ਆਸਕਰ ਪੁਰਸਕਾਰ ਲਈ ਵਿਚਾਰੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ ’ਚ ਸ਼ਾਮਲ ਹੋਈ ‘ਅਮੈਰੀਕਨ ਸਿੱਖ’
Published : Oct 24, 2023, 2:53 pm IST
Updated : Oct 24, 2023, 2:53 pm IST
SHARE ARTICLE
A scene of movie.
A scene of movie.

ਨਫ਼ਰਤੀ ਹਿੰਸਾ ਵਿਰੁਧ ਜਾਗਰੂਕਤਾ ਫੈਲਾਉਂਦੀ ਹੈ ਵਿਸ਼ਵਜੀਤ ਸਿੰਘ ਵਲੋਂ ਬਣਾਈ ਨਿੱਕੀ ਐਨੀਮੇਟਡ ਫ਼ਿਲਮ 

ਨਿਊਯਾਰਕ: ਵਿਸ਼ਵਜੀਤ ਸਿੰਘ ਦੇ ਜੀਵਨ ਤੋਂ ਪ੍ਰੇਰਿਤ ਐਨੀਮੇਟਿਡ ਫ਼ਿਲਮ ‘ਅਮੈਰੀਕਨ ਸਿੱਖ’ 2024 ਦੇ ਆਸਕਰ ਪੁਰਸਕਾਰਾਂ ਲਈ ਵਿਚਾਰੇ ਜਾਣ ਵਾਲੀ ਸੂਚੀ ’ਚ ਸ਼ਾਮਲ ਹੋ ਗਈ ਹੈ। ‘ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼’ ਵਲੋਂ ਦਿਤੇ ਜਾਂਦੇ ਆਸਕਰ ਪੁਰਸਕਾਰ, ਫ਼ਿਲਮਾਂ ਲਈ ਦਿਤੇ ਜਾਣ ਵਾਲੇ ਸਭ ਤੋਂ ਮਿਆਰੀ ਪੁਰਸਕਾਰ ਹਨ। 

ਇਸ ਫਿਲਮ ਦਾ ਵਿਸ਼ਵ ਪ੍ਰੀਮੀਅਰ ਜੂਨ ’ਚ ਆਸਕਰ-ਯੋਗਤਾ ਟ੍ਰਿਬੇਕਾ ਫਿਲਮ ਫੈਸਟੀਵਲ ’ਚ ਹੋਇਆ ਸੀ। ਇਸ ਨੂੰ ਪਰਦੇ ’ਤੇ ਸਿੱਖਾਂ ਦੀ ਪ੍ਰਤੀਨਿਧਗੀ ਵਧਾਉਣ ਅਤੇ ਇਕ ਅਮਰੀਕੀ (ਅਤੇ ਇਕ ਸੁਪਰਹੀਰੋ) ਦੀ ਦਿਖ ਨੂੰ ਚੁਨੌਤੀ ਦੇਣ ਲਈ ਬਣਾਇਆ ਗਿਆ ਸੀ।

ਵਿਸ਼ਵਜੀਤ ਸਿੰਘ ਜਨਤਕ ਤੌਰ ’ਤੇ ‘ਸਿੱਖ ਕੈਪਟਨ ਅਮਰੀਕਾ’ ਵਜੋਂ ਮਸ਼ਹੂਰ ਹੈ, ਜੋ ਕਿ ਉਸ ਵਲੋਂ ਈਜਾਦ ਕੀਤਾ ਗਿਆ ਇਕ ਕਾਲਪਨਿਕ ਪਾਤਰ ਹੈ ਜੋ ਕੱਟੜਤਾ, ਅਸਹਿਣਸ਼ੀਲਤਾ ਅਤੇ ਅਮਰੀਕੀ ਦਿੱਖ ਦੀ ਧਾਰਨਾ ਵਿਰੁਧ ਲੜ ਰਿਹਾ ਹੈ। ਹਾਲਾਂਕਿ ਅਮਰੀਕਾ ’ਚ ਪੈਦਾ ਹੋਏ ਅਪਣੇ ਪਰਿਵਾਰ ਦੇ ਇੱਕਲੌਤੇ ਮੈਂਬਰ ਵਿਸ਼ਵਜੀਤ ਸਿੰਘ ਕਦੇ ਇਹ ਮਹਿਸੂਸ ਨਹੀਂ ਕੀਤਾ ਕਿ ਉਹ ਏਨੇ ਵੱਡੇ ਪੱਧਰ ’ਤੇ ਅਪਣੀ ਪਛਾਣ ਬਣਾ ਸਕੇਗਾ।

ਇਹ ਫ਼ਿਲਮ ਨਾ ਸਿਰਫ਼ ‘ਗੁੱਡ ਮਾਰਨਿੰਗ ਅਮਰੀਕਾ’ ਸ਼ੋਅ ’ਚ ਪ੍ਰਦਰਸ਼ਿਤ ਕੀਤੀ ਗਈ ਸੀ, ਸਗੋਂ ਸਿਰਫ਼ ਇਕ ਮਹੀਨੇ ’ਚ ਇਸ ਨੇ ਚਾਰ ਚੋਟੀ ਦੇ ਫ਼ਿਲਮ ਪੁਰਸਕਾਰ ਵੀ ਜਿੱਤੇ ਸਨ, ਜਿਸ ’ਚ ਬਰਮਿੰਘਮ, ਅਲਾਬਾਮਾ ’ਚ ਸਾਈਡਵਾਕ ਫ਼ਿਲਮ ਫੈਸਟੀਵਲ ’ਚ ਸਰਵੋਤਮ ਲਘੂ ਐਨੀਮੇਸ਼ਨ, ਸੈਨ ਡਿਏਗੋ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ’ਚ ਸਰਬੋਤਮ ਐਨੀਮੇਸ਼ਨ, ਸਿਆਟਲ ’ਚ ਤਸਵੀਰ ਫਿਲਮ ਫੈਸਟੀਵਲ ਵਿਖੇ ਬਿਹਤਰੀਨ ਸ਼ਾਰਟ ਦਸਤਾਵੇਜ਼ੀ ਫ਼ਿਲਮ ਲਈ ਗ੍ਰੈਂਡ ਜਿਊਰੀ ਅਵਾਰਡ ਅਤੇ ਦਰਸ਼ਕਾਂ ਦੀ ਪਸੰਦ ਪੁਰਸਕਾਰ ਸ਼ਾਮਲ ਹਨ। 

‘ਅਮੈਰੀਕਨ ਸਿੱਖ’ ਨੂੰ ਸ਼ਿਕਾਗੋ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਸਿਹਤਰੀਨ ਛੋਟੀ ਦਸਤਾਵੇਜ਼ੀ ਫ਼ਿਲਮ ’ਚ ਵਿਸ਼ੇਸ਼ ਸਨਮਾਨ ਅਤੇ ਟਾਲਗ੍ਰਾਸ ਫਿਲਮ ਫੈਸਟੀਵਲ ’ਚ ਇਕ ਸਨਮਾਨਯੋਗ ਜ਼ਿਕਰ ਵੀ ਮਿਲਿਆ। ਇਹ ਫਿਲਮ ਦੇ ਨਿਰਦੇਸ਼ਕ/ਨਿਰਮਾਤਾ ਵਿਸ਼ਵਜੀਤ ਸਿੰਘ ਹਨ ਅਤੇ ਇਸ ਨੂੰ ਲਾਸ ਏਂਜਲਸ-ਅਧਾਰਤ ਨਿਰਦੇਸ਼ਕ ਰਿਆਨ ਵੇਸਟਰਾ ਦੇ ਨਾਲ ਸਾਂਝੇਦਾਰੀ ’ਚ ਬਣਾਇਆ ਗਿਆ ਸੀ।

ਇਸ ਨੂੰ ਸਟੂਡੀਓ ਸ਼ੋਆਫ ਵਲੋਂ ਐਨੀਮੇਟ ਕੀਤਾ ਗਿਆ ਸੀ, ਜੋ ਇਕ ਮੈਲਬੌਰਨ-ਅਧਾਰਤ ਪ੍ਰੋਡਕਸ਼ਨ ਹਾਊਸ ਹੈ ਜਿਸ ਦੀ ਸਥਾਪਨਾ ਇਵਾਨ ਡਿਕਸਨ ਅਤੇ ਸੀਨ ਜ਼ਵਾਨ ਵਲੋਂ ਕੀਤੀ ਗਈ ਸੀ ਜਿਸ ਨੇ ਚਾਈਲਡਿਸ਼ ਗੈਂਬਿਨੋ, ਐਚ.ਬੀ.ਓ., ਅਤੇ ਕਾਰਟੂਨ ਨੈਟਵਰਕ ਲਈ ਕੰਮ ਤਿਆਰ ਕੀਤਾ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement