
ਤੀਜੇ ਕਾਰਜਕਾਲ ਲਈ ਚੁਣਿਆ ਜਾਣਾ ਸੱਚਮੁੱਚ ਸਨਮਾਨ ਦੀ ਗੱਲ ਹੈ : ਸਾਦਿਕ
ਲੰਡਨ : ਸਾਦਿਕ ਖਾਨ ਨੇ ਸਨਿਚਰਵਾਰ ਨੂੰ ਲੰਡਨ ਦੇ ਮੇਅਰ ਵਜੋਂ ਰੀਕਾਰਡ ਤੀਜੀ ਵਾਰ ਜਿੱਤ ਹਾਸਲ ਕੀਤੀ। ਲੇਬਰ ਪਾਰਟੀ ਦੇ ਪਾਕਿਸਤਾਨੀ ਮੂਲ ਆਗੂ 53 ਸਾਲ ਦੇ ਉਮੀਦਵਾਰ ਨੇ 10,88,225 ਜਾਂ 43.8 ਫੀ ਸਦੀ ਵੋਟਾਂ ਹਾਸਲ ਕੀਤੀਆਂ, ਜੋ ਕੰਜ਼ਰਵੇਟਿਵ ਉਮੀਦਵਾਰ ਸੁਸਾਨ ਹਾਲ ਦੀਆਂ 8,12,397 ਵੋਟਾਂ ਤੋਂ ਕਾਫੀ ਅੱਗੇ ਹਨ। ਉਨ੍ਹਾਂ ਨੂੰ 2,75,000 ਤੋਂ ਵੱਧ ਵੋਟਾਂ ਦੀ ਲੀਡ ਮਿਲੀ ਸੀ।
ਮੇਅਰ ਦੇ ਅਹੁਦੇ ਲਈ ਕੁਲ 13 ਉਮੀਦਵਰਾਂ ’ਚੋਂ ਆਜ਼ਾਦ ਉਮੀਦਵਾਰ ਦਿੱਲੀ ’ਚ ਜਨਮੇ ਕਾਰੋਬਾਰੀ ਤਰੁਣ ਗੁਲਾਟੀ 24,702 ਵੋਟਾਂ ਲੈ ਕੇ 10ਵੇਂ ਸਥਾਨ ’ਤੇ ਰਹੇ। ਸਾਦਿਕ ਨੇ ਕਿਹਾ ਕਿ ‘ਤੀਜੇ ਕਾਰਜਕਾਲ ਲਈ ਚੁਣਿਆ ਜਾਣਾ ਸੱਚਮੁੱਚ ਸਨਮਾਨ ਦੀ ਗੱਲ ਹੈ। ਪਰ ਅੱਜ ਦਾ ਦਿਨ ਇਤਿਹਾਸ ਰਚਣ ਬਾਰੇ ਨਹੀਂ ਹੈ। ਇਹ ਸਾਡੇ ਭਵਿੱਖ ਨੂੰ ਆਕਾਰ ਦੇਣ ਬਾਰੇ ਹੈ।’