
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬ੍ਰਿਟੇਨ ਦੇ ਕੁਝ ਸਿੱਖ ਸੰਗਠਨਾਂ ਵੱਲੋਂ ਲਾਈਫਟਾਇਮ ਅਚੀਵਮੈਂਟ ਅਵਾਰਡ ਦਿੱਤਾ ਗਿਆ।
ਬ੍ਰਿਟੇਨ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬ੍ਰਿਟੇਨ ਦੇ ਕੁਝ ਸਿੱਖ ਸੰਗਠਨਾਂ ਵੱਲੋਂ ਲਾਈਫਟਾਇਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਸੰਗਠਨਾਂ ਵਿਚ ਖ਼ਾਲਿਸਤਾਨੀ ਸਮਰਥਕ ਮੰਨੇ ਜਾਣ ਵਾਲਾ ਸੰਗਠਨ ਸਿੱਖ ਫੈਡਰੇਸ਼ਨ-ਯੂਕੇ ਵੀ ਸ਼ਾਮਲ ਹੈ। ਦਰਅਸਲ ਇਮਰਾਨ ਖ਼ਾਨ ਨੂੰ ਇਹ ਅਵਾਰਡ ਕਰਤਾਰਪੁਰ ਲਾਂਘੇ ਲਈ ਦਿੱਤਾ ਗਿਆ ਹੈ।
British Sikhs award Imran Khan for completing Kartarpur Corridor
ਸਿੱਖ ਸੰਗਠਨਾਂ ਦਾ ਮੰਨਣਾ ਹੈ ਕਿ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਤੱਕ ਜਾਣ ਲਈ ਕਰਤਾਰਪੁਰ ਲਾਂਘਾ ਖੋਲ ਕੇ ਇਮਰਾਨ ਖ਼ਾਨ ਨੇ ਦੁਨੀਆਂ ਭਰ ਦੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ। ਆਈਏਐਨਐਸ ਦੀ ਰਿਪੋਰਟ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਡਨ ਦੇ ਸਿਟੀ ਹਾਲ ਵਿਚ ਅਯੋਜਿਤ ਇਕ ਸਮਾਰੋਹ ਵਿਚ ਇਮਰਾਨ ਖ਼ਾਨ ਵੱਲੋਂ ਸਾਹਿਬਜ਼ਾਦਾ ਜਹਾਂਗੀਰ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ। ਇਸ ਸਮਾਰੋਹ ਵਿਚ ਜਹਾਂਗੀਰ ਨੇ ਭਾਰਤ ਦਾ ਵੀ ਜ਼ਿਕਰ ਕਰ ਦਿੱਤਾ।
British Sikhs award Imran Khan for completing Kartarpur Corridor
ਜਹਾਂਗੀਰ ਨੇ ਇਮਰਾਨ ਵੱਲੋਂ ਅਵਾਰਡ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਵੱਲੋਂ ਸ਼ਾਂਤੀ ਦਾ ਪੈਗਾਮ ਹੈ ਅਤੇ ਪਾਕਿਸਤਾਨ ਭਾਰਤ ਦੇ ਨਾਲ ਸਭਿਆਚਾਰਕ ਸੰਬੰਧ ਬਹਾਲ ਕਰਨਾ ਚਾਹੁੰਦਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸਿਰਫ਼ ਅੱਠ ਮਹੀਨਿਆਂ ਦੇ ਅੰਦਰ ਹੀ ਕਰਤਾਰਪੁਰ ਪ੍ਰਾਜੈਕਟ ਨੂੰ ਪੂਰਾ ਕਰ ਦਿੱਤਾ ਅਤੇ ਇਹ ‘ਇਮਰਾਨ ਖ਼ਾਨ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ’। ਇਸ ਸਮਾਰੋਹ ਵਿਚ ਲੰਡਨ ਅਸੈਂਬਲੀ ਦੇ ਮੈਂਬਰ ਓਂਕਾਰ ਸਹੋਸਤਾ, ਲੰਡਨ ਦੇ ਮੇਅਰ ਸਾਦਿਕ ਖ਼ਾਨ, ਉਪ ਮੇਅਰ ਡੇਬੀ-ਬਰਨਰਡ, ਲੇਬਰ ਪਾਰਟੀ ਆਗੂ ਪ੍ਰੀਤ ਕੌਲ ਗਿੱਲ ਤੋਂ ਇਲਾਵਾ ਕਈ ਆਗੂ ਸ਼ਾਮਲ ਹੋਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।