ਰੀਜ਼ਰਵ ਬੈਂਕ ਨੇ ਮੁੜ ਘਟਾਈ ਵਿਆਜ ਦਰ
Published : May 23, 2020, 4:15 am IST
Updated : May 23, 2020, 4:15 am IST
SHARE ARTICLE
file photo
file photo

ਤਿੰਨ ਮਹੀਨੇ ਹੋਰ ਨਹੀਂ ਭਰਨੀ ਪਵੇਗੀ ਕਰਜ਼ੇ ਦੀ ਈ.ਐਮ.ਆਈ.

ਨਵੀਂ ਦਿੱਲੀ, 22 ਮਈ: ਕੋਰੋਨਾ ਵਾਇਰਸ ਕਰ ਕੇ ਲਗਾਤਾਰ ਸੁਸਤ ਪੈਂਦੇ ਅਰਥਚਾਰੇ ਨੂੰ ਸੰਭਾਲਣ ਲਈ ਰੀਜ਼ਰਵ ਬੈਂਕ ਨੇ ਸ਼ੁਕਰਵਾਰ ਨੂੰ ਇਕ ਵਾਰੀ ਫਿਰ ਪ੍ਰਮੁੱਖ ਨੀਤੀਗਤ ਦਰ ਰੇਪੋ 'ਚ 0.40 ਫ਼ੀ ਸਦੀ ਦੀ ਵੱਡੀ ਕਟੌਤੀ ਕਰ ਦਿਤੀ। ਇਸ ਦੇ ਨਾਲ ਹੀ ਕਰਜ਼ਦਾਰਾਂ ਨੂੰ ਕਰਜ਼ੇ ਦੀਆਂ ਕਿਸਤਾਂ ਚੁਕਾਉਣ ਤੋਂ ਤਿੰਨ ਮਹੀਨਿਆਂ ਦੀ ਹੋਰ ਛੋਟ ਦੇ ਦਿਤੀ ਗਈ ਹੈ। ਅਜਿਹਾ ਖਦਸ਼ਾ ਹੈ ਕਿ ਚਾਰ ਦਹਾਕਿਆਂ ਤੋਂ ਜ਼ਿਆਦਾ ਸਮੇਂ 'ਚ ਪਹਿਲੀ ਵਾਰੀ ਭਾਰਤੀ ਅਰਥਚਾਰਾ ਮੰਦੀ ਵਲ ਵੱਧ ਰਿਹਾ ਹੈ।

ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਦੀ ਤੈਅ ਸਮੇਂ ਤੋਂ ਪਹਿਲਾਂ ਹੋਈ ਬੈਠਕ 'ਚ ਅਰਥਚਾਰੇ ਨੂੰ ਹੱਲਾਸ਼ੇਰੀ ਦੇਣ ਲਈ ਰੇਪੋ ਦਰ 'ਚ ਕਟੌਤੀ ਦਾ ਫ਼ੈਸਲਾ ਸਰਬਸੰਮਤੀ ਨਾਲ ਕੀਤਾ ਗਿਆ। ਕਮੇਟੀ ਦੀ ਪਿਛਲੀ ਬੈਠਕ ਮਾਰਚ ਦੇ ਅਖ਼ੀਰ 'ਚ ਹੋਈ ਸੀ। ਉਦੋਂ ਵੀ ਰੀਜ਼ਰਵ ਬੈਂਕ ਨੇ ਰੇਪੋ ਦਰ 'ਚ 0.75 ਫ਼ੀ ਸਦੀ ਦੀ ਵੱਡੀ ਕਟੌਤੀ ਕੀਤੀ ਸੀ। ਉਦੋਂ ਪਹਿਲੀ ਵਾਰੀ ਕਰਜ਼ੇ ਦੀਆਂ ਕਿਸਤਾਂ ਦੇ ਭੁਗਤਾਨ 'ਤੇ ਤਿੰਨ ਮਹੀਨੇ (ਮਾਰਚ-ਮਈ 2020) ਦੀ ਛੋਟ ਦਿਤੀ ਗਈ ਸੀ ਜਿਸ ਨੂੰ ਹੁਣ ਤਿੰਨ ਮਹੀਨੇ ਹੋਰ ਵਧਾ ਕੇ ਅਗੱਸਤ 2020 ਤਕ ਕਰ ਦਿਤਾ ਗਿਆ ਹੈ।

ਆਰ.ਬੀ.ਆਈ. ਨੇ ਨਿਰਯਾਤ ਲਈ ਲਦਾਈ ਤੋਂ ਪਹਿਲਾਂ ਅਤੇ ਬਾਅਦ 'ਚ ਦਿਤੇ ਜਾਣ ਵਾਲੇ ਕਰਜ਼ੇ ਦੀ ਸਮਾਂ ਸੀਮਾ ਨੂੰ ਇਕ ਸਾਲ ਤੋਂ ਵਧਾ ਕੇ 15 ਮਹੀਨੇ ਕਰ ਦਿਤਾ ਹੈ, ਅਤੇ ਵਿਦੇਸ਼ੀ ਪੋਰਟਫ਼ੋਲੀਉ ਨਿਵੇਸ਼ਕ ਨੂੰ ਅਪਣੀਆਂ ਨਿਵੇਸ਼ ਜ਼ਰੂਰਤਾਂ ਪੂਰੀਆਂ ਕਰਨ ਲਈ ਹੋਰ ਤਿੰਨ ਮਹੀਨਿਆਂ ਦਾ ਸਮਾਂ ਦਿਤਾ ਗਿਆ ਹੈ। ਰੇਪੋ ਦਰ 'ਚ 0.40 ਫ਼ੀ ਸਦੀ ਦੀ ਕਟੌਤੀ ਤੋਂ ਬਾਅਦ ਇਹ ਘੱਟ ਕੇ ਚਾਰ ਫ਼ੀ ਸਦੀ ਰਹਿ ਗਈ ਹੈ, ਜਦਕਿ ਰਿਵਰਸ ਰੇਪੋ ਦਰ ਵੀ ਏਨੀ ਹੀ ਘਟ ਕੇ 3.35 ਫ਼ੀ ਸਦੀ ਰਹਿ ਗਈ ਹੈ। ਰੇਪੋ ਦਰ ਸਾਲ 2020 ਤੋਂ ਬਾਅਦ ਦੇ ਅਪਣੇ ਸੱਭ ਤੋਂ ਹੇਠਲੇ ਪੱਧਰ 'ਤੇ ਹੈ।

File photoFile photo

ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਕਿਹਾ ਕਿ ਕੌਮਾਂਤਰੀ ਅਰਥਚਾਰਾ ਮੰਦੀ ਵਲ ਵੱਧ ਰਿਹਾ ਹੈ ਅਤੇ ਮਹਿੰਗਾਈ ਦਰ ਦੇ ਅੰਦਾਜ਼ੇ ਬਹੁਤ ਅਨਿਸ਼ਚਿਤ ਹਨ। ਉਨ੍ਹਾਂ ਕਿਹਾ, ''ਦੋ ਮਹੀਨਿਆਂ ਦੀ ਤਾਲਾਬੰਦੀ ਕਰ ਕੇ ਘਰੇਲੂ ਆਰਥਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ।'' ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਿਖਰਲੇ ਛੇ ਉਦਯੋਗਿਕ ਸੂਬੇ, ਜਿਨ੍ਹਾਂ ਦਾ ਭਾਰਤ ਦੇ ਉਦਯੋਗਿਕ ਉਤਪਾਦਨ 'ਚ 60 ਫ਼ੀ ਸਦੀ ਯੋਗਦਾਨ ਹੈ, ਉਹ ਮੋਟੇ ਤੌਰ 'ਤੇ ਲਾਲ ਜਾਂ ਸੰਤਰੀ ਖੇਤਰ 'ਚ ਹਨ।

ਆਰਥਕ ਵਿਕਾਸ ਬਾਰੇ ਅਪਣੇ ਪਹਿਲੀ ਭਵਿੱਖਬਾਣੀ 'ਚ ਕੇਂਦਰੀ ਬੈਂਕ ਨੇ ਕਿਹਾ ਕਿ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਤੀ ਵਰ੍ਹੇ 2020-21 'ਚ ਘੱਟ ਸਕਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਦੇ ਅਸਰ ਕਰ ਕੇ ਲਾਗੂ ਤਾਲਾਬੰਦੀ ਕਰ ਕੇ ਅਜਿਹਾ ਹੋਵੇਗਾ। ਆਰ.ਬੀ.ਆਈ. ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਅਸਰ ਕਰ ਕੇ ਆਰਥਕ ਗਤੀਵਿਧੀਆਂ ਰੁਕਣ ਨਾਲ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਸਿਰਫ਼ ਤੋਂ ਵੀ ਹੇਠਾਂ ਜਾ ਕੇ ਨਾਕਾਰਾਤਮਕ ਰਹਿ ਸਕਦੀ ਹੈ।

ਕੋਰੋਨਾ ਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਅਰਥਚਾਰਾ ਸੁਸਤੀ ਦੇ ਦੌਰ 'ਚੋਂ ਲੰਘ ਰਿਹਾ ਸੀ ਅਤੇ ਉਦੋਂ 2019-20 'ਚ ਜੀ.ਡੀ.ਪੀ. ਵਿਕਾਸ ਦਰ 4.9 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਸੀ।ਇਸ ਤੋਂ ਇਲਾਵਾ ਬੈਂਕਾਂ ਵਲੋਂ ਕਾਰਪੋਰੇਟ ਨੂੰ ਦਿਤੀ ਜਾਣ ਵਾਲੀ ਕਰਜ਼ੇ ਦੀ ਰਕਮ ਨੂੰ ਉਨ੍ਹਾਂ ਦੀ ਕੁਲ ਜਾਇਦਾਦ ਦੇ 25 ਫ਼ੀ ਸਦੀ ਤੋਂ ਵਧਾ ਕੇ 30 ਫ਼ੀ ਸਦੀ ਕਰ ਦਿਤਾ ਗਿਆ ਹੈ। ਇਸ ਨਾਲ ਬੈਂਕ ਕੰਪਨੀਆਂ ਨੂੰ ਜ਼ਿਆਦਾ ਕਰਜ਼ਾ ਦੇ ਸਕਣਗੇ।   (ਪੀਟੀਆਈ)

ਰੀਜ਼ਰਵ ਬੈਂਕ ਦੇ ਉਪਾਵਾਂ 'ਤੇ ਭਾਰੀ ਕੋਰੋਨਾ ਮਹਾਂਮਾਰੀ, ਸੈਂਸੈਕਸ 260 ਅੰਕ ਡਿੱਗਾ
ਮੁੰਬਈ, 22 ਮਈ: ਬੈਂਕਿੰਗ ਅਤੇ ਵਿੱਤੀ ਕੰਪਨੀਆਂ 'ਚ ਕਮੀ ਨਾਲ ਸ਼ੁਕਰਵਾਰ ਨੂੰ ਸੈਂਸੈਕਸ 260 ਅੰਕ ਹੇਠਾਂ ਡਿੱਗ ਗਿਆ। ਰੀਜ਼ਰਵ ਬੈਂਕ ਨੇ ਅਰਥਚਾਰੇ ਨੂੰ ਉੱਪਰ ਚੁੱਕਣ ਲਈ ਵਿਆਜ ਦਰਾਂ 'ਚ ਕਟੌਤੀ ਅਤੇ ਕਰਜ਼ਾ ਚੁਕਾਉਣ ਵਾਲਿਆਂ ਨੂੰ ਤਿੰਨ ਮਹੀਨਿਆਂ ਦੀ ਹੋਰ ਰਾਹਤ ਦੇਣ ਵਰਗੇ ਉਪਾਅ ਕੀਤੇ ਹਨ, ਪਰ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਵਧਦੀ ਚਿੰਤਾ ਇਨ੍ਹਾਂ ਸਾਰਿਆਂ 'ਤੇ ਭਾਰੀ ਰਹੀ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ 'ਚ ਇਕ ਸਮੇਂ 450 ਅੰਕ ਤਕ ਹੇਠਾਂ ਚਲਾ ਗਿਆ ਸੀ। ਹਾਲਾਂਕਿ ਬਾਅਦ 'ਚ ਇਸ 'ਚ ਕੁੱਝ ਸੁਧਾਰ ਹੋਇਆ।

ਅਖ਼ੀਰ 'ਚ ਇਹ 260.31 ਅੰਕ ਜਾਂ 0.84 ਫ਼ੀ ਸਦੀ ਦੇ ਨੁਕਸਾਨ ਨਾਲ 30,672.59 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ ਐਨ.ਐਸ.ਈ. ਨਿਫ਼ਟੀ ਵੀ 67 ਅੰਕ ਜਾਂ 0.74 ਫ਼ੀ ਸਦੀ ਦੇ ਨੁਕਸਾਨ ਨਾਲ 9039.25 ਅੰਕ 'ਤੇ ਬੰਦ ਹੋਇਆ। ਪੂਰੇ ਹਫ਼ਤੇ 'ਚ ਸੈਂਸੈਕਸ 425.14 ਅੰਕ ਜਾਂ 1.36 ਫ਼ੀ ਸਦੀ ਜਾਂ ਨਿਫ਼ਟੀ 97.6 ਅੰਕ ਜਾਂ 1.06 ਫ਼ੀ ਸਦੀ ਹੇਠਾਂ ਆਇਆ ਹੈ। ਹੋਰ ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਹਾਂਗਕਾਂਗ ਦਾ ਹੈਂਗਸੇਂਸ, ਚੀਨ ਦਾ ਸ਼ੰਘਾਈ ਕੰਪੋਜ਼ਿਟ, ਜਾਪਾਨ ਦਾ ਨਿੱਕੀ ਅਤੇ ਦਖਣੀ ਕੋਰੀਆ ਦਾ ਕਾਪਸੀ ਨੁਕਸਾਨ 'ਚ ਰਹੇ। ਸ਼ੁਰੂਆਤੀ ਕਾਰੋਬਾਰ 'ਚ ਯੂਰਪੀ ਬਾਜ਼ਾਰ ਵੀ ਨੁਕਸਾਨ 'ਚ ਸਨ। ਦੂਜੇ ਪਾਸੇ ਕੱਚੇ ਤੇਲ ਦੀ ਕੀਮਤ 4.38 ਫ਼ੀ ਸਦੀ ਦੇ ਨੁਕਸਾਨ ਨਾਲ 34.48 ਡਾਲਰ ਪ੍ਰਤੀ ਬੈਰਲ 'ਤੇ ਆ ਗਈ। ਜਦਕਿ ਰੁਪਿਆ 34 ਪੈਸ ਟੁੱਟ ਕੇ 75.95 ਪ੍ਰਤੀ ਡਾਲਰ 'ਤੇ ਬੰਦ ਹੋਇਆ। (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement