
ਬਲਤੇਜ ਸਿੰਘ ਉਦੋਂ ਤਕ ਪੈਰੋਲ ਲਈ ਅਯੋਗ ਰਹੇਗਾ ਜਦੋਂ ਤਕ ਉਹ ਘੱਟੋ-ਘੱਟ ਦਸ ਸਾਲ ਦੀ ਸਜ਼ਾ ਨਹੀਂ ਕੱਟ ਲੈਂਦਾ।
A young man of Indian origin was imprisoned for 22 years in New Zealand: ਭਾਰਤੀ ਮੂਲ ਦੇ 32 ਸਾਲ ਦੇ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ’ਚ ਨਸ਼ੀਲੇ ਪਦਾਰਥਾਂ ਦੇ ਇਕ ਵੱਡੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੂੰ ਆਕਲੈਂਡ ਦੀ ਹਾਈ ਕੋਰਟ ਨੇ ਦੋਸ਼ੀ ਪਾਇਆ ਸੀ ਅਤੇ 700 ਕਿਲੋਗ੍ਰਾਮ ਸਿੰਥੈਟਿਕ ਡਰੱਗ ਮੈਥਾਮਫੇਟਾਮਾਈਨ ਰੱਖਣ ਦੇ ਦੋਸ਼ ’ਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਪੰਜਾਬ ਵਿਚ ਉਸ ਦੇ ਰਿਸ਼ਤੇਦਾਰਾਂ ਨੇ ਇਨ੍ਹਾਂ ਰੀਪੋਰਟਾਂ ਨੂੰ ‘ਫਰਜ਼ੀ ਖ਼ਬਰਾਂ’ ਦੱਸ ਕੇ ਖਾਰਜ ਕਰ ਦਿਤਾ ਪਰ ਖੁਫੀਆ ਸੂਤਰਾਂ ਨੇ ਉਸ ਦੀ ਪਛਾਣ ਅਤੇ ਅਪਰਾਧ ਵਿਚ ਭੂਮਿਕਾ ਦੀ ਪੁਸ਼ਟੀ ਕੀਤੀ।
ਬਲਤੇਜ ਸਿੰਘ ਉਦੋਂ ਤਕ ਪੈਰੋਲ ਲਈ ਅਯੋਗ ਰਹੇਗਾ ਜਦੋਂ ਤਕ ਉਹ ਘੱਟੋ-ਘੱਟ ਦਸ ਸਾਲ ਦੀ ਸਜ਼ਾ ਨਹੀਂ ਕੱਟ ਲੈਂਦਾ। ਉਸ ਦਾ ਪਰਵਾਰ 1980 ਦੇ ਦਹਾਕੇ ’ਚ ਨਿਊਜ਼ੀਲੈਂਡ ਚਲਾ ਗਿਆ ਸੀ ਅਤੇ ਉਹ ਕਥਿਤ ਤੌਰ ’ਤੇ ਦੇਸ਼ ’ਚ ਖਾਲਿਸਤਾਨ ਪੱਖੀ ਗਤੀਵਿਧੀਆਂ ’ਚ ਸ਼ਾਮਲ ਸੀ। (ਏਜੰਸੀ)