ਪਾਕਿ ਦੇ ਮਸ਼ਹੂਰ ਚੈਨਲ 'ਤੇ ਐਂਕਰ ਵਜੋਂ ਜ਼ਿੰਮੇਵਾਰੀ ਨਿਭਾਅ ਰਿਹੈ ਸਿੱਖ ਨੌਜਵਾਨ ਹਰਮੀਤ ਸਿੰਘ ਸਾਂਗਲਾ
Published : Jun 25, 2018, 8:38 pm IST
Updated : Jun 25, 2018, 8:38 pm IST
SHARE ARTICLE
Harmeet Singh
Harmeet Singh

ਪਹਿਲੀ ਵਾਰ ਕਿਸੇ ਸਾਬਤ ਸੂਰਤ ਸਿੱਖ ਨੌਜਵਾਨ ਨੂੰ ਨਿਊਜ਼ ਟੀਵੀ ਚੈਨਲ 'ਤੇ ਐਂਕਰ ਭਾਵ ਅਨਾਊਂਸਰ ਨਿਯੁਕਤ ਕੀਤਾ ਗਿਆ ਸੀ

ਲਾਹੌਰ : ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਮੀਡੀਆ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਾਬਤ ਸੂਰਤ ਸਿੱਖ ਨੌਜਵਾਨ ਨੂੰ ਨਿਊਜ਼ ਟੀਵੀ ਚੈਨਲ 'ਤੇ ਐਂਕਰ ਭਾਵ ਅਨਾਊਂਸਰ ਨਿਯੁਕਤ ਕੀਤਾ ਗਿਆ ਸੀ, ਜੋ ਟੀਵੀ ਚੈਨਲ 'ਤੇ ਅਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਅ ਰਹੇ ਹਨ। ਪਾਕਿਸਤਾਨ ਵਿਚ ਪਹਿਲਾ ਸਿੱਖ ਐਂਕਰ ਹੋਣ ਕਰਕੇ ਕਾਫ਼ੀ ਦਿਨ ਪਹਿਲਾਂ ਉਨ੍ਹਾਂ ਦੀ ਇੰਟਰਵਿਊ ਨੂੰ ਪਾਕਿਸਤਾਨ ਦੇ ਚੈਨਲ 'ਤੇ ਦਿਖਾਇਆ ਗਿਆ, ਜਿਸ ਵਿਚ ਉਹ ਦਸਤਾਰ ਸਜਾਈ ਨਜ਼ਰ ਆ ਰਹੇ ਸਨ। 
ਇਸ ਮੌਕੇ ਚੈਨਲ ਦੀ ਐਂਕਰ ਨੇ ਹਰਮੀਤ ਸਿੰਘ ਸਾਂਗਲਾ ਦਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਸ ਦੇ ਵਿਚਾਰ ਜਾਣਨੇ ਚਾਹੇ।

Harmeet SinghHarmeet Singh

ਹਰਮੀਤ ਸਿੰਘ ਸਾਂਗਲਾ ਨੇ ਕਿਹਾ ਕਿ ਉਸ ਦੀ ਇਹ ਦਿਲੀ ਇੱਛਾ ਸੀ ਕਿ ਉਹ ਦਸਤਾਰ ਸਜਾ ਕੇ ਇਸ ਤਰ੍ਹਾਂ ਚੈਨਲ 'ਤੇ ਐਂਕਰਿੰਗ ਕਰੇ ਅਤੇ ਉਸ ਦਾ ਇਹ ਸੁਪਨਾ ਪੂਰਾ ਹੋ ਗਿਆ। ਉਸ ਨੇ ਇਹ ਵੀ ਕਿਹਾ ਕਿ ਇਸ ਨਾਲ ਪਾਕਿਸਤਾਨ ਦੇ ਹੱਕ ਵਿਚ ਦੁਨੀਆਂ ਭਰ ਵਿਚ ਇਕ ਵੱਡਾ ਸੰਦੇਸ਼ ਜਾਵੇਗਾ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਪੂਰੀ ਤਰ੍ਹਾਂ ਸੁਰੱਖਿਅਤ ਹਨ, ਉਨ੍ਹਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਦਸ ਦਈਏ ਕਿ ਹਰਮੀਤ ਸਿੰਘ ਸਾਂਗਲਾ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ 'ਚ ਪੈਂਦੇ ਜ਼ਿਲ੍ਹਾ ਸਾਂਗਲਾ ਦੇ ਕਸਬੇ ਚਕਾਸੇਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਉੱਤਮ ਰਾਮ ਸਿੰਘ ਹੈ। ਸਿੱਖ ਨੌਜਵਾਨ ਹਰਮੀਤ ਸਿੰਘ ਨੂੰ ਦੀ ਨਿਯੁਕਤੀ ਉਸ ਦੀ ਕਾਬਲੀਅਤ ਦੇ ਆਧਾਰ 'ਤੇ ਪ੍ਰਸਿੱਧ ਪਾਕਿਸਤਾਨੀ ਨਿਊਜ਼ ਚੈਨਲ ਏਟੀਵੀ ਵਿਚ ਬਤੌਰ ਅਨਾਊਂਸਰ ਕੀਤੀ ਗਈ ਹੈ।

Harmeet SinghHarmeet Singh

ਮਾਸ ਕਮਿਊਨੀਕੇਸ਼ਨ ਦੀ ਡਿਗਰੀ ਕਰਨ ਤੋਂ ਬਾਅਦ ਲੰਬਾ ਸਮਾਂ ਮਲੇਸ਼ੀਆ ਵਿਚ ਰਹਿਣ ਤੋਂ ਬਾਅਦ ਹੁਣ ਹਰਮੀਤ ਸਿੰਘ ਨੇ ਪੱਕੇ ਤੌਰ 'ਤੇ ਪਾਕਿਸਤਾਨ ਵਿਚ ਰਹਿਣ ਦਾ ਮਨ ਬਣਾ ਲਿਆ ਹੈ। ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਤੋਂ ਇਲਾਵਾ ਸੂਬਾ ਪਿਸ਼ਾਵਰ ਦਾ ਤਰਨਜੀਤ ਸਿੰਘ ਵੀ ਕਈ ਪਾਕਿਸਤਾਨੀ ਚੈਨਲਾਂ ਲਈ ਐਂਕਰਿੰਗ ਕਰਨ ਦੇ ਨਾਲ-ਨਾਲ ਫਿਲਮਾਂ ਵਿਚ ਐਕਟਰ ਤੇ ਡਾਇਰੈਕਟਰ ਵਜੋਂ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸਲਾਮੀ ਮੁਲਕ ਪਾਕਿਸਤਾਨ ਵਿਚ ਕਿਸੇ ਸਿੱਖ ਨੌਜਵਾਨ ਨੂੰ ਇੰਨਾ ਵੱਡਾ ਮਾਣ ਹਾਸਲ ਹੋਣਾ ਸਿੱਖਾਂ ਲਈ ਖ਼ੁਸ਼ੀ ਦੀ ਗੱਲ ਹੈ। ਹੁਣ ਇਹ ਸਿੱਖ ਨੌਜਵਾਨ ਚੈਨਲ ਵਿਚ ਬਾਖ਼ੂਬੀ ਅਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ। ਯਕੀਨਨ ਤੌਰ 'ਤੇ ਹਰਮੀਤ ਸਿੰਘ ਦੀ ਇਹ ਪ੍ਰਾਪਤੀ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਹੈ। 

Location: Pakistan, Punjab, Lahore

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement