
ਪਰਿਵਾਰ ਨੂੰ ਆਪਣੇ ਪੁੱਤ 'ਤੇ ਮਾਣ
ਗੁਰਦਾਸਪੁਰ : ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹੀ ਹੀ ਮਾਣਮੱਤੀ ਪ੍ਰਾਪਤੀ ਪੰਜਾਬ ਦੇ ਰਹਿਣ ਵਾਲੇ ਪੁੱਤ ਨੇ ਹਾਸਲ ਕੀਤੀ।
Sukhmanpreet Singh
ਗੁਰਦਾਸਪੁਰ ਦੇ ਸੁਖਮਨਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਅੰਡਰ ਹਾਕੀ ਟੀਮ ਦਾ ਕਪਤਾਨ ਬਣ ਕੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਇਸ ਨਾਲ ਉਸ ਦੇ ਪਰਿਵਾਰ ਦੇ ਨਾਲ ਪੂਰਾ ਜ਼ਿਲ੍ਹਾ ਮਾਣ ਮਹਿਸੂਸ ਕਰ ਰਿਹਾ ਹੈ ਕਿ ਇੱਕ ਪੰਜਾਬੀ ਮੁੰਡਾ ਗੋਰਿਆਂ ਦੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
Sukhmanpreet Singh
ਸੁਖਮਨਪ੍ਰੀਤ ਸਿੰਘ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉਹਨਾਂ ਦੇ ਪੁੱਤ ਨੂੰ ਕੈਨੇਡਾ ਵਿੱਚ ਹੋਣ ਜਾ ਰਹੀ ਫੀਲਡ ਹਾਕੀ ਨੈਸ਼ਨਲ ਚੈਂਪੀਅਨਸ਼ਿਪ (ਅੰਡਰ 18 ਸਾਲ) ਲਈ ਕੈਨੇਡਾ ਦੇ ਸੂਬੇ ਬ੍ਰਿਟਿਸ ਕੋਲੰਬੀਆ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਿਸ ਨਾਲ ਉਸ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਇਹ ਟੂਰਨਾਮੈਂਟ ਬ੍ਰਿਟਿਸ ਕੋਲੰਬੀਆ ਦੇ ਪੰਜਾਬੀ ਆਬਾਦੀ ਵਾਲੇ ਸ਼ਹਿਰ ਸਰੀ ਵਿਖੇ 30 ਜੁਲਾਈ ਤੋ 3 ਅਗਸਤ ਤੱਕ ਚੱਲੇਗਾ।
Sukhmanpreet Singh