ਸਿੱਖ ਧਰਮ ਦਾ ਸਾਂਝੀਵਾਲਤਾ ਦਾ ਸੁਨੇਹਾ ਬਣਿਆ ਖਿੱਚ ਦਾ ਕੇਂਦਰ
Published : Oct 24, 2020, 8:00 am IST
Updated : Oct 24, 2020, 8:00 am IST
SHARE ARTICLE
Interfaith Commonwealth Peace Conference
Interfaith Commonwealth Peace Conference

ਇਟਲੀ ਦੇ ਰਾਸ਼ਟਰਪਤੀ ਅਤੇ ਪੋਪ ਹੋਏ ਪ੍ਰਭਾਵਤ

ਰੋਮ (ਜਸਵਿੰਦਰ ਕੌਰ): ਇਟਲੀ ਦੀ ਰਾਜਧਾਨੀ ਰੋਮ ਵਿਖੇ ਸਮਾਪਤ ਹੋਏ ''ਸਰਬ ਧਰਮ ਸਾਂਝਾ ਵਿਸ਼ਵ ਸ਼ਾਂਤੀ ਸੰਮੇਲਨ'' ਦੌਰਾਨ ਸਿੱਖ ਧਰਮ ਵਿਚਲਾ ਅਮਨ, ਸ਼ਾਂਤੀ ਅਤੇ ਸਾਂਝੀਵਾਲਤਾ ਦਾ ਸੁਨੇਹਾ ਸਾਰਿਆਂ ਲਈ ਖਿੱਚ ਦਾ ਕੇਂਦਰ ਅਤੇ ਪ੍ਰੇਰਣਾਮਈ ਸਾਬਤ ਹੋਇਆ।

Interfaith Commonwealth Peace ConferenceInterfaith Commonwealth Peace Conference

ਇਸ ਸੰਮੇਲਨ ਦੌਰਾਨ ਈਸਾਈਆਂ ਦੇ ਧਰਮ ਗੁਰੂ ਪੋਪ ਫ਼ਰਾਂਸਿਸ ਸਮੇਤ ਵਿਸ਼ਵ ਦੇ ਅੱਠ ਧਰਮਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਿੱਖ ਧਰਮ ਵਲੋਂ ਕਰਮਜੀਤ ਸਿੰਘ ਢਿੱਲੋਂ 15 ਮੈਂਬਰੀ ਵਫ਼ਦ ਸਮੇਤ ਪਹੁੰਚੇ। ਉਨ੍ਹਾਂ ਵਿਸ਼ਵ ਦੀ ਸ਼ਾਂਤੀ ਲਈ ਸਿੱਖ ਧਰਮ ਦੀ ਅਰਦਾਸ ਕੀਤੀ ਅਤੇ ਸਿੱਖ ਧਰਮ ਦੇ ਅਮਨ ਸਦਭਾਵਨਾ ਵਾਲੇ ਸਿਧਾਂਤ ਤੋਂ ਜਾਣੂ ਕਰਵਾਇਆ ਜਿਸ ਤੋਂ ਪੋਪ ਫ਼ਰਾਂਸਿਸ ਅਤੇ ਉਥੇ ਹਾਜ਼ਰ ਇਟਲੀ ਦੇ ਰਾਸ਼ਟਰਪਤੀ ਸੇਰਜੋ ਮਾਤੇਰੇਲਾ ਵੀ ਬਹੁਤ ਜ਼ਿਆਦਾ ਪ੍ਰਭਾਵਤ ਹੋਏ।

SikhSikh

''ਵਰਲਡ ਪੀਸ ਬੁੱਕ'' ਉਤੇ ਦਸਤਖ਼ਤ ਵੀ ਕੀਤੇ ਗਏ। ਇਸ ਵਰਲਡ ਪੀਸ ਬੁੱਕ ਨੂੰ ਆਉਣ ਵਾਲੇ 500 ਸਾਲਾਂ ਲਈ ਵੈਟੀਕਨ ਸਿਟੀ ਵਿਚ ਵਿਸ਼ਵ ਸ਼ਾਂਤੀ ਸੁਨੇਹੇ ਦੀ ਵਿਰਾਸਤ ਵਜੋਂ ਸਾਂਭ ਕੇ ਰਖਿਆ ਜਾਵੇਗਾ। ਇਸ ਪ੍ਰਕਾਰ ਸੰਸਾਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਹੋ ਰਹੇ ਉਪਰਾਲਿਆਂ ਦੀ ਲੜੀ ਤਹਿਤ ਇਹ ਸ਼ਾਂਤੀ ਸੰਮੇਲਨ ਇਕ ਮੀਲ ਪੱਥਰ ਹੋ ਨਿਬੜਿਆ। ਇਸ ਮੌਕੇ ਮਨਜੀਤ ਸਿੰਘ, ਅਜੀਤ ਸਿੰਘ, ਗੁਰਵਿੰਦਰ ਕੁਮਾਰ, ਗਿਆਨੀ ਲਖਵਿਦਰ ਸਿੰਘ ਬਖਸ਼ੀ ਸਿੰਘ ਤਰਲੋਚਨ ਸਿੰਘ ਵੀ ਮੌਜੂਦ ਸਨ।

Location: Italy, Latium, Roma

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement