
ਕੇਂਦਰ ਸਰਕਾਰ ਨੇ ਵਿਦੇਸ਼ਾਂ ’ਚ ਫਸੇ ਪ੍ਰਵਾਸੀ ਭਾਰਤੀ ਨਾਗਰਿਕ (ਓ.ਸੀ.ਆਈ.) ਕਾਰਡ ਧਾਰਕਾਂ ਨੂੰ ਕੁੱਝ ਚੋਣਵੀਆਂ ਸ਼੍ਰੇਣੀਆਂ ਤਹਿਤ ਦੇਸ਼ ਆਉਣ ਦੀ ਸ਼ੁਕਰਵਾਰ ਨੂੰ ਇਜਾਜ਼ਤ
ਨਵੀਂ ਦਿੱਲੀ, 22 ਮਈ: ਕੇਂਦਰ ਸਰਕਾਰ ਨੇ ਵਿਦੇਸ਼ਾਂ ’ਚ ਫਸੇ ਪ੍ਰਵਾਸੀ ਭਾਰਤੀ ਨਾਗਰਿਕ (ਓ.ਸੀ.ਆਈ.) ਕਾਰਡ ਧਾਰਕਾਂ ਨੂੰ ਕੁੱਝ ਚੋਣਵੀਆਂ ਸ਼੍ਰੇਣੀਆਂ ਤਹਿਤ ਦੇਸ਼ ਆਉਣ ਦੀ ਸ਼ੁਕਰਵਾਰ ਨੂੰ ਇਜਾਜ਼ਤ ਦੇ ਦਿਤੀ। ਗ੍ਰਹਿ ਮੰਤਰਾਲੇ ਦੇ ਹੁਕਮ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿਤੀ ਗਈ ਹੈ, ਉਨ੍ਹਾਂ ’ਚ ਓ.ਸੀ.ਆਈ. ਕਾਰਡ ਧਾਰਕ ਸ਼ਾਮਲ ਹਨ, ਜੋ ਪ੍ਰਵਾਰ ’ਚ ਕਿਸੇ ਹੰਗਾਮੀ ਸਥਿਤੀ ਕਰ ਕੇ ਦੇਸ਼ ਆਉਣਾ ਚਾਹੁੰਦੇ ਹਨ। ਵਿਦੇਸ਼ਾਂ ’ਚ ਜੰਮੇ ਭਾਰਤ ਨਾਗਰਿਕਾਂ ਦੇ ਉਨ੍ਹਾਂ ਨਾਬਾਲਗ਼ ਬੱਚਿਆਂ ਨੂੰ ਦੇਸ਼ ਆਉਣ ਦੀ ਇਜਾਜ਼ਤ ਦਿਤੀ ਗਈ ਹੈ ਜੋ ਓ.ਸੀ.ਆਈ. ਕਾਰਡ ਧਾਰਕ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿਆਹੁਤਾ ਜੋੜਿਆਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿਤੀ ਗਈ ਹੈ ਜਿਨ੍ਹਾਂ ’ਚੋਂ ਇਕ ਕੋਲ ਓ.ਸੀ.ਆਈ. ਕਾਰਡਕੇਂਦਰ ਸਰਕਾਰ ਨੇ ਵਿਦੇਸ਼ਾਂ ’ਚ ਫਸੇ ਪ੍ਰਵਾਸੀ ਭਾਰਤੀ ਨਾਗਰਿਕ (ਓ.ਸੀ.ਆਈ.) ਕਾਰਡ ਧਾਰਕਾਂ ਨੂੰ ਕੁੱਝ ਚੋਣਵੀਆਂ ਸ਼੍ਰੇਣੀਆਂ ਤਹਿਤ ਦੇਸ਼ ਆਉਣ ਦੀ ਸ਼ੁਕਰਵਾਰ ਨੂੰ ਇਜਾਜ਼ਤ ਦੇ ਦਿਤੀ। ਹਨ ਅਤੇ ਦੂਜਾ ਭਾਰਤੀ ਨਾਗਰਿਕ ਹੈ ਅਤੇ ਉਨ੍ਹਾਂ ਦਾ ਭਾਰਤ ’ਚ ਕੋਈ ਪੱਕਾ ਘਰ ਹੈ। ਨਾਲ ਹੀ ਯੂਨੀਵਰਸਟੀਆਂ ਦੇ ਉਨ੍ਹਾਂ ਓ.ਸੀ.ਆਈ. ਕਾਰਡਧਾਰਕਾਂ (ਜੋ ਕਾਨੂੰਨੀ ਰੂਪ ’ਚ ਨਾਬਾਲਗ ਨਹੀਂ ਹਨ) ਨੂੰ ਵੀ ਦੇਸ਼ ਆਉਣ ਦੀ ਇਜਾਜ਼ਤ ਮਿਲ ਗਈ ਹੈ, ਜਿਨ੍ਹਾਂ ਦੇ ਮਾਪੇ ਭਾਰਤੀ ਨਾਗਰਿਕ ਹਨ ਅਤੇ ਭਾਰਤ ’ਚ ਰਹਿ ਰਹੇ ਹਨ। ਇਨ੍ਹਾਂ ਨੂੰ ਵਾਪਸ ਲਿਆਉਣ ਲਹੀ ਕਿਸੇ ਵੀ ਜਹਾਜ਼, ਸਮੁੰਦਰੀ ਜਹਾਜ਼ ’ਤੇ ਯਾਤਰਾ ਪਾਬੰਦੀਆਂ ਲਾਗੂ ਨਹੀਂ ਹੋਣਗੀਆਂ। (ਪੀਟੀਆਈ)