
ਕੰਮ ’ਤੇ ਹੋਈ ਝੜਪ ਦੌਰਾਨ ਖੰਨਾ ਦੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਦੀ ਮੌਤ
ਵਾਸ਼ਿੰਗਟਨ: ਰੋਜ਼ੀ ਰੋਟੀ ਕਮਾਉਣ ਲਈ ਦੋ ਸਾਲ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਭੱਪੀ ਪੁੱਤਰ ਜਸਵੰਤ ਸਿੰਘ ਖੰਨਾ ਦੇ ਪਿੰਡ ਚਕੋਹੀ ਦਾ ਰਹਿਣ ਵਾਲਾ ਸੀ।
Gurpreet Kaur
ਮਿਲੀ ਜਾਣਕਾਰੀ ਮੁਤਾਬਕ 31 ਸਾਲਾ ਗੁਰਪ੍ਰੀਤ ਅਮਰੀਕਾ ਦੇ ਸੈਕਰਾਮੈਂਟੋ ਵਿਚ ਸੈਵਨ ਇਲੈਵਨ ਸਟੋਰ 'ਤੇ ਕੰਮ ਕਰਦਾ ਸੀ। ਇੱਥੇ ਕੰਮ 'ਤੇ ਹੀ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ। ਝੜਪ ਦੌਰਾਨ ਚੱਲੀ ਗੋਲੀ ਗੁਰਪ੍ਰੀਤ ਸਿੰਘ ਦੇ ਜਾ ਵੱਜੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।