ਇੰਗਲੈਂਡ 'ਚ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ, ਡਰਾਈਵਰ ਨੂੰ ਪੁੱਛਿਆ ਕੀ ਤੂੰ ਤਾਲਿਬਾਨ ਹੈ?
Published : Sep 22, 2020, 6:03 pm IST
Updated : Sep 22, 2020, 6:08 pm IST
SHARE ARTICLE
Vaneet Singh
Vaneet Singh

ਸਿੱਖ ਟੈਕਸੀ ਡਰਾਈਵਰ ਨੇ ਕਿਹਾ ਕਿ ਅੱਜ ਤੋਂ ਬਾਅਦ ਕਦੇ ਵੀ ਰਾਤ ਨੂੰ ਕੰਮ ਨਹੀਂ ਕਰਾਂਗਾ

ਲੰਡਨ - ਪੰਜਾਬ ਵਿਚ ਜੰਮੇ ਸਿੱਖ ਟੈਕਸੀ ਡਰਾਈਵਰ ਨਾਲ ਇੰਗਲੈਂਡ ਵਿਚ ਕੁੱਝ ਯਾਤਰੀਆਂ ਨੇ ਬਦਸਲੂਕੀ ਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਯੂਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਟੈਕਸੀ ਡਰਾਈਵਰ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਕਸਬੇ ਦੇ ਕਸੀਨੋ ਤੋਂ ਯਾਤਰੀਆਂ ਨੂੰ ਲੰਡਨ ਲੈ ਕੇ ਆ ਰਿਹਾ ਸੀ। ਵਨੀਤ ਸਿੰਘ (41) ਨੇ ਦੱਸਿਆ ਕਿ ਚਾਰ ਬੰਦਿਆਂ ਨੇ ਉਸ ਦੀ ਦਾੜ੍ਹੀ ਕੱਟੀ ਤੇ ਥੱਪੜ ਮਾਰੇ।

 SIKHSIKH

ਵਨੀਤ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਨੂੰ ਪੁੱਛਿਆ "ਕੀ ਤੂੰ ਤਾਲਿਬਾਨ ਹੈਂ?" ਇਕ ਵਿਅਕਤੀ ਨੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਵੀ ਕੀਤੀ। ਟੈਕਸੀ ਚਾਲਕ ਦਾ ਕਹਿਣਾ ਹੈ ਕਿ “ਉਹ ਘਬਰਾ ਗਿਆ ਸੀ ਤੇ ਹੁਣ ਕਦੇ ਵੀ ਰਾਤ ਨੂੰ ਕੰਮ ਨਹੀਂ ਕਰੇਗਾ। ਮਿਲੀ ਜਾਣਕਾਰੀ ਅਨੁਸਾਰ ਜਦੋਂ ਉਹ ਟੈਕਸੀ ਚਲਾ ਰਿਹਾ ਸੀ ਤਾਂ ਚਾਰ ਸਵਾਰੀਆਂ ਵਿਚੋਂ ਇਕ ਨੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਸਿਰ ’ਤੇ ਮਾਰਨਾ ਸ਼ੁਰੂ ਕਰ ਦਿੱਤਾ।

Sikh youth being harassed in JammuSikh man assaulted in England; asked if he was a Taliban member

ਉਸ ਨੇ ਦਸਤਾਰ ਦੀ ਧਾਰਮਿਕ ਮਹੱਤਤਾ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਯਾਤਰੀ ਨਹੀਂ ਮੰਨੇ। ਟੇਮਜ਼ ਵੈਲੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। ਵਨੀਤ ਸਿੰਘ ਬਰਕਸ਼ਾਇਰ ਦੇ ਸਲੋ ਸਕੂਲ ਵਿਚ ਸੰਗੀਤ ਦਾ ਅਧਿਆਪਕ ਸੀ ਪਰ ਕੋਰੋਨਾ ਕਾਰਨ ਨੌਕਰੀ ਗੁਆਉਣ ਤੋਂ ਬਾਅਦ ਉਸ ਨੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ। ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਟਾਈਲਹਰਸਟ ਵਿਚ ਰਹਿੰਦਾ ਹੈ। ਉਸ ਨੇ ਕਿਹਾ ਕਿ ਉਹ ਇਸ ਹਮਲੇ ਨਾਲ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਹੁਣ ਉਹ ਰਾਤ ਨੂੰ ਕੰਮ ’ਤੇ ਨਹੀਂ ਜਾਇਆ ਕਰੇਗਾ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement