Fatehgarh Sahib: ਪੰਜਾਬ ਦੇ ਨੌਜਵਾਨ ਨੇ ਵਿਦੇਸ਼ ਵਿਚ ਗੱਡੇ ਝੰਡੇ, ਕੈਨੇਡਾ ਪੁਲਿਸ ਵਿਚ ਹੋਇਆ ਭਰਤੀ
Published : Jun 23, 2025, 6:59 am IST
Updated : Jun 23, 2025, 7:50 am IST
SHARE ARTICLE
Harmandeep Singh recruited into the Fatehgarh Sahib
Harmandeep Singh recruited into the Fatehgarh Sahib

Fatehgarh Sahib: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਫ਼ਿਰੋਜ਼ਪੁਰ ਨਾਲ ਸਬੰਧਿਤ ਹੈ ਨੌਜਵਾਨ

Harmandeep Singh recruited into the Canadian Police News: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਫ਼ਿਰੋਜ਼ਪੁਰ ਦੇ ਨੌਜਵਾਨ ਹਰਮਨਦੀਪ ਸਿੰਘ ਨੇ ਕੈਨੇਡਾ ਦੀ ਧਰਤੀ ’ਤੇ ਜਾ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਪੁਲਿਸ ਵਿਚ ਸੇਵਾਵਾਂ ਨਿਭਾ ਰਹੇ ਹਰਮਨਦੀਪ ਸਿੰਘ ਦੇ ਪਿਤਾ ਓਕਾਰ ਸਿੰਘ ਨੇ ਦਸਿਆ ਕਿ ਹਰਮਨਦੀਪ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਫ਼ਤਿਹਗੜ੍ਹ ਸਾਹਿਬ ਤੋਂ 10+2 ਨਾਨ ਮੈਡੀਕਲ ਦੀ ਪੜ੍ਹਾਈ ਕਰ ਕੇ ਅਪਣੀ ਅਗਲੇਰੀ ਪੜ੍ਹਾਈ ਕਰਨ ਲਈ 2016 ਵਿਚ ਕੈਨੇਡਾ ਗਿਆ ਸੀ।

ਦੋ ਸਾਲ ਦੀ ਸਟੱਡੀ ਪੂਰੀ ਕਰ ਕੇ ਤਿੰਨ ਸਾਲ ਦਾ ਵਰਕ ਪਰਮਿਟ ਲੈਂਦਿਆਂ ਸਖ਼ਤ ਮਿਹਨਤ ਕੀਤੀ ਤੇ ਫਿਰ ਉਸ ਵਲੋਂ ਸਖ਼ਤ ਮਿਹਨਤ ਕਰਦਿਆਂ ਕੈਨੇਡਾ ਦੀ ਓਂਟਾਰੀਓ ਸਟੇਟ ਦੀ ਬਰੈਂਪਟਨ ਸ਼ਹਿਰ ਵਿਚ ਰਹਿੰਦਿਆਂ 2020 ਵਿਚ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕੀਤੀ।

ਓਂਕਾਰ ਸਿੰਘ ਨੇ ਦਸਿਆ ਕਿ ਦੇ ਬੇਟੇ ਹਰਮਨਦੀਪ ਸਿੰਘ ਨੇ ਕੈਨੇਡਾ ਦੀ ਪੁਲਿਸ ਵਿਚ ਸਾਰਜੈਂਟ ਵਜੋਂ ਭਰਤੀ ਹੋ ਕੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ। ਦਸਣਯੋਗ ਹੈ ਕਿ ਹਰਮਨਦੀਪ ਸਿੰਘ ਦੇ ਦਾਦਾ ਰਜਿੰਦਰ ਸਿੰਘ ਪੰਜਾਬ ਪੁਲਿਸ ਵਿਚ ਰਿਟਾਇਰਮੈਂਟ ਹੋ ਕੇ ਚੁੱਕੇ ਹਨ ਤੇ ਪਿਤਾ ਓਂਕਾਰ ਸਿੰਘ ਪੰਜਾਬ ਪੁਲਿਸ ਵਿਚ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ। 
 

ਫ਼ਤਿਹਗੜ੍ਹ ਸਾਹਿਬ ਤੋਂ ਸੁਰਜੀਤ ਸਿੰਘ ਸਾਹੀ ਦੀ ਰਿਪੋਰਟ

(For more news apart from 'Harmandeep Singh recruited into the Fatehgarh Sahib ',  stay tuned to Rozana Spokesman)
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement