
ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਏਕਮ ਸਿੰਘ ਦੇ ਮਾਪਿਆਂ ਨੂੰ ਸੌਂਪੀ ਜਾਵੇਗੀ।
Rajpura youth shot dead over parking in Australia: ਰਾਜਪੁਰਾ ਦੇ ਗੁਲਾਬ ਨਗਰ ਨਿਵਾਸੀ ਅਮਰਿੰਦਰ ਸਿੰਘ ਦੇ ਬੇਟੇ ਏਕਮ ਸਿੰਘ( 17) ਦਾ ਆਸਟਰੇਲੀਆ ਦੇ ਨਿਊ ਸਾਊਥ ਵੇਲਜ ’ਚ ਕਾਰ ਦੀ ਪਾਰਕਿੰਗ ਨੂੰ ਲੈ ਕੇ ਕੋਈ ਤਕਰਾਰ ਵਿਚ ਆਸਟਰੇਲੀਆ ਦੇ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ।
ਇਸ ਬਾਰੇ ਪਤਾ ਲੱਗਣ ’ਤੇ ਮਿ੍ਰਤਕ ਦੀ ਦਾਦੀ ਬਜੁਰਗ ਦਾਦੀ ਮਨਮੋਹਨ ਕੌਰ ਨੂੰ ਵਾਰ ਵਾਰ ਬੇਹੋਸੀ ਦੇ ਦੌਰੇ ਪੈ ਰਹੇ ਹਨ। ਮ੍ਰਿਤਕ ਦੇ ਪ੍ਰਵਾਰਕ ਮੈਂਬਰਾ ਨੇ ਦਸਿਆ ਕਿ ਏਕਮ ਉਥੇ ਪੜ੍ਹਾਈ ਕਰ ਰਿਹਾ ਸੀ। ਉਨ੍ਹਾਂ ਦਸਿਆ ਕਿ ਰਾਤ ਤਕਰੀਬਨ ਪੌਣੇ 12 ਵਜੇ ਪਾਰਕਿੰਗ ਨੂੰ ਲੈ ਕੇ ਏਕਮ ਦੀ ਕੁੱਝ ਨੌਜਵਾਨਾਂ ਨਾਲ ਤਕਰਾਰ ਹੋ ਗਈ, ਜਿਨ੍ਹਾਂ ਨੇ ਏਕਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਅਤੇ ਕਾਰ ਨੂੰ ਵੀ ਅੱਗ ਲਗਾ ਦਿਤੀ।
ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਰਖਵਾ ਦਿਤਾ ਹੈ ਅਤੇ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਏਕਮ ਸਿੰਘ ਦੇ ਮਾਪਿਆਂ ਨੂੰ ਸੌਂਪੀ ਜਾਵੇਗੀ।