ਡੱਟ ਗਿਆ ਸਿੰਘ ਤੇ ਉਸ ਨਾਲ ਵਿਤਕਰੇਬਾਜ਼ੀ ਕਰਨ ਵਾਲਿਆਂ ਨੂੰ ਇੰਜ ਮੰਗਣੀ ਪਈ ਮੁਆਫੀ
Published : Sep 24, 2024, 10:42 pm IST
Updated : Sep 24, 2024, 10:43 pm IST
SHARE ARTICLE
Amritvir Singh.
Amritvir Singh.

‘ਦ ਆਸਟਰੇਲੀਆ ਟੂਡੇ’ ਨੇ 2022 ’ਚ ਪ੍ਰਕਾਸ਼ਤ ਲੇਖ ਵਾਪਸ ਲਿਆ, ਇਸ ’ਤੇ ਅਧਾਰਤ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲਿਆਂ ਨੂੰ ਅਜਿਹਾ ਕਰਨ ਲਈ ਕਿਹਾ

ਮੈਲਬੌਰਨ : ਆਸਟਰੇਲੀਆ ਦੇ ਪ੍ਰਮੁੱਖ ਮੀਡੀਆ ਅਦਾਰੇ ‘ਦ ਆਸਟਰੇਲੀਆ ਟੂਡੇ’ ਨੇ 25 ਨਵੰਬਰ 2022 ਨੂੰ ਪ੍ਰਕਾਸ਼ਤ ਇਕ  ਲੇਖ ਲਈ ਮੁਆਫੀ ਮੰਗੀ ਹੈ, ਜਿਸ ਦਾ ਸਿਰਲੇਖ ਹੈ "Victorian government-funded Sikh festival swamped by Khalistan propaganda." (ਵਿਕਟੋਰੀਅਨ ਸਰਕਾਰ ਵਲੋਂ ਫੰਡ ਪ੍ਰਾਪਤ ਸਿੱਖ ਤਿਉਹਾਰ ਖਾਲਿਸਤਾਨ ਦੇ ਪ੍ਰਚਾਰ ਨਾਲ ਭਰਿਆ) । ਪੱਲਵੀ ਜੈਨ ਅਤੇ ਅਮਿਤ ਸਰਵਾਲ ਦੇ ਯੋਗਦਾਨ ਨਾਲ ਜੀਤਰਥ ਜੈ ਭਾਰਦਵਾਜ ਵਲੋਂ ਲਿਖੇ ਗਏ ਲੇਖ ’ਚ ਅੰਮ੍ਰਿਤਵੀਰ ਸਿੰਘ ਵਿਰੁਧ  ਕਈ ਗੰਭੀਰ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ। 

ਪਰ ਅੰਮ੍ਰਿਤਵੀਰ ਸਿੰਘ ਦੇ ਡੱਟ ਕੇ ਇਸ ਲੇਖ ਦਾ ਵਿਰੋਧ ਕਰਨ ਕਾਰਨ ਹੁਣ ਇਸ ਲੇਖ ਨੂੰ ਵਾਪਸ ਲੈ ਲਿਆ ਗਿਆ ਹੈ। ਵਾਪਸ ਲੈ ਲਏ ਗਏ ਇਸ ਲੇਖ ਵਿਚ ਸੁਝਾਅ ਦਿਤਾ ਗਿਆ ਸੀ ਕਿ ਅੰਮ੍ਰਿਤਵੀਰ ਸਿੰਘ ਵਿਕਟੋਰੀਆ ਸਰਕਾਰ ਵਲੋਂ ਫੰਡ ਪ੍ਰਾਪਤ ਸਿੱਖ ਫੈਸਟੀਵਲ ਵਿਚ ਇਕ ਅਤਿਵਾਦੀ ਸੰਗਠਨ ਦੇ ਸਮਰਥਕਾਂ ਲਈ ਪ੍ਰਚਾਰ ਵੰਡਣ ਦਾ ਪ੍ਰਬੰਧ ਕਰਨ ਵਿਚ ਸ਼ਾਮਲ ਸੀ ਅਤੇ ਉਹ ਅਤਿਵਾਦ ਨਾਲ ਜੁੜੇ ਵੱਖਵਾਦੀ ਖਾਲਿਸਤਾਨ ਅੰਦੋਲਨ ਦਾ ਹਮਦਰਦ ਸੀ। ਇਸ ਲੇਖ ’ਤੇ ਅਧਾਰਤ ਕਈ ਲੇਖ ਭਾਰਤੀ ਮੀਡੀਆ ਅਦਾਰਿਆਂ ਨੇ ਵੀ ਚਲਾਏ ਸਨ, ਜਿਨ੍ਹਾਂ ’ਚ ਅੰਮ੍ਰਿਤਵੀਰ ਸਿੰਘ ਨੂੰ ਹਥਿਆਰਬੰਦ ਹਿੰਸਾ ਦਾ ਸਮਰਥਨ ਕਰਨ ਵਾਲੇ ਵਿਅਕਤੀ ਵਜੋਂ ਪ੍ਰਚਾਰਿਤ ਕੀਤਾ ਗਿਆ ਸੀ, ਜੋ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਦੇ ਮੈਂਬਰਾਂ ਨੂੰ ਭਾਈਚਾਰਕ ਸਮਾਗਮਾਂ ’ਚ ਸ਼ਾਮਲ ਕਰਨ ਦੀ ਵਕਾਲਤ ਕਰਦਾ ਸੀ ਅਤੇ ਜਿਸ ਨੇ ਵਿਕਟੋਰੀਅਨ ਸਿੱਖ ਗੁਰਦੁਆਰਾ  ਕੌਂਸਲ ਵਲੋਂ ਕੱਢੇ ਨਗਰ ਕੀਰਤਨ/ਹਿਊਮੈਨਿਟੀ ਵਾਕ ਦੌਰਾਨ ਖਾਲਿਸਤਾਨ ਦਾ ਝੰਡਾ ਫੜ ਕੇ ਜਾਣਬੁਝ  ਕੇ ਭਾਰਤੀ-ਆਸਟ੍ਰੇਲੀਆਈ ਭਾਈਚਾਰੇ ਨੂੰ ਡਰਾਇਆ ਸੀ। 

ਪਰ ਬੀਤੇ ਕਲ ‘ਦ ਆਸਟਰੇਲੀਆ ਟੂਡੇ’ ਨੇ ਲੇਖ ਨੂੰ ਹਟਾ ਦਿਤਾ ਹੈ ਅਤੇ ਹੋਰ ਮੀਡੀਆ ਆਊਟਲੇਟਾਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਹੈ ਜਿਨ੍ਹਾਂ ਨੇ ਇਸ ਨੂੰ ਦੁਬਾਰਾ ਪੇਸ਼ ਕੀਤਾ ਜਾਂ ਹਵਾਲਾ ਦਿਤਾ। ਪ੍ਰਕਾਸ਼ਨ ਨੇ ਮੁਆਫੀ ਮੰਗਦੇ ਹੋਏ ਕਿਹਾ ਹੈ, ‘‘ਜੇ ਕਿਸੇ ਨੇ ਲੇਖ ਨੂੰ ਇਨ੍ਹਾਂ ਚੀਜ਼ਾਂ ਦਾ ਮਤਲਬ ਸਮਝਿਆ, ਤਾਂ ਆਸਟਰੇਲੀਆ ਟੂਡੇ ਉਨ੍ਹਾਂ ਨੂੰ ਵਾਪਸ ਲੈ ਲੈਂਦਾ ਹੈ ਅਤੇ ਮੁਆਫੀ ਮੰਗਦਾ ਹੈ।’’

1

‘ਦ ਆਸਟਰੇਲੀਆ ਟੂਡੇ’ ਵਲੋਂ ਜਾਰੀ ਸਪੱਸ਼ਟਂਕਰਨ ’ਤੇ ਪ੍ਰਤੀਕਿਰਿਆ ਨੂੰ ਸਾਂਝਾ ਕਰਦਿਆਂ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਰਾਜਧਾਨੀ ਮੈਲਬੌਰਨ ਵਾਸੀ ਅੰਮ੍ਰਿਤਵੀਰ ਸਿੰਘ ਨੇ ਬਚਪਨ ਤੋਂ ਵੱਡੇ ਹੋਣ ਤਕ ਦੇ ਸਫ਼ਰ ਨੂੰ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਉਸ ਨੂੰ ਵੱਖਰੀ ਸਿੱਖ ਦਿੱਖ ਕਾਰਨ ਵਿਤਕਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ ਸੀ। 

ਉਸ ਨੇ ਅਮਰੀਕਾ ’ਚ 9/11 ਦੇ ਹਮਲੇ ਤੋਂ ਬਾਅਦ ਅਪਣੇ ਪਿਤਾ ਦੇ ਸੰਘਰਸ਼ਾਂ ਅਤੇ ਲੋਕਾਂ ਵਲੋਂ ਉਨ੍ਹਾਂ ਨੂੰ ਮੁਸਲਮਾਨ ਸਮਝਣ ਕਾਰਨ ਕੱਢੀਆਂ ਗਾਲ੍ਹਾਂ ਅਤੇ ਜ਼ੁਬਾਨੀ ਹਮਲਿਆਂ ਨੂੰ ਯਾਦ ਕੀਤਾ, ਜਿਸ ਨੇ ਉਸ ’ਤੇ  ਸਥਾਈ ਪ੍ਰਭਾਵ ਛੱਡਿਆ। ਇਨ੍ਹਾਂ ਚੁਨੌਤੀਆਂ ਦੇ ਬਾਵਜੂਦ, ਅੰਮ੍ਰਿਤਵੀਰ ਸਿੰਘ ਨੇ ਵਿਕਟੋਰੀਆ ’ਚ ਸਿੱਖ ਭਾਈਚਾਰੇ ਨੂੰ ਅਪਣੇ  ਯੋਗਦਾਨ ਲਈ ਮਾਨਤਾ ਪ੍ਰਾਪਤ ਕੀਤੀ, ਜਿਸ ਨੇ ਉਨ੍ਹਾਂ ਨੂੰ ਅਪਣੀ ਵਿਰਾਸਤ ਨੂੰ ਮਨਜ਼ੂਰ ਕਰਨ ਅਤੇ ਮਾਣ ਕਰਨ ’ਚ ਸਹਾਇਤਾ ਕੀਤੀ। 

ਹਾਲਾਂਕਿ, ਨਵੰਬਰ 2022 ’ਚ ਲੇਖ ਦੇ ਪ੍ਰਕਾਸ਼ਨ ਨੇ ਡਰ ਅਤੇ ਸੋਸ਼ਣ  ਦੀਆਂ ਭਾਵਨਾਵਾਂ ਨੂੰ ਵਾਪਸ ਲਿਆ ਦਿਤਾ। ਉਸ ਨੇ ਕਿਹਾ, ‘‘ਲੇਖ ਪ੍ਰਕਾਸ਼ਿਤ ਹੋਣ ਮਗਰੋਂ ਮੈਂ ਇਕ ਵਾਰ ਫਿਰ ਉਸ ਡਰੀ ਹੋਈ ਸਥਿਤੀ ਵਿਚ ਵਾਪਸ ਆ ਗਿਆ ਸੀ, ਜਿਸ ਵਿਚ ਮੈਂ ਬਚਪਨ ’ਚ ਹੁੰਦਾ ਸੀ- ਪਰ ਇਸ ਵਾਰ ਮੇਰੇ ਪਿਤਾ ਦੀ ਬਜਾਏ, ਮੈਂ ਪੀੜਤ ਸੀ।’’ ਅੰਮ੍ਰਿਤਵੀਰ ਸਿੰਘ ਨੇ ਕਿਹਾ ਕਿ ਉਹ ‘ਦ ਆਸਟਰੇਲੀਆ ਟੂਡੇ’ ਦੇ ਸਪੱਸ਼ਟੀਕਰਨ, ਖ਼ਬਰ ਵਾਪਸ ਲੈਣ ਅਤੇ ਮੁਆਫੀ ਮੰਗਣ ਨੂੰ ਮਨਜ਼ੂਰ ਕਰਦੇ ਹਨ ਪਰ ਇਸ ਨਾਲ ਹੋਏ ਨਿੱਜੀ ਅਤੇ ਵੱਕਾਰ ਦੇ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। 

ਇਹ ਘਟਨਾ ਵਿਅਕਤੀਆਂ ਅਤੇ ਭਾਈਚਾਰਿਆਂ ’ਤੇ  ਮੀਡੀਆ ਦੇ ਮਹੱਤਵਪੂਰਨ ਪ੍ਰਭਾਵ ਨੂੰ ਦਰਸਾਉਂਦੀ ਹੈ, ਜ਼ਿੰਮੇਵਾਰ ਪੱਤਰਕਾਰੀ ਦੀ ਮਹੱਤਤਾ ਅਤੇ ਮੀਡੀਆ ਆਊਟਲੈਟਾਂ ਨੂੰ ਉਨ੍ਹਾਂ ਵਲੋਂ ਪ੍ਰਕਾਸ਼ਤ ਸਮੱਗਰੀ ਲਈ ਜਵਾਬਦੇਹੀ ਲੈਣ ਦੀ ਜ਼ਰੂਰਤ ਨੂੰ ਉਜਾਗਰ ਕਰਦੀ ਹੈ। 

ਅੰਮ੍ਰਿਤਵੀਰ ਸਿੰਘ ਨੇ ਕਿਹਾ, ‘‘ਮੈਂ ਆਮ ਤੌਰ ’ਤੇ ਸੋਸ਼ਲ ਮੀਡੀਆ ’ਤੇ ਅਪਣੀਆਂ ਭਾਵਨਾਵਾਂ ਨੂੰ ਸਾਂਝਾ ਨਹੀਂ ਕਰਦਾ, ਪਰ ਮੈਂ ਦੂਜਿਆਂ ਦੇ ਲਾਭ ਲਈ ਬੋਲਣ ਲਈ ਮਜਬੂਰ ਮਹਿਸੂਸ ਕਰਦਾ ਹਾਂ ਜੋ ਅਪਣੇ ਆਪ ਨੂੰ ਇਸੇ ਤਰ੍ਹਾਂ ਦੀ ਸਥਿਤੀ ’ਚ ਪਾ ਸਕਦੇ ਹਨ।’’

ਅਖ਼ੀਰ ’ਚ ਉਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਅਪਣੇ ਤਜਰਬੇ ਨੂੰ ਸਾਂਝਾ ਕਰ ਕੇ, ਮੈਂ ਵਿਅਕਤੀਆਂ ਨੂੰ ਉਨ੍ਹਾਂ ਦੀ ਦਿੱਖ ਦੇ ਅਧਾਰ ’ਤੇ ਝੂਠੇ ਲੇਬਲ ਲਗਾਉਣ ਦੇ ਡੂੰਘੇ ਅਤੇ ਸਥਾਈ ਨਤੀਜਿਆਂ ’ਤੇ ਚਾਨਣਾ ਪਾਇਆ ਹੈ। ਬੇਲੋੜੀਆਂ ਟਿਪਣੀਆਂ ਅਤੇ ਫੈਸਲੇ ਦੇਣਾ ਬਹੁਤ ਸੌਖਾ ਹੈ, ਪਰ ਇਹ ਸ਼ਬਦ ਡੂੰਘੇ ਨਿਸ਼ਾਨ ਛੱਡ ਸਕਦੇ ਹਨ ਜੋ ਅਪਣੇ ਆਪ ਅਤੇ ਅਪਣੇਪਣ ਦੀ ਭਾਵਨਾ ਨੂੰ ਪ੍ਰਭਾਵਤ ਕਰਦੇ ਹਨ। ਹਰ ਅਪਮਾਨਜਨਕ ਟਿਪਣੀ ਹਾਨੀਕਾਰਕ ਰੂੜ੍ਹੀਵਾਦੀ ਧਾਰਨਾਵਾਂ ਨੂੰ ਮਜ਼ਬੂਤ ਕਰਦੀ ਹੈ ਅਤੇ ਡਰ ਅਤੇ ਵੰਡ ਨੂੰ ਕਾਇਮ ਰਖਦੀ ਹੈ। ਸਾਨੂੰ ਸਾਰਿਆਂ ਨੂੰ ਅਪਣੇ ਸ਼ਬਦਾਂ ਦੇ ਭਾਰ ਅਤੇ ਕਿਸੇ ਦੀ ਜ਼ਿੰਦਗੀ ’ਤੇ ਉਨ੍ਹਾਂ ਦੇ ਪ੍ਰਭਾਵ ਨੂੰ ਪਛਾਣਨਾ ਚਾਹੀਦਾ ਹੈ। ਸਮਝ ਅਤੇ ਹਮਦਰਦੀ ਨੂੰ ਉਤਸ਼ਾਹਤ ਕਰ ਕੇ, ਅਸੀਂ ਇਕ ਅਜਿਹਾ ਸਮਾਜ ਬਣਾ ਸਕਦੇ ਹਾਂ ਜਿੱਥੇ ਪਛਾਣ ਨੂੰ ਬਦਨਾਮ ਕਰਨ ਦੀ ਬਜਾਏ ਮਨਾਇਆ ਜਾਂਦਾ ਹੈ, ਇਹ ਯਕੀਨੀ ਕਰਦੇ ਹੋਏ ਕਿ ਕਿਸੇ ਨੂੰ ਵੀ ਦੂਜਿਆਂ ਦੇ ਪੱਖਪਾਤ ਵਲੋਂ ਬੇਇਨਸਾਫੀ ਨਾਲ ਪਰਿਭਾਸ਼ਿਤ ਨਾ ਕੀਤਾ ਜਾਵੇ। ਆਉ ਮਿਲ ਕੇ ਇਕ ਆਸਟਰੇਲੀਆ ਬਣਾਉਣ ਲਈ ਕੰਮ ਕਰੀਏ ਜਿਸ ’ਤੇ ਅਸੀਂ ਸਾਰੇ ਮਾਣ ਕਰ ਸਕਦੇ ਹਾਂ।’’

Tags: sikhs

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement