ਕੈਨੇਡਾ 'ਚ ਹੋਈ ਗੈਂਗਵਾਰ ਦੌਰਾਨ ਮਾਰਿਆ ਗਿਆ ਪੰਜਾਬੀ ਗੈਂਗਸਟਰ
Published : Jul 25, 2022, 1:00 pm IST
Updated : Jul 25, 2022, 1:05 pm IST
SHARE ARTICLE
 Punjabi gangster killed during gang war in Canada
Punjabi gangster killed during gang war in Canada

ਮਨਿੰਦਰ ਧਾਲੀਵਾਲ ਦੇ ਵੱਡੇ ਭਰਾ ਦੀ ਵੀ ਪਿਛਲੇ ਸਾਲ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

 

ਵੈਨਕੂਵਰ : ਕੈਨੇਡਾ 'ਚ ਅੱਜ ਗੈਂਗਵਾਰ ਹੋਈ ਹੈ ਜਿਸ ਵਿਚ ਦੋ ਪੰਜਾਬੀ ਮਾਰੇ ਗਏ ਹਨ। ਬ੍ਰਦਰਜ਼ ਕੀਪਰਜ਼ ਗੈਂਗ ਦੇ ਮੈਂਬਰ ਮਨਿੰਦਰ ਧਾਲੀਵਾਲ (29) ਦੀ ਮੌਕੇ 'ਤੇ ਮੌਤ ਹੋ ਗਈ। ਇਹ ਸਾਰੀ ਗੈਂਗਵਾਰ ਕੈਨੇਡਾ ਦੇ ਵਿਲੇਜ ਵਿਸਲਰ 'ਚ ਹੋਈ ਹੈ। ਓਧਰ ਟਰੱਕ ਚਾਲਕ ਨੌਜਵਾਨ ਸਤਿੰਦਰ ਗਿੱਲ ਦੀ ਵੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ 2 ਸ਼ੂਟਰ ਕਾਬੂ ਕਰ ਲਏ ਹਨ।

ਇਕ ਰਿਪੋਰਟ ਅਨੁਸਾਰ ਵ੍ਹਿਸਲ ਵਿਲੇਜ ਦੇ ਇਕ ਹੋਟਲ ਨੇੜੇ ਹੋਈ ਗੋਲ਼ੀਬਾਰੀ ਦੌਰਾਨ ਬ੍ਰਦਰਜ਼ ਕੀਪਰਜ਼ ਗੈਂਗ ਦਾ ਮੈਂਬਰ 29 ਸਾਲਾ ਮਨਿੰਦਰ ਧਾਲੀਵਾਲ ਆਪਣੇ ਇਕ ਸਾਥੀ ਸਤਿੰਦਰ ਗਿੱਲ ਨਾਲ ਮੌਜੂਦ ਸੀ। ਧਾਲੀਵਾਲ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗਿੱਲ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਗਿੱਲ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮਨਿੰਦਰ ਧਾਲੀਵਾਲ ਦੇ ਵੱਡੇ ਭਰਾ ਦੀ ਵੀ ਪਿਛਲੇ ਸਾਲ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸਤਿੰਦਰ ਗਿੱਲ ਦਾ ਗੈਂਗ ਨਾਲ ਕੋਈ ਸੰਬੰਧ ਨਹੀਂ ਹੈ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement