
Germany News: ਡਾਕਟਰ ਕਰਨਵੀਰ ਸਿੰਘ ਜੋ ਕਿ ਆਪਣੇ ਮਾਂ-ਬਾਪ ਸਮੇਤ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਰਹਿ ਰਹੇ ਹਨ
Germany News: ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਤਰੱਕੀਆਂ ਦੀ ਲੜੀ ਵਿੱਚ ਹੋਰ ਵਾਧਾ ਕਰਦਿਆ ਪੰਜਾਬ ਦੇ ਪੁੱਤਰ ਕਰਨਵੀਰ ਸਿੰਘ ਨੇ ਜਰਮਨੀ ਵਿਚ ਡਾਕਟਰ ਬਣ ਕੇ ਜਿਥੇ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਇਆ ਹੈ ਉਥੇ ਹੀ ਉਸ ਦੇ ਮਾਂ-ਬਾਪ ਨੂੰ ਵੀ ਚਾਰੇ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।
ਪੜ੍ਹੋ ਇਹ ਖ਼ਬਰ : Punjab Haryana High Court: ਜਮਾਨਤਦਾਰਾਂ ਦੀ ਪ੍ਰਮਾਣਿਕਤਾ ਲਈ ਫੀਸ ਗੈਰ-ਕਾਨੂੰਨੀ, ਆਧਾਰ ਐਪ ਰਾਹੀਂ ਹੋਵੇ ਪਛਾਣ: ਹਾਈ ਕੋਰਟ
ਡਾਕਟਰ ਕਰਨਵੀਰ ਸਿੰਘ ਜੋ ਕਿ ਆਪਣੇ ਮਾਂ-ਬਾਪ ਸਮੇਤ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਰਹਿ ਰਹੇ ਹਨ ਉਨ੍ਹਾਂ ਨੇ ਪਿਛਲੀ ਦਿਨੀਂ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ, ਜਿਸ ’ਤੇ ਪਰਿਵਾਰ ਦੇ ਮੈਂਬਰਾਂ ਨੇ ਬੇਹੱਦ ਖੁਸ਼ੀ ਜਤਾਈ।
ਪੜ੍ਹੋ ਇਹ ਖ਼ਬਰ : RSS News: ਸਰਕਾਰੀ ਕਰਮਚਾਰੀ ਹੁਣ RSS ਦੇ ਪ੍ਰੋਗਰਾਮਾਂ 'ਚ ਲੈ ਸਕਣਗੇ ਹਿੱਸਾ
ਕਰਨਵੀਰ ਸਿੰਘ ਪੰਜਾਬ ਦੇ ਪਿੰਡ ਬਰਿਆਰ ਨਜਦੀਕ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ, ਉਨ੍ਹਾਂ ਦੇ ਪਿਤਾ ਕਸ਼ਮੀਰ ਸਿੰਘ ਅਤੇ ਮਾਤਾ ਰਾਣਾ ਕੌਰ ਹਨ ਅਤੇ ਕਰਨਵੀਰ ਸਿੰਘ ਫਰੈਂਕਫੋਰਟ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਲਕਾਰ ਸਿੰਘ ਦਾ ਭਤੀਜਾ ਹਨ। ਉਹਨਾਂ ਦੇ ਨਜਦੀਕੀ ਰਿਸ਼ਤੇਦਾਰ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਪਤਨੀ ਕੁਲਦੀਪ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆ ਡਾਕਟਰ ਕਰਨਵੀਰ ਸਿੰਘ ਅਤੇ ਪੂਰੇ ਨੂੰ ਵਧਾਈਆਂ ਦਿੱਤੀਆ ਅਤੇ ਕਿਹਾ ਕਿ ਕਰਨਵੀਰ ਨੇ ਪੂਰੀ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from A young man of Punjabi origin obtained a medical degree in a foreign land, stay tuned to Rozana Spokesman)