਇਕ ਪਟਿਆਲਾ ਦਾ ਰਹਿਣ ਵਾਲਾ ਹਰਿੰਦਰ ਕੁਮਾਰ ਸੀ ਜੋ ਇਹਨਾ ਵਾਂਗ ਸੁਨਿਹਰੇ ਭਵਿੱਖ ਦੀ ਤਲਾਸ਼ ਵਿਚ ਵਿਦੇਸ਼ ਗਿਆ ਸੀ। ਐਤਵਾਰ ਰਾਤ ਸਾਢੇ ਕੁ 7 ਵਜੇ ਦੇ ਕਰੀਬ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ’ਚ ਹੋਈ ਗੈਂਗਵਾਰ 'ਚ ਇਹਨਾਂ 'ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ ਜੋ ਜਾਨਲੇਵਾ ਸਾਬਿਤ ਹੋਇਆ ਤੇ ਉਹਨਾਂ ਨੂੰ ਹਮੇਸ਼ਾ ਲਈ ਜਾਨ ਤੋ ਹੱਥ ਧੋਣੇ ਪੈ ਗਏ।
File Photo
ਘਟਨਾ ਇੰਗਲੈਂਡ ਦੇ ਇਕ ਕਲੱਬ ਦੇ ਬਾਹਰ ਵਾਪਰੀ ਹੈ ਜਿੱਥੇ ਦੋਵੇ ਧਿਰਾਂ ਵਿਚ ਹੋਈ ਖੂਨੀ ਝੜਪ ਨੇ ਇਨ੍ਹਾਂ ਨੌਜਵਾਨਾਂ ਦੀ ਜਾਨ ਲੈ ਲਈ, ਮਾਮਲੇ ਦੀ ਜਾਂਚ ਕਰ ਰਹੀ ਲੰਡਨ ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪੰਜਾਬੀ ਦੱਸੇ ਜਾ ਰਹੇ ਹਨ। ਪੀੜਤ ਪਰਿਵਾਰਕ ਮੈਂਬਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਨੌਜਵਾਨ ਕੋਈ ਨਵਾਂ ਕੰਮ ਸ਼ੁਰੂ ਕਰ ਰਹੇ ਸਨ ਜੋ ਉਸਦੇ ਪਹਿਲੇ ਮਾਲਕ ਨੂੰ ਪਸੰਦ ਨਹੀਂ ਸੀ। ਇਸੇ ਗੱਲ ਦੀ ਰੰਜਿਸ਼ ਦੇ ਤਹਿਤ ਉਨ੍ਹਾਂ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ।
File Photo
ਪੀੜਤ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਵਾਸੀ ਸਿੱਖ ਸੰਸਥਾਵਾ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੇ ਬੱਚਿਆ ਦੀਆਂ ਲਾਸ਼ਾ ਭਾਰਤ ਲਿਆਉਣ ਚ ' ਮਦਦ ਕਰਨ। ਹੁਣ ਦੇਖਣਾ ਹੋਵੇਗਾ ਕਿ ਸਮਾਜ ਸੇਵੀ ਸੰਸਥਾਵਾਂ ਇੰਨਾ ਨੌਜਵਾਨਾ ਦੀਆਂ ਲਾਸ਼ਾਂ ਬਾਹਰੋਂ ਲਿਆਉਣ 'ਚ ਸਫਲ ਹੁੰਦੀਆਂ ਹਨ ਜਾਂ ਨਹੀਂ?