
ਕੈਨੇਡਾ ਦੇ ਸਸਕੈਚਵਨ ਇਲਾਕੇ ਦੇ ਸਿੱਖ ਸਰਕਾਰ ਕੋਲੋਂ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰ
ਸਸਕੈਚਵਨ, 24 ਜੁਲਾਈ: ਕੈਨੇਡਾ ਦੇ ਸਸਕੈਚਵਨ ਇਲਾਕੇ ਦੇ ਸਿੱਖ ਸਰਕਾਰ ਕੋਲੋਂ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ। ਦਸਣਯੋਗ ਹੈ ਕਿ ਰਜਾਈਨਾਂ ਦੇ ਤਿੰਨ ਸਿੱਖ ਨੌਜਵਾਨ ਲਾਈਸੈਂਸ ਦਾ ਰਿਟਨ ਟੈਸਟ ਪਾਸ ਕਾਰਨ ਦੇ ਬਾਵਜੂਦ ਰੋਡ ਟੈਸਟ ਨਹੀਂ ਦੇ ਸਕੇ ਕਿਉਂਕਿ ਉਹ ਪੱਗ ਬੰਨ੍ਹ ਕੇ ਟੈਸਟ ਦੇਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਦੀ ਕਾਨੂੰਨੀ ਆਗਿਆ ਨਹੀਂ ਮਿਲੀ । ਸੋ ਉੱਥੋਂ ਦੇ ਸਿੱਖ ਨੌਜਵਾਨਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਲਾਈਵ ਹੋ ਅਪਣੀ ਗੱਲ ਸਰਕਾਰ ਅੱਗੇ ਰੱਖੀ ਗਈ।
File Photo
ਉਨ੍ਹਾਂ ਨੇ ਮੰਗ ਕੀਤੀ ਜਦੋਂ ਸਿੱਖ ਭਾਈਚਾਰਾ ਹਰ ਕੰਮ ਇਥੋਂ ਤਕ ਕਿ 'ਵਰਲਡ ਵਾਰ' ਵਿਚ ਵੀ ਪੱਗ ਬੰਨ੍ਹ ਕੇ ਲੜ ਸਕਦਾ ਹੈ ਤਾਂ ਫਿਰ ਪੱਗ ਬੰਨ੍ਹ ਕੇ ਮੋਟਰਸਾਈਕਲ ਕਿਉਂ ਨਹੀਂ ਚਲਾ ਸਕਦਾ । ਸੋ ਉਨ੍ਹਾਂ ਨੂੰ ਪੱਗ ਬੰਨ ਕੇ ਮੋਟਰਸਾਈਕਲ ਚਲਾਉਣ ਨੂੰ ਕਾਨੂੰਨੀ ਮਾਨਤਾ ਦਿਤੀ ਜਾਵੇ। ਦਸ ਦੇਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆਂ, ਓਂਨਟਾਰੀਓ, ਅਲਬਰਟਾ ਅਤੇ ਮੈਨੀ ਟੋਬਾ ਵਿਚ ਸਿੱਖਾਂ ਨੂੰ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਕਾਨੂੰਨੀ ਆਗਿਆ ਮਿਲੀ ਹੋਈ ਹੈ।