Canada News: ਹਰਜਿੰਦਰ ਸਿੱਧੂ ਬਣੇ ਡੈਲਟਾ ਪੁਲਿਸ ਦੇ ਮੁਖੀ
Published : Nov 23, 2024, 7:52 am IST
Updated : Nov 23, 2024, 7:52 am IST
SHARE ARTICLE
Harjinder Sidhu became the chief of Delta Police
Harjinder Sidhu became the chief of Delta Police

Canada News: 1993 ਵਿੱਚ ਡੈਲਟਾ ਪੁਲਿਸ ਵਿੱਚ ਸਿਪਾਹੀ ਵਜੋਂ ਹੋਏ ਸੀ ਭਰਤੀ

 

Canada News: ਹਰਜਿੰਦਰ ਸਿੰਘ ਸਿੱਧੂ ਉਰਫ਼ ਹਰਜ ਨੂੰ ਡੈਲਟਾ ਪੁਲਿਸ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਡੈਲਟਾ ਪੁਲਿਸ ਦੀ ਹੋਂਦ ਤੋਂ ਬਾਅਦ ਪਹਿਲੀ ਵਾਰ ਕਿਸੇ ਪੰਜਾਬੀ ਵਿਅਕਤੀ ਨੂੰ ਇਸ ਅਹੁਦੇ ’ਤੇ ਬਿਰਾਜਮਾਨ ਹੋਣ ਦਾ ਮਾਣ ਹਾਸਲ ਹੋਇਆ ਹੈ।

ਹਰਜਿੰਦਰ ਸਿੱਧੂ 1993 ਵਿੱਚ ਡੈਲਟਾ ਪੁਲਿਸ ਵਿੱਚ ਸਿਪਾਹੀ ਵਜੋਂ ਭਰਤੀ ਹੋਏ ਤੇ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਉਨ੍ਹਾਂ ਇਸ ਪੁਲਿਸ ਫੋਰਸ ਦੇ ਮੁਖੀ ਦੇ ਅਹੁਦੇ ਤੱਕ ਪਹੁੰਚ ਕੇ ਸਮੁੱਚੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਕੈਨੇਡਾ ਦੇ ਪੱਛਮੀ ਸਾਹਿਲ ਦੀ ਬੰਦਰਗਾਹ ਡੈਲਟਾ ਵਿੱਚ ਹੋਣ ਕਰਕੇ ਡੈਲਟਾ ਪੁਲਿਸ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। 

ਵਿਦੇਸ਼ਾਂ ਤੋਂ ਦਰਾਮਦ ਹੁੰਦੇ ਤੇ ਬਾਹਰ  ਬਰਾਮਦ ਕੀਤੇ ਜਾਂਦੇ ਸਾਮਾਨ ਉੱਤੇ ਨਜ਼ਰ ਰੱਖਣ ਦੀ ਜਿੰਮੇਵਾਰੀ ਡੈਲਟਾ ਪੁਲਿਸ ਨਿਭਾਉਂਦੀ ਹੈ। ਕਈ ਸਾਲਾਂ ਤੋਂ ਵੱਡੇ ਕੇਸਾਂ ਦੀ ਜਾਂਚ ਦਾ ਕੰਮ ਸਿੱਧੂ ਦੀ ਕਮਾਂਡ ਵਾਲੀ ਟੀਮ ਨੂੰ ਸੌਂਪਿਆ ਜਾਂਦਾ ਸੀ ਤੇ ਉਸਦੀ ਜਾਂਚ ’ਤੇ ਕਦੇ ਉਂਗਲ ਉੱਠਣ ਦੀ ਗੁੰਜਾਇਸ਼ ਪੈਦਾ ਨਹੀਂ ਹੋਈ।

ਪੁਲਿਸ ਬੋਰਡ ਦੇ ਚੇਅਰਮੈਨ ਇਆਨ ਟੈਟ ਨੇ ਉਸ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਉਸ ਦੀ ਦੂਰਅੰਦੇਸ਼ ਤੇ ਕਮਾਂਡਰ ਵਾਲੀ ਸੋਚ ਅਤੇ ਵੱਖ ਵੱਖ ਤਬਜਬਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਡੈਲਟਾ ਪੁਲਿਸ ਦੇ ਮੁਖੀ ਬਣਨ ਵਾਲੇ ਅਕਸਰ ਬਾਹਰਲੇ ਖੇਤਰਾਂ ਤੋਂ ਹੁੰਦੇ ਸੀ, ਪਰ ਸਿੱਧੂ ਦੀ ਨਿਯੁਕਤੀ ਨਾਲ ਅੰਦਰੂਨੀ ਵਾਲਾ ਰਿਕਾਰਡ ਵੀ ਟੁੱਟ ਗਿਆ ਹੈ।
 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement