
ਇਹ ਕੈਲੰਡਰ ਜੀ ਐਸ ਸੀ ਦੀ ਵੈੱਬਸਾਈਟ ਤੋਂ www.globalsikhcouncil.org ’ਤੇ ਮੁਫ਼ਤ ਡਾਊਨਲੋਡ ਲਈ ਉਪਲਬਧ ਹਨ
The Global Sikh Council released three versions of the original Nanakshahi calendar: ਗਲੋਬਲ ਸਿੱਖ ਕੌਂਸਲ (ਜੀਐਸਸੀ) ਵਲੋਂ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਦੁਆਰਾ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਇਕ ਹੀ ਤਰੀਖ਼ ਨੂੰ ਮਨਾਉਣ ਦੀ ਵੱਧ ਰਹੀ ਮੰਗ ਕਾਰਨ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ। ਇਹ ਕੈਲੰਡਰ, ਸਿੱਖ ਕੈਲੰਡਰ ਮਾਹਰਾਂ ਦੀ ਮਦਦ ਨਾਲ ਬਹੁਤ ਹੀ ਧਿਆਨਪੂਰਵਕ ਤਿਆਰ ਕੀਤਾ ਗਿਆ ਹੈ, ਜੋ ਸਿੱਖ ਸਮਾਗਮਾਂ ਲਈ ਨਿਸ਼ਚਿਤ ਅਤੇ ਇਤਿਹਾਸਕ ਤੌਰ ’ਤੇ ਸਹੀ ਤਰੀਖ਼ਾਂ ਨੂੰ ਯਕੀਨੀ ਬਣਾਉਂਦਾ ਹੈ। ਇਸ ਕੈਲੰਡਰ ਨੂੰ ਜਾਰੀ ਕਰਦਿਆਂ ਗਲੋਬਲ ਸਿੱਖ ਕੌਂਸਲ ਬਹੁਤ ਹੀ ਮਾਣ ਅਤੇ ਖ਼ੁਸ਼ੀ ਮਹਿਸੂਸ ਕਰਦੀ ਹੈ।
ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਜੀਐਸਸੀ ਨੇ ਕੈਲੰਡਰ ਦੇ ਤਿੰਨ ਵੱਖ ਵੱਖ ਸੰਸਕਰਣ ਤਿਆਰ ਕੀਤੇ ਹਨ, ਪਹਿਲਾ ਬੱਚਿਆਂ ਲਈ ਇਕ ਵਿਸ਼ੇਸ਼ ਕੈਲੰਡਰ - ਸਿੱਖ ਇਤਿਹਾਸ ਬਾਰੇ ਜਾਨਣ ਅਤੇ ਸਿੱਖਣ ਲਈ ਛੋਟੇ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਰੰਗਦਾਰ ਅਤੇ ਦਿਲਚਸਪੀ ਭਰਪੂਰ ਕੈਲੰਡਰ ਤਿਆਰ ਕੀਤਾ ਗਿਆ ਹੈ। ਦੂਸਰਾ ਇਕ ਪੰਨੇ ਦਾ ਕੈਲੰਡਰ - ਆਸਾਨ ਜਾਣਕਾਰੀ ਲਈ ਇਕ ਬਹੁਤ ਹੀ ਸਰਲ ਸੰਸਕਰਣ ਹੈ। ਤੀਸਰਾ-15 ਪੰਨਿਆਂ ਦਾ ਪੂਰਾ ਕੈਲੰਡਰ ਜੋ ਸਿੱਖ ਇਤਿਹਾਸਕ ਤਰੀਖ਼ਾਂ ਦੀ ਡੂੰਘੀ ਸਮਝ ਲਈ ਇੱਕ ਵਿਸਤ੍ਰਿਤ ਸੰਸਕਰਣ ਹੈ।
ਇਹ ਕੈਲੰਡਰ ਜੀ ਐਸ ਸੀ ਦੀ ਵੈੱਬਸਾਈਟ ਤੋਂ www.globalsikhcouncil.org ’ਤੇ ਮੁਫ਼ਤ ਡਾਊਨਲੋਡ ਲਈ ਉਪਲਬਧ ਹਨ। ਇਸ ਤੋਂ ਇਲਾਵਾ, ਸਿੱਖ ਗੁਰਦੁਆਰੇ, ਸੰਸਥਾਵਾਂ ਅਤੇ ਵਿਅਕਤੀ ਜੋ ਵੀ ਇਸ ਨੂੰ ਵੰਡਣ ਲਈ ਕਾਪੀਆਂ ਛਾਪਣਾ ਚਾਹੁੰਦੇ ਹਨ, ਉਹ info0globalsikhcouncil.org ’ਤੇ ਈਮੇਲ ਕਰਕੇ ਪ੍ਰਿੰਟਿੰਗ ਫ਼ਾਈਲ ਦੀ ਬੇਨਤੀ ਕਰ ਸਕਦੇ ਹਨ।
ਜੀਐਸਸੀ ਜਿੱਥੇ ਦੁਨੀਆ ਭਰ ਦੇ ਸਾਰੇ ਸਿੱਖਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਪਣਾਉਣ ਅਤੇ ਪਾਲਣਾ ਕਰਨ ਲਈ ਉਤਸ਼ਾਹਤ ਕਰਦੀ ਹੈ ਉਥੇ ਨਾਲ ਹੀ ਸਿੱਖ ਇਤਿਹਾਸਕ ਘਟਨਾਵਾਂ ਨੂੰ ਮਨਾਉਣ ਵਿਚ ਇਕਸਾਰਤਾ ਨੂੰ ਯਕੀਨੀ ਵੀ ਬਣਾਉਂਦੀ ਹੈ।