
ਪਰਿਵਾਰ ਵੱਲੋਂ ਮ੍ਰਿਤਕ ਲੜਕੀ ਦੀ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗ ਕੀਤੀ ਗਈ ਹੈ।
ਹੁਸ਼ਿਆਰਪੁਰ : ਪਿੰਡ ਟਾਡਾ ਉੜਮੁੜ ਨਾਲ ਸਬੰਧ ਰੱਖਣ ਵਾਲੀ 31 ਸਾਲਾ ਮਹਿਲਾ ਰਜਿੰਦਰ ਕੌਰ ਰੂਬੀ ਦਾ ਉਸ ਦੇ ਪਤੀ ਨਵਦੀਪ ਸਿੰਘ ਵੱਲੋਂ ਕੈਨੇਡਾ (Canada) ਦੇ ਮੋਟਰੀਅਲ ਸ਼ਹਿਰ 'ਚ ਬੇਰਹਿਮੀ ਨਾਲ ਕਤਲ (Murder) ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵਦੀਪ ਸਿੰਘ ਵੱਲੋਂ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਿਆ ਜਿਸ ਤੋਂ ਉਸ ਨੇ ਆਪ ਵੀ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ
ਇਹ ਵੀ ਪੜ੍ਹੋ - ਭਾਰੀ ਹੰਗਾਮੇ ਦੇ ਚਲਦਿਆਂ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਅੰਤਰਦੇਸ਼ੀ ਜਲਯਾਨ ਬਿੱਲ 2021
Navdeep Singh, Rajinder Kaur
ਜਿਸ ਦੀ ਲਾਸ਼ ਕੈਨੇਡਾ ਦੀ ਪੁਲਿਸ ਵਲੋਂ ਬਰਾਮਦ ਕਰਕੇ ਸ਼ਨਾਖ਼ਤ ਲਈ ਆਪਣੇ ਕਬਜ਼ੇ 'ਚ ਰੱਖ ਲਈ ਗਈ ਦੱਸੀ ਜਾ ਰਹੀ ਹੈ। ਨੌਜਵਾਨ ਨੇ ਖ਼ੁਦਕੁਸ਼ੀ ਤੋਂ ਪਹਿਲਾ ਆਪਣੇ ਪਰਿਵਾਰ ਨੂੰ ਵੀਡੀਓ ਕਾਲ ਵੀ ਕੀਤੀ ਸੀ। ਇਸ ਦੇ ਨਾਲ ਹੀ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਲੜਕੀ ਦੇ ਪਿੰਡ ਪਹੁੰਚੀ ਤਾਂ ਸੋਗ ਦੀ ਲਹਿਰ ਹੈ ਅਤੇ ਹੁਣ ਪਰਿਵਾਰ ਵੱਲੋਂ ਮ੍ਰਿਤਕ ਲੜਕੀ ਦੀ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗ ਕੀਤੀ ਗਈ ਹੈ।
Murder
ਇਹ ਵੀ ਪੜ੍ਹੋ - 'ਕੋਰੋਨਾ ਵਾਇਰਸ ਸੰਕਰਮਣ ਕਾਰਨ ਏਅਰ ਇੰਡੀਆ ਦੇ 56 ਕਰਮਚਾਰੀਆਂ ਦੀ ਹੋਈ ਮੌਤ'
ਮ੍ਰਿਤਕਾਂ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰਜਿੰਦਰ ਕੌਰ 2 ਸਾਲ ਪਹਿਲਾਂ ਹੀ ਆਪਣੇ ਪਤੀ ਅਤੇ ਬੱਚਿਆਂ ਨਾਲ ਕੈਨੇਡਾ ਗਈ ਸੀ ਅਤੇ ਉਸ ਦਾ ਪਤੀ ਨਵਦੀਪ ਸਿੰਘ ਅਕਸਰ ਘਰ ਵਿਚ ਲੜਾਈ ਝਗੜਾ ਕਰਦਾ ਰਹਿੰਦਾ ਸੀ। ਇਸ ਸਬੰਧੀ ਕੈਨੇਡਾ ਦੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਵੱਲੋਂ ਹਾਲੇ ਜਾਂਚ ਜਾਰੀ ਹੀ ਸੀ ਕਿ ਨਵਦੀਪ ਸਿੰਘ ਵੱਲੋਂ ਬੀਤੀ ਰਾਤ ਉਨ੍ਹਾਂ ਦੀ ਲੜਕੀ ਰਜਿੰਦਰ ਕੌਰ ਦਾ ਕਤਲ ਕਰ ਦਿੱਤਾ ਗਿਆ ਅਤੇ ਫਰਾਰ ਹੋ ਗਿਆ।
ਸਾਰੀ ਘਟਨਾ ਦੀ ਸੂਚਨਾ ਉਨ੍ਹਾਂ ਦੇ ਪੁੱਤਰ ਜੋ ਕਿ ਕੈਨੇਡਾ ਵਿਚ ਰਹਿੰਦਾ ਹੈ ਉਸ ਵੱਲੋਂ ਦੇਰ ਰਾਤ ਦਿੱਤੀ ਗਈ। ਇਸ ਮੌਕੇ ਮ੍ਰਿਤਕ ਰਜਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਦੀ ਬੱਚੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮੰਗ ਕੀਤੀ ਹੈ।