ਵਿਦੇਸ਼ 'ਚ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਜਿੱਤੇ 62 ਲੱਖ ਰੁਪਏ
Published : Apr 25, 2022, 6:26 pm IST
Updated : Apr 25, 2022, 6:26 pm IST
SHARE ARTICLE
 The indian man bright future in abroad, won Rs 62 lakh
The indian man bright future in abroad, won Rs 62 lakh

ਜੇਤੂ ਟਿਕਟ ਦਾ ਨੰਬਰ 108475 ਹੈ ਜੋ ਤਾਰਿਕ ਦੇ ਪੁੱਤਰ ਦੁਆਰਾ ਚੁਣਿਆ ਗਿਆ ਸੀ

 

ਦੋਹਾ : ਕਤਰ ਵਿਚ ਰਹਿ ਰਹੇ ਇੱਕ ਭਾਰਤੀ ਪ੍ਰਵਾਸੀ ਨੇ ਬਿਗ ਟਿਕਟ ਦੇ ਹਫ਼ਤਾਵਾਰੀ ਡਰਾਅ ਵਿਚ ਬੰਪਰ ਇਨਾਮ ਜਿੱਤਿਆ ਹੈ। ਟਿਕਟ ਨੰਬਰ ਉਨ੍ਹਾਂ ਦੇ ਬੇਟੇ ਨੇ ਚੁਣਿਆ ਸੀ। ਦਰਅਸਲ ਤਾਰਿਕ ਸ਼ੇਖ ਨੇ 300,000 ਦਿਰਹਮ (62 ਲੱਖ ਰੁਪਏ) ਦਾ ਇਨਾਮ ਜਿੱਤਿਆ ਹੈ। ਤਾਰਿਕ ਸ਼ੇਖ ਪਿਛਲੇ ਸਾਲ ਤੋਂ ਆਪਣੇ ਦੋਸਤਾਂ ਨਾਲ ਹਰ ਮਹੀਨੇ ਬਿਗ ਟਿਕਟ ਖਰੀਦ ਰਿਹਾ ਹੈ ਪਰ ਇਸ ਵਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਉਸ ਦੀ ਕਿਸਮਤ ਚਮਕ ਗਈ।

lotterylottery

ਇਕ ਰਿਪੋਰਟ ਮੁਤਾਬਕ ਤਾਰਿਕ ਸ਼ੇਖ ਨੇ ਕਿਹਾ ਕਿ ਮੇਰੇ ਕੁਝ ਦੋਸਤਾਂ ਨੂੰ ਸੱਚਮੁੱਚ ਪੈਸਿਆਂ ਦੀ ਲੋੜ ਸੀ ਤਾਂ ਇਸ ਲਈ ਇਹ ਸਹੀ ਸਮਾਂ ਹੈ। ਮੇਰਾ ਇੱਕ ਦੋਸਤ ਹੁਣ ਆਪਣੀ ਭੈਣ ਦਾ ਵਿਆਹ ਕਰ ਸਕੇਗਾ, ਜੋ ਅਗਲੇ ਮਹੀਨੇ ਹੋਣ ਜਾ ਰਿਹਾ ਹੈ। ਤਾਰਿਕ ਇਸ ਮਹੀਨੇ ਦੇ ਹਫ਼ਤਾਵਾਰੀ ਇਲੈਕਟ੍ਰਾਨਿਕ ਡਰਾਅ ਦਾ ਤੀਜਾ ਜੇਤੂ ਹੈ। ਉਹਨਾਂ ਨੇ ਕਿਹਾ ਕਿ ਇਲੈਕਟ੍ਰਾਨਿਕ ਡਰਾਅ ਕਾਰਨ, ਅਸੀਂ ਮਹੀਨੇ ਦੇ ਸ਼ੁਰੂ ਵਿਚ ਟਿਕਟ ਖਰੀਦੀ ਸੀ ਜਦੋਂ ਕਿ ਅਕਸਰ ਅਸੀਂ ਮਹੀਨੇ ਦੇ ਅੰਤ ਵਿਚ ਇਸ ਨੂੰ ਖਰੀਦਦੇ ਸੀ। 

LotteryLottery

ਜੇਤੂ ਟਿਕਟ ਦਾ ਨੰਬਰ 108475 ਹੈ ਜੋ ਤਾਰਿਕ ਦੇ ਪੁੱਤਰ ਦੁਆਰਾ ਚੁਣਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਟਿਕਟ ਨੰਬਰ ਚੁਣਨ ਲਈ ਮੇਰਾ ਦੋ ਸਾਲ ਦਾ ਬੇਟਾ ਮੇਰੇ ਨਾਲ ਸੀ ਅਤੇ ਉਸ ਨੇ ਜੇਤੂ ਟਿਕਟ ਦੀ ਚੋਣ ਕੀਤੀ। ਮੇਰੇ ਪੁੱਤਰ ਦੀ ਟਿਕਟ ਦੀ ਚੋਣ ਕਰਕੇ ਹੀ ਅੱਜ ਮੈਂ ਜਿੱਤਿਆ ਹਾਂ। ਇਹ ਟਿਕਟ ਬਿੱਗ ਟਿਕਟ ਦੇ ਡਰੰਮ ਵਿਚ ਵੀ ਪਾਈ ਜਾਵੇਗੀ, ਜਿਸ ਨਾਲ ਤਾਰਿਕ ਨੂੰ ਕਰੋੜਪਤੀ ਬਣਨ ਦਾ ਮੌਕਾ ਮਿਲੇਗਾ। ਬਿਗ ਟਿਕਟ ਦੇ ਗ੍ਰੈਂਡ ਪ੍ਰਾਈਜ਼ 25 ਕਰੋੜ ਦੇ ਜੇਤੂ ਦਾ ਐਲਾਨ 3 ਮਈ ਨੂੰ ਕੀਤਾ ਜਾਵੇਗਾ।

LotteryLottery

ਫਰਵਰੀ 'ਚ ਯੂਏਈ ਦੀ ਰਹਿਣ ਵਾਲੀ ਇੱਕ ਭਾਰਤੀ ਔਰਤ ਨੇ ਬਿਗ ਟਿਕਟ ਦਾ ਬੰਪਰ ਇਨਾਮ ਜਿੱਤਿਆ ਸੀ। ਕੇਰਲ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਲੀਨਾ ਜੈਲਾਲ ਨੇ ਆਪਣੇ 14 ਦੋਸਤਾਂ ਨਾਲ ਮਿਲ ਕੇ ਪਹਿਲੀ ਵਾਰ ਉਸ ਦੇ ਨਾਂ 'ਤੇ ਇਨਾਮੀ ਟਿਕਟ ਖਰੀਦੀ ਸੀ। ਮਹਿਲਾ ਨੇ 45 ਕਰੋੜ ਰੁਪਏ ਦਾ ਸ਼ਾਨਦਾਰ ਇਨਾਮ ਜਿੱਤਿਆ ਸੀ। ਖਾਸ ਗੱਲ ਇਹ ਹੈ ਕਿ ਮਹਿਲਾ ਨੇ ਜਿੱਤੀ ਰਕਮ ਦਾ ਕੁਝ ਹਿੱਸਾ ਦਾਨ ਕਰਨ ਦਾ ਫ਼ੈਸਲਾ ਕੀਤਾ ਸੀ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement