AI ਦਾ ਮਤਲਬ ‘ਅਮਰੀਕਾ-ਭਾਰਤ’ ਭਾਵਨਾ ਵੀ ਹੈ, ਜੋ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਜਾ ਰਹੀ ਹੈ : ਮੋਦੀ
Published : Sep 22, 2024, 11:01 pm IST
Updated : Sep 22, 2024, 11:02 pm IST
SHARE ARTICLE
ਨਿਊਯਾਰਕ ਵਿਖੇ ਐਤਵਾਰ ਨੂੰ ਅਮਰੀਕਾ ਦੇ ਨਿਊਯਾਰਕ ’ਚ ਭਾਰਤੀ ਭਾਈਚਾਰੇ ਦੇ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਨ੍ਹਾਂ ਨਾਲ ਨਜ਼ਰ ਆ ਰਹੇ ਹਨ ਰੈਪਰ ਸੂਰਜ ਚੇਰੂਕਟ ਉਰਫ ਹਨੂੰਮਾਨਕਾਇੰਡ, ਗਾਇਕ ਆਦਿੱਤਿਆ ਗੜ੍ਹਵੀ ਤੇ ਦੇਵੀ ਸ਼੍ਰੀ ਪ੍ਰਸਾਦ।(PTI Photo)
ਨਿਊਯਾਰਕ ਵਿਖੇ ਐਤਵਾਰ ਨੂੰ ਅਮਰੀਕਾ ਦੇ ਨਿਊਯਾਰਕ ’ਚ ਭਾਰਤੀ ਭਾਈਚਾਰੇ ਦੇ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਨ੍ਹਾਂ ਨਾਲ ਨਜ਼ਰ ਆ ਰਹੇ ਹਨ ਰੈਪਰ ਸੂਰਜ ਚੇਰੂਕਟ ਉਰਫ ਹਨੂੰਮਾਨਕਾਇੰਡ, ਗਾਇਕ ਆਦਿੱਤਿਆ ਗੜ੍ਹਵੀ ਤੇ ਦੇਵੀ ਸ਼੍ਰੀ ਪ੍ਰਸਾਦ।(PTI Photo)

ਨਿਊਯਾਰਕ ਦੇ ਨਾਸਾਓ ਕੋਲੀਜ਼ੀਅਮ ਵਿਖੇ ਭਾਰਤੀ ਪ੍ਰਵਾਸੀਆਂ ਨੂੰ ਕੀਤਾ ਸੰਬੋਧਨ

ਨਿਊਯਾਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਦੁਨੀਆਂ ਲਈ ਏ.ਆਈ. ਦਾ ਮਤਲਬ ‘ਆਰਟੀਫਿਸ਼ੀਅਲ ਇੰਟੈਲੀਜੈਂਸ’ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਏ.ਆਈ. ਦਾ ਮਤਲਬ ‘ਅਮਰੀਕਾ-ਭਾਰਤ’ ਭਾਵਨਾ ਵੀ ਹੈ। ਮੋਦੀ ਨੇ ਕਿਹਾ ਕਿ ਇਹ ‘ਏ.ਆਈ.’ ਭਾਵਨਾ ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਉਚਾਈਆਂ ਦੇ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਨਿਊਯਾਰਕ ਦੇ ਨਾਸਾਓ ਕੋਲੀਜ਼ੀਅਮ ਵਿਖੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੀ। 

ਮੋਦੀ ਨੇ ਕਿਹਾ, ‘‘ਕੋਈ ਤਾਮਿਲ ਬੋਲਦਾ ਹੈ, ਕੋਈ ਤੇਲਗੂ, ਮਲਿਆਲਮ, ਕੰਨੜ, ਪੰਜਾਬੀ ਅਤੇ ਗੁਜਰਾਤੀ ਜਾਂ ਮਰਾਠੀ ਬੋਲਦਾ ਹੈ, ਬਹੁਤ ਸਾਰੀਆਂ ਭਾਸ਼ਾਵਾਂ ਹਨ ਪਰ ਭਾਵਨਾ ਇਕ ਹੈ ਅਤੇ ਉਹ ਭਾਵਨਾ ਭਾਰਤੀਅਤਾ ਹੈ। ਦੁਨੀਆਂ ਨਾਲ ਜੁੜਨ ਦੀ ਇਹ ਸਾਡੀ ਸੱਭ ਤੋਂ ਵੱਡੀ ਸਮਰੱਥਾ ਹੈ। ਇਹ ਕਦਰਾਂ-ਕੀਮਤਾਂ ਸਾਨੂੰ ਕੁਦਰਤੀ ਤੌਰ ’ਤੇ ਸੰਸਾਰ-ਭਰਾ ਬਣਾਉਂਦੀਆਂ ਹਨ।’’

ਪ੍ਰਵਾਸੀ ਭਾਰਤੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ, ‘‘ਮੈਂ ਹਮੇਸ਼ਾ ਤੁਹਾਡੀ ਤਾਕਤ, ਭਾਰਤੀ ਭਾਈਚਾਰੇ ਦੀ ਤਾਕਤ ਨੂੰ ਸਮਝਿਆ ਹੈ। ਤੁਸੀਂ ਹਮੇਸ਼ਾ ਮੇਰੇ ਲਈ ਭਾਰਤ ਦੇ ਸੱਭ ਤੋਂ ਮਜ਼ਬੂਤ ਬ੍ਰਾਂਡ ਅੰਬੈਸਡਰ ਰਹੇ ਹੋ, ਇਸ ਲਈ ਮੈਂ ਤੁਹਾਨੂੰ ‘ਰਾਸ਼ਟਰ ਅੰਬੈਸਡਰ’ ਕਹਿੰਦਾ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਵੰਨ-ਸੁਵੰਨਤਾ ਨੂੰ ਸਮਝਦੇ ਹਾਂ, ਇਹ ਸਾਡੇ ਖੂਨ ਅਤੇ ਸਭਿਆਚਾਰ ’ਚ ਹੈ। ਤੁਸੀਂ ਭਾਰਤ ਨੂੰ ਅਮਰੀਕਾ ਨਾਲ ਅਤੇ ਅਮਰੀਕਾ ਨੂੰ ਭਾਰਤ ਨਾਲ ਜੋੜਿਆ ਹੈ। ਤੁਹਾਡੇ ਹੁਨਰ, ਪ੍ਰਤਿਭਾ ਅਤੇ ਵਚਨਬੱਧਤਾ ਬੇਮਿਸਾਲ ਹਨ।’’

ਉਨ੍ਹਾਂ ਕਿਹਾ, ‘‘ਇਹ 140 ਕਰੋੜ ਭਾਰਤੀਆਂ ਲਈ ਸਨਮਾਨ ਦੀ ਗੱਲ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਮੈਨੂੰ ਅਪਣੀ ਰਿਹਾਇਸ਼ ’ਤੇ ਬੁਲਾਇਆ।’’ ਮੋਦੀ ਨੇ ਕਿਹਾ ਕਿ ਲੋਕਤੰਤਰ ਦੇ ਜਸ਼ਨ ’ਚ ਭਾਰਤ ਅਤੇ ਅਮਰੀਕਾ ਇਕੱਠੇ ਹਨ। 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਨਿਊਯਾਰਕ ਦੇ ਲੌਂਗ ਆਈਲੈਂਡ ਦੇ ਨਾਸਾਓ ਕੋਲੀਜ਼ੀਅਮ ਪਹੁੰਚਣ ਤੋਂ ਪਹਿਲਾਂ ਕਈ ਸਭਿਆਚਾਰਕ ਪੇਸ਼ਕਾਰੀਆਂ ਦਿਤੀਆਂ ਗਈਆਂ। ਮੋਦੀ ਸਨਿਚਰਵਾਰ ਨੂੰ ਡੇਲਾਵੇਅਰ ਦੇ ਵਿਲਮਿੰਗਟਨ ’ਚ ਕਵਾਡ ਦੇਸ਼ਾਂ ਦੇ ਨੇਤਾਵਾਂ ਦੇ ਸੰਮੇਲਨ ’ਚ ਹਿੱਸਾ ਲੈਣ ਆਏ ਸਨ। 

ਪ੍ਰਧਾਨ ਮੰਤਰੀ ਨੇ ਨਿਊਯਾਰਕ ਪਹੁੰਚਣ ਤੋਂ ਬਾਅਦ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਡੇਲਾਵੇਅਰ ’ਚ ਵੱਖ-ਵੱਖ ਪ੍ਰੋਗਰਾਮਾਂ ’ਚ ਹਿੱਸਾ ਲੈਣ ਤੋਂ ਬਾਅਦ ਨਿਊਯਾਰਕ ਪਹੁੰਚਿਆ। ਸ਼ਹਿਰ ’ਚ ਇਕ ਭਾਈਚਾਰਕ ਸਮਾਗਮ ’ਚ ਭਾਰਤੀ ਪ੍ਰਵਾਸੀਆਂ ਦੇ ਵਿਚਕਾਰ ਜਾਣ ਅਤੇ ਹੋਰ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਲਈ ਉਤਸੁਕ ਹਾਂ।’’

Tags: pm modi

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement