
ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ
ਲੰਡਨ : ਕੌਂਸਲਰ ਦਿਲਬਾਗ ਸਿੰਘ ਪਰਮਾਰ ਨੇ ਸਲੋਹ ਕੌਂਸਲ ਦੇ ਨਵੇਂ ਮੇਅਰ ਵਜੋਂ ਸਹੁੰ ਚੁਕੀ ਹੈ। ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਨਿਯਮਾਂ ਅਨੁਸਾਰ ਮੇਅਰ ਬਣੇ ਹਨ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਹਲਕੇ ’ਚ ਪੈਂਦੇ ਪਿੰਡ ਬਿੰਜੋਂ ਦੇ ਜੰਮਪਲ ਦਿਲਬਾਗ ਸਿੰਘ 1976 ਤੋਂ ਯੂ. ਕੇ. ’ਚ ਰਹਿ ਰਹੇ ਹਨ। ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ. ਸੀ. ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਯੂ. ਕੇ. ਆ ਕੇ ਵੱਖ-ਵੱਖ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਭਾਗਾਂ ਵਿਚ ਕੰਮ ਕੀਤੇ ਅਤੇ 2018 ਤੋਂ ਬਤੌਰ ਕੌਂਸਲਰ ਸੇਵਾਵਾਂ ਨਿਭਾਅ ਰਹੇ ਹਨ। ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਸਲੋਹ ਹਲਕੇ ਨੂੰ ਲੋਕ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਮੇਅਰ ਮਿਲੇ ਹਨ, ਜਿਨ੍ਹਾਂ ਇਥੇ ਹਰ ਵਰਗ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ਾਂ ਵਿਚ ਯੋਗਦਾਨ ਪਾਇਆ ਹੈ।