
ਮਾਪਿਆਂ ਨੂੰ ਆਪਣੇ ਹੋਣਹਾਰ ਸਪੁੱਤਰ ਦੀ ਪ੍ਰਾਪਤੀ 'ਤੇ ਮਾਣ
ਜਲੰਧਰ: ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ।
Navpreet Singh
ਅਜਿਹਾ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੌਜਵਾਨ ਨੇ ਕਰ ਵਿਖਾਇਆ। ਪਿੰਡ ਸਲੇਮਪੁਰ ਦੇ ਨਵਪ੍ਰੀਤ ਸਿੰਘ ਨੇ ਕੈਨੇਡਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ। ਕੈਨੇਡਾ ਦੇ ਜੇਲ੍ਹ ਮਹਿਕਮੇ 'ਚ ਨਵਪ੍ਰੀਤ ਸਿੰਘ ਕੁਰੈਕਸ਼ਨ ਪੁਲਿਸ ਅਫ਼ਸਰ ਬਣਿਆ।
Navpreet Singh
ਆਪਣੇ ਹੋਣਹਾਰ ਸਪੁੱਤਰ ਦੀ ਇਸ ਪ੍ਰਾਪਤੀ 'ਤੇ ਨਵਪ੍ਰੀਤ ਸਿੰਘ ਦੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਜਸਵਿੰਦਰਜੀਤ ਕੌਰ ਨੇ ਦੱਸਿਆ ਕਿ ਨਵਪ੍ਰੀਤ ਸਿੰਘ ਨੇ ਆਪਣੀ ਸਕੂਲ ਦੀ ਪੜ੍ਹਾਈ ਸੰਤ ਬਾਬਾ ਮਾਝਾ ਸਿੰਘ ਕਰਮਜੋਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਆਣੀ ਤੋਂ ਹਾਸਲ ਕੀਤੀ।
Navpreet Singh
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਵਪ੍ਰੀਤ ਕੈਨੇਡਾ ਚਲਿਆ ਗਿਆ। ਦਸੰਬਰ 2015 ਵਿੱਚ ਕੈਨੇਡਾ ਪੜਾਈ ਪੂਰੀ ਕੀਤੀ। ਪੜ੍ਹਾਈ ਉਪਰੰਤ ਨਵਪ੍ਰੀਤ ਨੇ ਕੈਨੇਡਾ ਵਿਕਟੋਰੀਆ ਵੀ.ਸੀ ਵਿਚ ਜੇਲ੍ਹ ਵਿਭਾਗ ਕੁਰੈਕਸ਼ਨ ਪੁਲਿਸ ਅਫਸਰ ਬਣ ਕੇ ਆਪਣੀਆਂ ਸੇਵਾਵਾਂ ਦੇਣ ਦਾ ਮਾਣ ਹਾਸਲ ਹੋਇਆ ਹੈ।