ਨਿਊਜ਼ੀਲੈਂਡ ਵਲੋਂ ਟੋਕੀਉ ਖੇਡਾਂ ਦੇ ਉਦਘਾਟਨ ਸਮਾਰੋਹ ਲਈ ਦੋ ਝੰਡਾ ਬਰਦਾਰਾਂ ਦੀ ਚੋਣ
Published : Jun 24, 2021, 10:25 am IST
Updated : Jun 24, 2021, 10:25 am IST
SHARE ARTICLE
 New Zealand selects two flag bearers for the opening ceremony of the Tokyo Games
New Zealand selects two flag bearers for the opening ceremony of the Tokyo Games

ਹਿਰੀਨੀ ਨਿਊਜ਼ੀਲੈਂਡ ਦੀ ਉਸ ਟੀਮ ਦੀ ਮੈਂਬਰ ਸੀ, ਜਿਸ ਨੇ 2016 ਰਿਉ ਡੀ ਜਨੇਰਿਉ ਖੇਡਾਂ ਵਿਚ ਚਾਂਦੀ ਤਮਗ਼ਾ ਜਿੱਤਿਆ ਸੀ,ਜਿਥੇ ਰਗਬੀ ਸੈਵਨਸ ਨੇ ਉਲੰਪਿਕ ਵਿਚ ਡੈਬਿਊ ਕੀਤਾ ਸੀ

ਵੈਲਿੰਗਟਨ : ਮਹਿਲਾ ਰਗਬੀ ਟੀਮ ਦੀ ਕਪਤਾਨ ਸਾਰਾ ਹਿਰੀਨੀ ਅਤੇ ਰੋਇੰਗ ਵਿਚ 2 ਵਾਰ ਉਲੰਪਿਕ ਸੋਨ ਤਮਗ਼ਾ ਜੇਤੂ ਹਾਮਿਸ਼ ਬਾਂਡ ਟੋਕੀਉ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਨਿਊਜ਼ੀਲੈਂਡ ਦੇ ਝੰਡਾ ਬਰਦਾਰ ਹੋਣਗੇ। ਹਿਰੀਨੀ ਨਿਊਜ਼ੀਲੈਂਡ ਦੀ ਉਸ ਟੀਮ ਦੀ ਮੈਂਬਰ ਸੀ, ਜਿਸ ਨੇ 2016 ਰਿਉ ਡੀ ਜਨੇਰਿਉ ਖੇਡਾਂ ਵਿਚ ਚਾਂਦੀ ਤਮਗ਼ਾ ਜਿੱਤਿਆ ਸੀ, ਜਿਥੇ ਰਗਬੀ ਸੈਵਨਸ ਨੇ ਉਲੰਪਿਕ ਵਿਚ ਡੈਬਿਊ ਕੀਤਾ ਸੀ।

Rio OlympicsRio Olympics

ਇਹ ਵੀ ਪੜ੍ਹੋ - ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਹੋਈ ਪੂਰੀ, ਕਾਗਜ਼ੀ ਕਾਰਵਾਈ ਹੁੰਦੇ ਹੀ ਹੋਣਗੇ ਜੇਲ੍ਹ 'ਚੋਂ ਰਿਹਾਅ

ਉਨ੍ਹਾਂ ਦੀ ਅਗਵਾਈ ਵਿਚ ਟੀਮ ਨੇ 2018 ਰਾਸ਼ਟਰਮੰਡਲ ਖੇਡਾਂ ਅਤੇ ਪਿਛਲੇ ਸਾਲ ਵਿਸ਼ਵ ਸੈਵਨਸ ਸੀਰੀਜ਼ ਵਿਚ ਸੋਨ ਤਮਗ਼ਾ ਜਿਤਿਆ। ਬਾਂਡ ਨੇ ਏਰਿਕ ਮਰੇ ਨਾਲ ਮਿਲ ਕੇ ਕਾਕਸਲੈਸ ਜੋੜੀ ਮੁਕਾਬਲੇ ਵਿਚ ਲੰਡਨ ਅਤੇ ਰਿਉ ਉਲੰਪਿਕ ਵਿਚ ਤਮਗ਼ਾ ਜਿੱਤਿਆ ਸੀ। ਰਿਉ ਉਲੰਪਿਕ ਦੇ ਬਾਅਦ ਬਾਂਡ ਸਾਈਕਲੰਗ ਵਿਚ ਮੁਕਾਬਲਾ ਪੇਸ਼ ਕਰਨ ਲੱਗੇ।

Photo

ਇਹ ਵੀ ਪੜ੍ਹੋ - ਹਰੀਸ਼ ਰਾਵਤ ਦਾ ਦਾਅਵਾ, ਕਾਂਗਰਸ ਨੇ 95% ਵਾਅਦੇ ਕੀਤੇ ਪੂਰੇ, ਸਿੱਧੂ ਬਾਰੇ ਵੀ ਕਹੀ ਵੱਡੀ ਗੱਲ 

ਉਨ੍ਹਾਂ ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਰੋਡ ਟਾਈਮ ਟ੍ਰਾਇਲ ਦਾ ਕਾਂਸੀ ਤਮਗ਼ਾ ਜਿੱਤਣ ਤੋਂ ਇਲਾਵਾ 4000 ਮੀਟਰ ਵਿਅਕਤੀਗਤ ਪਰਸੁਈਟ ਵਿਚ ਰਾਸ਼ਟਰੀ ਰਿਕਾਰਡ ਬਣਾਇਆ। ਟੋਕੀਉ ਖੇਡਾਂ ਲਈ ਉਨ੍ਹਾਂ ਰੋਇੰਗ ਵਿਚ ਵਾਪਸੀ ਕੀਤੀ ਅਤੇ ਨਿਊਜ਼ੀਲੈਂਡ ਏਟ ਟੀਮ ਦੇ ਮੈਂਬਰ ਹੋਣਗੇ। ਉਲੰਪਿਕ ਦਾ ਉਦਘਾਟਨ ਸਮਾਰੋਹ 23 ਜੁਲਾਈ ਨੂੰ ਹੋਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement