ਜਾਣੋ ਕੌਣ ਹੈ ਵਿਸ਼ਵ ਦੀ ਪਹਿਲੀ ਮਹਿਲਾ ਰਬਾਬ ਵਾਦਕ, ਜਿਸ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਕੀਤਾ ਸੀ ਸਨਮਾਨਿਤ?
Published : Feb 24, 2025, 11:47 am IST
Updated : Feb 24, 2025, 11:47 am IST
SHARE ARTICLE
World’s First Female Jasvir Kaur Rabab player honoured with MBE by the Queen.
World’s First Female Jasvir Kaur Rabab player honoured with MBE by the Queen.

ਸੰਨ 2020 ਵਿਚ ਇੰਗਲੈਂਡ ਦੀ ਤਤਕਾਲੀ ਮਹਾਰਾਣੀ ਐਲਿਜ਼ਾਬੇਥ ਨੇ ਕੀਤਾ ਸੀ ਸਨਮਾਨਿਤ

World’s First Female Jasvir Kaur Rabab player honoured with MBE by the Queen.   : ਕਦੇਂ ਰਬਾਬੀ ਮਰਦਾਨਾ ਗੁਰੂ ਨਾਨਕ ਦੇਵ ਜੀ ਨਾਲ ਲੋਕਾਈ ਦੀ ਭਲਾਈ ਲਈ ਚਾਰ ਉਦਾਸੀਆਂ 'ਤੇ ਨਿਕਲੇ ਸਨ। ਜਿਥੇ ਵੀ  ਬਾਬਾ ਜੀ  ਬਾਣੀ ਉਚਾਰਦੇ, ਉਥੇ ਹੀ ਰਬਾਬੀ ਮਰਦਾਨਾ  ਆਪਣੀ ਰਬਾਬ ਦੀਆਂ ਧੁਨਾਂ ਨਾਲ ਮੰਤਰ ਮੁਗਧ ਕਰ ਦਿੰਦੇ।

ਸਮਾਂ ਆਇਆ  ਲੋਕਾਂ ਨੇ ਤੰਤੀ ਸਾਜ਼ਾਂ ਨੂੰ ਛੱਡ ਦਿੱਤਾ ਅਤੇ ਆਧੁਨਿਕ ਸਾਜ਼ਾਂ ਦੇ ਰੌਲੇ ਰੱਪੇ ਵਿਚ ਗੁੰਮ ਹੋ ਗਏ ਪਰ ਅੱਜ ਵੀ ਕੁਝ ਅਜਿਹੇ ਸ਼ਖ਼ਸ ਹਨ ਜਿਨ੍ਹਾਂ ਨੂੰ ਰਬਾਬ ਵਰਗੇ ਪੁਰਾਤਨ ਸਾਜ਼ਾਂ ਦੀ ਮੁਹਾਰਤ ਹਾਸਲ ਹੈ ਅਤੇ ਉਹ ਵਿਸ਼ਵ ਪੱਧਰ 'ਤੇ ਆਪਣੀ ਕਲਾ ਦਾ ਡੰਕਾ ਮਨਵਾ ਚੁੱਕੇ ਹਨ। 

 ਅਜਿਹਾ ਹੀ ਇਕ ਨਾਮ ਬੀਬੀ ਜਸਵੀਰ ਕੌਰ ਦਾ ਹੈ। ਜਿਸ ਨੂੰ ਸੰਨ 2020 ਵਿਚ ਇੰਗਲੈਂਡ ਦੀ ਤਤਕਾਲੀ ਮਹਾਰਾਣੀ ਐਲਿਜ਼ਾਬੇਥ ਨੇ ਸਨਮਾਨਿਤ ਕੀਤਾ।  ਜਸਵੀਰ ਕੌਰ ਨੂੰ ਇੰਗਲੈਂਡ ਦੀ ਮਹਾਰਾਣੀ ਦੁਆਰਾ ਐਮ.ਬੀ.ਈ. (ਮੈਂਬਰ ਆਫ਼ ਦ ਆਰਡਰ ਆਫ਼ ਦਾ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਸੰਗੀਤ ਅਤੇ ਸਿੱਖ ਭਾਈਚਾਰੇ ਵਿੱਚ ਉਸ ਦੇ ਸ਼ਾਨਦਾਰ ਯੋਗਦਾਨ ਦਾ ਪ੍ਰਮਾਣ ਹੈ। ਇਹ ਵੱਕਾਰੀ ਸਨਮਾਨ ਵਿਸ਼ਵ ਭਰ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ, ਸਿੱਖ ਸੰਗੀਤਕ ਵਿਰਸੇ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਜਸਵੀਰ ਦੇ ਸਮਰਪਣ ਨੂੰ ਮਾਨਤਾ ਦਿੰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement