Canada Police: ਮਾਣ ਵਾਲੀ ਗੱਲ: ਕੈਨੇਡਾ ਪੁਲਿਸ ’ਚ ਭਰਤੀ ਹੋਈ ਪੰਜਾਬਣ ਮੁਟਿਆਰ
Published : Aug 22, 2024, 9:10 am IST
Updated : Aug 22, 2024, 9:10 am IST
SHARE ARTICLE
Canada Police: A matter of pride: Punjabi young woman joined Canada Police
Canada Police: A matter of pride: Punjabi young woman joined Canada Police

Canada Police: ਜ਼ੀਰਕਪੁਰ (ਮੁਹਾਲੀ) ਨਾਲ ਸਬੰਧਤ ਹੈ ਚਰਨਜੀਤ ਕੌਰ

 

Canada Police:  ਰੋਜ਼ੀ-ਰੋਟੀ ਲਈ ਆਪਣਾ ਦੇਸ਼ ਛੱਡ ਕੇ ਸੱਤ ਸਮੁੰਦਰ ਪਾਰ ਗਏ ਪੰਜਾਬੀ ਉੱਥੇ ਵੀ ਆਪਣੀ ਸਫਲਤਾ ਦੇ ਝੰਡੇ ਗੱਡ ਰਹੇ ਹਨ।  ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਇੱਕ ਪੰਜਾਬਣ ਨੇ ਉਥੇ ਪੁਲਿਸ ’ਚ ਭਰਤੀ ਹੋ ਕੇ ਆਪਣੀ ਸਫਲਤਾ ਦਾ ਝੰਡਾ ਗੱਡਿਆ ਹੈ। ਜ਼ੀਰਕਪੁਰ ਦੇ ਧਰਮਿੰਦਰ ਸਿੰਘ ਅਤੇ ਸੁਰਿੰਦਰ ਕੌਰ ਦੇ ਘਰ ਜਨਮੀ ਚਰਨਜੀਤ ਕੌਰ ਨੇ ਇਸ ਸਫਲਤਾ ਨਾਲ ਪੰਜਾਬ ਦਾ ਨਾਮ ਚਮਕਾਇਆ ਹੈ।

ਜਾਣਕਾਰੀ ਅਨੁਸਾਰ ਚਰਨਜੀਤ ਕੌਰ ਬੀਏ ਕਰਨ ਮਗਰੋਂ ਆਇਲਜ਼ ਕਰ ਕੇ ਸਾਲ 2019 ਵਿੱਚ ਮਾਸਟਰ ਡਿਗਰੀ ਕਰਨ ਲਈ ਕੈਨੇਡਾ ਗਈ ਸੀ।

ਇਹ ਮੁਟਿਆਰ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਸੈਸਕਾਟੂਨ ਵਿਚ ਰਹਿ ਰਹੀ ਹੈ। ਪਿਛਲੇ ਸਾਲ 16 ਫਰਵਰੀ ਨੂੰ ਚਰਨਜੀਤ ਕੌਰ ਦਾ ਵਿਆਹ ਨਥਾਣਾ ਦੇ ਪ੍ਰਦੀਪ ਕੁਮਾਰ ਸ਼ਰਮਾ ਪੁੱਤਰ ਰਮੇਸ਼ ਕੁਮਾਰ ਨਾਲ ਹੋ ਗਿਆ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਉਹ ਆਪਣੇ ਪਤੀ ਸਮੇਤ ਮੁੜ ਕੈਨੇਡਾ ਪਰਤ ਗਈ।

ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਚਰਨਜੀਤ ਕੌਰ ਇਸੇ ਮਹੀਨੇ ਕੈਨੇਡਾ ਪੁਲਿਸ ’ਚ ਭਰਤੀ ਹੋ ਗਈ ਅਤੇ ਉੁਹ 16 ਅਗਸਤ ਤੋਂ ਆਪਣੀ ਡਿਊਟੀ ’ਤੇ ਹਾਜ਼ਰ ਹੈ। ਪੁਲਿਸ ਦੀ ਵਰਦੀ ਉੱਪਰ ਲੱਗੀ ਨੇਮ ਪਲੇਟ ’ਤੇ ਚਰਨਜੀਤ ਕੌਰ ਲਿਖਿਆ ਦੇਖ ਕੇ ਉਹ ਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੈ।

ਕੈਨੇਡਾ ਪੁਲਿਸ ਵਿੱਚ ਉਸ ਦਾ ਰੈਂਕ ਕੁਰੈਕਸ਼ਨਲ ਪੀਸ ਆਫਿਸਰ (ਇੰਸਪੈਕਟਰ ਰੈਂਕ) ਦੱਸਿਆ ਗਿਆ ਹੈ। ਚਰਨਜੀਤ ਕੌਰ ਦੀ ਸਫਲਤਾ ਤੋਂ ਉਸ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement