ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ
ਉਤਰਕਾਸ਼ੀ : ਉਤਰਾਖੰਡ ਦੇ ਉਤਰਕਾਸ਼ੀ ’ਚ ਇਕ ਨੌਜਵਾਨ ਨੇ ਭਾਗੀਰਥੀ ਨਦੀ ’ਚ ਪੁਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਕੁੱਝ ਲੋਕ ਨੌਜਵਾਨ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਰਹੇ ਹਨ। ਪਰ ਨੌਜਵਾਨ ਨਹੀਂ ਮੰਨਿਆ ਅਤੇ ਨੌਜਵਾਨ ਪੁਲ ਦੀ ਰੇਲਿੰਗ ’ਤੇ ਲਟਕਿਆ ਰਿਹਾ ਅਤੇ ਫਿਰ ਉਸ ਨੇ ਛਾਲ ਮਾਰ ਦਿੱਤੀ ਅਤੇ ਨੌਜਵਾਨ ਨਦੀ ’ਚ ਪਏ ਵੱਡੇ-ਵੱਡੇ ਪੱਥਰਾਂ ’ਤੇ ਡਿੱਗ ਗਿਆ। ਜਿਸ ਤੋਂ ਬਾਅਦ ਨਦੀ ਦੇ ਆਸੇ ਲੋਕ ਖੜ੍ਹੇ ਲੋਕ ਨੌਜਵਾਨ ਨੂੰ ਬਚਾਉਣ ਦੇ ਲਈ ਭੱਜੇ। ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਉਤਰਕਾਸ਼ੀ ਕੋਤਵਾਲੀ ਦੇ ਇੰਚਾਰਜ ਭਾਵਨਾ ਕੈਂਥੋਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਫੋਨ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਦੀ ਸ਼ਾਮ ਨੂੰ ਲੋਕ ਅਤੇ ਟੂਰਿਸਟ ਰੋਜ਼ਾਨਾ ਦੀ ਤਰ੍ਹਾਂ ਘੁੰਮ ਰਹੇ ਸਨ। ਉਥੋਂ ਹੀ ਉਥੇ ਇਕ ਨੇਪਾਲੀ ਨੌਜਵਾਨ ਆਇਆ ਅਤੇ ਖੰਭੇ ਦੇ ਸਹਾਰੇ ਪੁਲ ਦੇ ਹੇਠਾਂ ਜਾਣ ਲੱਗਿਆ। ਲੋਕਾਂ ਨੂੰ ਲੱਗਿਆ ਨੌਜਵਾਨ ਫੋਟੋ ਖਿਚਵਾਉਣ ਲਈ ਅਜਿਹਾ ਕਰ ਰਿਹਾ ਹੈ। ਪਰ ਜਦੋਂ ਨੌਜਵਾਨ ਲਾਸਟ ਪੁਆਇੰਟ ’ਤੇ ਪਹੁੰਚਿਆ ਤਾਂ ਲੋਕਾਂ ਚੀਕ-ਚਿਹਾੜਾ ਮਚ ਗਿਆ ਅਤੇ ਉਸ ਨੂੰ ਬਚਾਉਣ ਲਈ ਭੱਜੇ। ਵੀਡੀਓ ’ਚ ਲੋਕ ਬਹਾਦਰ ਰੁਕ ਜਾ, ਰੁਕ ਜਾ, ਕਰਦੇ ਹੋਏ ਸੁਣਵਾਈ ਦੇ ਰਹੇ ਹਨ।
