
ਜਗਰਾਉਂ ਨੇੜਲੇ ਪਿੰਡ ਅਖਾੜਾ ਨਾਲ ਸਬੰਧਤ ਹੈ ਮੈਂਡੀ ਬਰਾੜ
UK News: ਜਗਰਾਉਂ ਸ਼ਹਿਰ ਤੋਂ ਕੁੱਝ ਦੂਰੀ 'ਤੇ ਸਥਿਤ ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਲਗਾਤਾਰ 30 ਸਾਲਾਂ ਤੋਂ ਇੰਗਲੈਂਡ ਦੀ ਰਾਜਨੀਤਿਕ ਪਾਰਟੀ ਲਿਬਰਲ ਡੈਮੋਕ੍ਰੇਟਿਕ ਤੋਂ ਬੋਰੋ ਕੌਂਸਲ ਚੋਣਾਂ ਜਿੱਤਦੀ ਆ ਰਹੀ ਹੈ ਅਤੇ ਇਸ ਵਾਰ ਉਸ ਨੂੰ ਰੌਇਲ ਬਰੋਟ ਆਫ ਵਿੰਡਸਰ ’ਚ ਡਿਪਟੀ ਮੇਅਰ ਦਾ ਅਹੁਦਾ ਦਿਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਸਿੰਘ ਅਖਾੜਾ ਨੇ ਦਸਿਆ ਕਿ ਹਾਲ ਹੀ ਵਿਚ ਨਿਯੁਕਤ ਡਿਪਟੀ ਮੇਅਰ ਮੈਂਡੀ ਬਰਾੜ (ਮਹਿੰਦਰ ਕੌਰ ਬਰਾੜ) ਦਾ ਵਿਆਹ ਪਿੰਡ ਰਾਜੇਆਣਾ (ਮੋਗਾ) ਵਿਚ ਹਰਵਿਪਨਜੀਤ ਸਿੰਘ ਨਾਲ ਹੋਇਆ ਸੀ ਅਤੇ ਫਿਰ ਉਹ ਇੰਗਲੈਂਡ ਚਲੇ ਗਏ ਸਨ।
ਦਸਿਆ ਜਾ ਰਿਹਾ ਹੈ ਕਿ ਉਹ ਪਿਛਲੇ 30 ਸਾਲਾਂ ਤੋਂ ਇੰਗਲੈਂਡ ਦੇ ਮੇਡਨਹੈੱਡ ਸ਼ਹਿਰ ਤੋਂ ਚੋਣ ਲੜ ਰਹੇ ਹਨ ਅਤੇ ਲਗਾਤਾਰ ਜਿੱਤਦੇ ਵੀ ਆ ਰਹੇ ਹਨ। ਪਾਰਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਲਗਾਤਾਰ ਜਿੱਤਾਂ ਦੇ ਮੱਦੇਨਜ਼ਰ ਉਕਤ ਸਿਆਸੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਵਲੋਂ ਮੈਂਡੀ ਬਰਾੜ ਨੂੰ ਡਿਪਟੀ ਮੇਅਰ ਦਾ ਅਹੁਦਾ ਸੌਂਪਿਆ ਗਿਆ ਹੈ। ਇਸ ਮੌਕੇ ਬੋਲਦਿਆਂ ਮੈਂਡੀ ਬਰਾੜ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲੇ ਅਹੁਦੇ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਹਮੇਸ਼ਾ ਲੋਕ ਸੇਵਾ ਨੂੰ ਸਮਰਪਿਤ ਰਹਿਣਗੇ।
(For more Punjabi news apart from Mohinder Kaur Mandy Brar become Deputy Mayor In England, stay tuned to Rozana Spokesman)