
ਵੀਰਵਾਰ ਨੂੰ ਗੁਜਰਾਤ ਵਿਚ ਕੋਰੋਨਾ ਵਾਇਰਸ ਦੇ 217 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ 2624 ਹੋ ਗਈ ਹੈ
ਨਵੀਂ ਦਿੱਲੀ - ਬਾਕੀ ਦੇਸ਼ਾਂ ਨਾਲੋਂ ਗੁਜਰਾਤ ਵਿਚ ਕੋਰੋਨਾ ਵਾਇਰਸ ਦਾ ਡਰ ਵੱਧਦਾ ਜਾ ਰਿਹਾ ਹੈ। ਇੱਥੋਂ ਦੇ ਬੜੌਦਾ ਸ਼ਹਿਰ ਵਿਚ ਫੌਜ ਦੇ ਤਿੰਨ ਜਵਾਨ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਮੁੱਢਲੀ ਪੜਤਾਲ ਵਿਚ ਸੈਨਾ ਦੇ ਅਨੁਸਾਰ, ਤਿੰਨਾਂ ਜਵਾਨਾਂ ਨੂੰ ਏਟੀਐਮ ਬੂਥ ਰਾਹੀਂ ਸੰਕਰਮਿਤ ਹੋਣ ਦਾ ਖ਼ਦਸ਼ਾ ਹੈ ਕਿਉਂਕਿ ਤਿੰਨੋਂ ਨੌਜਵਾਨ ਇੱਕੋਂ ਹੀ ਦਿਨ ਇਕ ਹੀ ਏਟੀਐਮ ਤੋਂ ਪੈਸੇ ਕਢਵਾਉਣ ਗਏ ਸਨ।
File Photo
ਉਸ ਦੇ ਸੰਪਰਕ ਵਿਚ ਆਏ 28 ਵਿਅਕਤੀਆਂ ਨੂੰ ਵੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਗੁਜਰਾਤ ਵਿਚ ਕੋਰੋਨਾ ਵਾਇਰਸ ਦੇ 217 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ 2624 ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਨਵੇਂ ਕੇਸ ਬੀਤੀ ਰਾਤ ਤੋਂ ਸਾਹਮਣੇ ਆਏ ਹਨ।
File Photo
ਇਕੱਲੇ ਅਹਿਮਦਾਬਾਦ ਵਿਚ 151, ਸੂਰਤ ਵਿਚ 41, ਵਡੋਦਰਾ ਵਿਚ ਸੱਤ ਅਤੇ ਭਾਰੂਚ ਵਿਚ ਪੰਜ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਰਾਜ ਦੇ ਹੋਰਨਾਂ ਹਿੱਸਿਆਂ ਵਿਚ ਵੀ ਸੰਕਰਮਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਜੈਅੰਤੀ ਰਵੀ ਨੇ ਦੱਸਿਆ ਕਿ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 112 ਹੋ ਗਈ ਹੈ ਅਤੇ ਨੌਂ ਹੋਰ ਲੋਕਾਂ ਦੀ ਮੌਤ ਹੋ ਗਈ ਹੈ।
File Photo
ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 79 ਸੰਕਰਮਿਤ ਵਿਅਕਤੀ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕਰੋਨਾ ਦਾ ਚੱਕਰ ਹੁਣ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਇਸ ਭਿਆਨਕ ਮਹਾਂਮਾਰੀ ਕਾਰਨ ਹੁਣ ਤੱਕ ਕਈ ਲੋਕ ਆਪਣਿਆਂ ਨੂੰ ਗੁਆ ਚੁੱਕੇ ਹਨ। ਇਸੇ ਤਹਿਤ ਸਾਊਦੀ ਅਰਬ ਵਿਚ ਰਹਿੰਦੇ 11 ਭਾਰਤੀਆਂ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ।
File Photo
ਭਾਰਤ ਕੋਲੋਂ ਮਿਲੀ ਜਾਣਕਾਰੀ ਅਨੁਸਾਰ 11 ਭਾਰਤੀਆਂ ਜਿਨ੍ਹਾਂ ਵਿਚ ਮਦੀਨਾਂ ਤੋਂ 4, ਮੱਕਾ ਤੋਂ 3, ਜੇਦਾਹ 2, ਅਤੇ ਰਿਆਦ-ਦੰਮ ਤੋਂ ਇਕ-ਇਕ ਵਿਅਕਤੀ ਦੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ। ਦੱਸ ਦਈਏ ਕਿ ਸਾਊਦੀ ਅਰਬ ਵਿਚ ਭਾਰਤੀ ਸੂਤਰ ਨੇ ਦੱਸਿਆ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਕਾਰਨ ਲਗਾਏ ਗਏ ਲੌਕਡਾਊਨ ਕਾਰਨ ਭਾਰਤ ਨੂੰ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਬੰਦ ਹਨ।
File Photo
ਇਸ ਕਰਕੇ ਅਜਿਹੇ ਸਮੇਂ ਵਿਚ ਭਾਰਤੀਆਂ ਨੂੰ ਕੱਢਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀਆਂ ਦੇ ਵੱਲੋਂ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਦਵਾਈ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਵਾਇਰਸ ਦੀ ਕੋਈ ਦਵਾਈ ਤਿਆਰ ਹੋ ਕੇ ਸਾਹਮਣੇ ਨਹੀਂ ਆਈ ਹੈ।