
Machhiwara youth Dead in Portugal: ਪੇਟ ਵਿਚ ਹੋਈ ਸੀ ਇੰਨਫ਼ੈਕਸ਼ਨ
Tanda Kalia youth dies in Portugal: ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਟਾਂਡਾ ਕਾਲੀਆ ਦੇ ਨੌਜਵਾਨ ਲਵਪ੍ਰੀਤ ਸਿੰਘ (25) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੁਜ਼ਗਾਰ ਲਈ ਪੁਰਤਗਾਲ ਵਿਖੇ ਗਏ ਲਵਪ੍ਰੀਤ ਸਿੰਘ ਨੂੰ ਪੇਟ ਵਿਚ ਇੰਨਫ਼ੈਕਸ਼ਨ ਦੀ ਸ਼ਿਕਾਇਤ ਹੋਈ ਤਾਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਹਸਪਤਾਲ ਵਿਚ ਇਕ ਹਫ਼ਤਾ ਉਹ ਜ਼ੇਰੇ ਇਲਾਜ ਰਿਹਾ ਅਤੇ 10 ਸਤੰਬਰ ਨੂੰ ਉਸ ਦੀ ਮੌਤ ਹੋ ਗਈ। ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਲਵਪ੍ਰੀਤ ਸਿੰਘ 2020 ਵਿਚ ਸੁਨਹਿਰੇ ਭਵਿੱਖ ਲਈ ਪੁਰਤਗਾਲ ਗਿਆ ਸੀ ਜੋ ਕਿ ਉੱਥੇ ਫ਼ੈਕਟਰੀ ਵਿਚ ਕੰਮ ਕਰਦਾ ਸੀ ਅਤੇ ਅਜੇ ਕੁਆਰਾ ਸੀ।
ਉਨ੍ਹਾਂ ਦਸਿਆ ਕਿ ਲਵਪ੍ਰੀਤ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ 1 ਸਾਲ ਪਹਿਲਾਂ ਉਸ ਦੀ ਮਾਤਾ ਦੀ ਵੀ ਮੌਤ ਹੋ ਚੁੱਕੀ ਹੈ। ਮ੍ਰਿਤਕ ਲਵਪ੍ਰੀਤ ਸਿੰਘ ਦੀ ਲਾਸ਼ ਅੱਜ ਪਿੰਡ ਟਾਂਡਾ ਕਾਲੀਆ ਵਿਖੇ ਪੁੱਜ ਜਾਵੇਗੀ ਜਿਸ ਦਾ ਅੱਜ ਪਿੰਡ ਦੇ ਸਮਸ਼ਾਨ ਘਾਟ ਵਿਖੇ ਸਸਕਾਰ ਕੀਤਾ ਜਾਵੇਗਾ। ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਮਾਛੀਵਾੜਾ ਸਾਹਿਬ ਤੋਂ ਮਨੀਸ਼ ਮਿੱਤਲ, ਸੁੱਖਾ ਮਾਨ ਦੀ ਰਿਪੋਰਟ
(For more news apart from “Tanda Kalia youth dies in Portugal, ” stay tuned to Rozana Spokesman.)