
ਸਪੇਨ ਵਿਚ ਹਜ਼ਾਰਾਂ ਕਿਸਾਨਾਂ ਵਲੋਂ ਕੇਂਦਰੀ ਮੈਡ੍ਰਿਡ ਵੱਲੋਂ ਟਰੈਕਟਰਾਂ 'ਤੇ ਮਾਰਚ ਕੱਢਿਆ ਗਿਆ।
Farmers Protest: ਪੰਜਾਬ ਦੇ ਕਿਸਾਨ ਅਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਲਈ ਪੰਜਾਬ-ਹਰਿਆਣਾ ਦੀਆਂ ਹੱਦਾਂ ਉਤੇ ਡਟੇ ਹਨ। ਅਪਣੀਆਂ ਮੰਗਾਂ ਮਨਵਾਉਣ ਲਈ ਸਿਰਫ਼ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਕਿਸਾਨ ਸੰਘਰਸ਼ ਕਰ ਰਹੇ ਹਨ। ਹਾਲ ਹੀ ਵਿਚ ਯੂਰਪੀਅਨ ਯੂਨੀਅਨ ਅਤੇ ਸਥਾਨਕ ਖੇਤੀਬਾੜੀ ਨੀਤੀਆਂ ਵਿਰੁਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਸਪੇਨ ਵਿਚ ਹਜ਼ਾਰਾਂ ਕਿਸਾਨਾਂ ਵਲੋਂ ਕੇਂਦਰੀ ਮੈਡ੍ਰਿਡ ਵੱਲੋਂ ਟਰੈਕਟਰਾਂ 'ਤੇ ਮਾਰਚ ਕੱਢਿਆ ਗਿਆ।
ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਦੇਸ਼ ਭਰ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਸਪੇਨ ਦੀ ਰਾਜਧਾਨੀ ਵਿਚ ਇਹ ਪ੍ਰਦਰਸ਼ਨ ਸੱਭ ਤੋਂ ਵੱਡਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਵਿਚ ਖੇਤੀਬਾੜੀ ਮੰਤਰਾਲੇ ਦੇ ਹੈੱਡਕੁਆਰਟਰ ਦੇ ਬਾਹਰ ਰੈਲੀ ਵੀ ਸ਼ਾਮਲ ਹੈ। ਜਥੇਬੰਦੀ ਨੇ ਦਸਿਆ ਕਿ ਉਹ 500 ਟਰੈਕਟਰਾਂ ਅਤੇ ਬੱਸਾਂ ’ਤੇ ਕਈ ਕਿਸਾਨਾਂ ਨੂੰ ਲਿਆ ਰਹੇ ਹਨ। ਸਰਕਾਰ ਦੀਆਂ ਪਾਬੰਦੀਆਂ ਕਾਰਨ ਬਹੁਤ ਸਾਰੇ ਟਰੈਕਟਰ ਸ਼ਹਿਰ ਤੋਂ ਬਾਹਰ ਰਹਿਣਗੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਹਾਲ ਹੀ ਦੇ ਹਫ਼ਤਿਆਂ ਵਿਚ ਬਲਾਕ ਭਰ ਵਿਚ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੋਏ ਹਨ। ਕਿਸਾਨਾਂ ਦੀ ਸ਼ਿਕਾਇਤ ਹੈ ਕਿ ਵਾਤਾਵਰਣ ਅਤੇ ਹੋਰ ਮਾਮਲਿਆਂ 'ਤੇ ਯੂਰਪੀਅਨ ਯੂਨੀਅਨ ਦੀਆਂ ਨੀਤੀਆਂ ਵਿੱਤੀ ਬੋਝ ਹਨ ਅਤੇ ਉਨ੍ਹਾਂ ਦੇ ਉਤਪਾਦ ਗੈਰ-ਯੂਰਪੀ ਆਯਾਤ ਨਾਲੋਂ ਜ਼ਿਆਦਾ ਮਹਿੰਗੇ ਹਨ। ਸਪੇਨ ਅਤੇ ਯੂਰਪੀਅਨ ਕਮਿਸ਼ਨ ਨੇ ਹਾਲ ਹੀ ਦੇ ਹਫ਼ਤਿਆਂ ਵਿਚ ਕੁੱਝ ਰਿਆਇਤਾਂ ਦਿਤੀਆਂ ਹਨ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਾਕਾਫ਼ੀ ਹਨ।
ਪਿਛਲੇ ਕਈ ਹਫਤਿਆਂ 'ਚ ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ। ਫਰਾਂਸ, ਜਰਮਨੀ, ਬੈਲਜੀਅਮ, ਨੀਦਰਲੈਂਡ, ਪੋਲੈਂਡ, ਸਪੇਨ, ਇਟਲੀ ਅਤੇ ਗ੍ਰੀਸ ਵਿਚ ਪ੍ਰਦਰਸ਼ਨ ਦੇਖੇ ਗਏ ਹਨ। ਕਿਸਾਨਾਂ ਦੇ ਰੋਸ ਦੇ ਕੁੱਝ ਮੁੱਦੇ ਕਿਸੇ ਦੇਸ਼ ਨਾਲ ਸਬੰਧਤ ਹਨ ਅਤੇ ਕੁੱਝ ਪੂਰੇ ਯੂਰਪ ਨਾਲ। ਕਿਸਾਨਾਂ ਦੇ ਮੁੱਦਿਆਂ ਵਿਚ ਕਿਸਾਨੀ ਲਈ ਵਰਤੇ ਜਾਂਦੇ ਡੀਜ਼ਲ ਦੀ ਵਧਦੀ ਲਾਗਤ, ਈਯੂ ਸਬਸਿਡੀਆਂ ਦਾ ਦੇਰੀ ਨਾਲ ਭੁਗਤਾਨ, ਜਾਂ ਵਿਦੇਸ਼ਾਂ ਤੋਂ ਆ ਰਹੀਆਂ ਜਿਣਸਾਂ ਨਾਲ ਮੁਕਾਬਲਾ ਆਦਿ ਸ਼ਾਮਲ ਹਨ।
(For more Punjabi news apart from Farmers Protest In Europe News, stay tuned to Rozana Spokesman)