
ਜਸਲੀਨ ਕੌਰ ਦੀ ਕਲਾਕਾਰੀ ਨੂੰ ਵੱਕਾਰੀ ਟਰਨਰ ਇਨਾਮ ਲਈ ਚੁਣਿਆ
ਲੰਡਨ: ਗਲਾਸਗੋ ਦੀ ਜੰਮਪਲ ਕਲਾਕਾਰ ਜਸਲੀਨ ਕੌਰ ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਬੁੱਧਵਾਰ ਨੂੰ ਲੰਡਨ ਦੇ ਮਸ਼ਹੂਰ ਆਰਟ ਮਿਊਜ਼ੀਅਮ ‘ਟੇਟ ਬ੍ਰਿਟੇਨ’ ਵਿੱਚ ਆਮ ਲੋਕਾਂ ਲਈ ਖੁੱਲ੍ਹ ਗਈ। ਜਸਲੀਨ ਕੌਰ ਦੀਆਂ ਕਲਾਕ੍ਰਿਤੀਆਂ ਸਕਾਟਲੈਂਡ ਦੇ ਸਿੱਖ ਭਾਈਚਾਰੇ ਵਿੱਚ ਉਸਦੇ ਜੀਵਨ ਤੋਂ ਪ੍ਰੇਰਿਤ ਹਨ ਅਤੇ ਇਸ ਨੂੰ ਵੱਕਾਰੀ ਟਰਨਰ ਇਨਾਮ ਲਈ ਸ਼ਾਰਟਲਿਸਟ ਕੀਤਾ ਗਿਆ ਹੈ।
ਜਸਲੀਨ ਕੌਰ ਨੇ ਜੋ ਕਿ ਲੰਡਨ ਵਿੱਚ ਰਹਿੰਦੀ ਹੈ, ਇਕੱਠੀਆਂ ਕੀਤੀਆਂ ਅਤੇ ਦੁਬਾਰਾ ਤਿਆਰ ਕੀਤੀਆਂ ਵਸਤੂਆਂ ਤੋਂ ਆਪਣੀਆਂ ਕਲਾਕ੍ਰਿਤੀਆਂ ਬਣਾਉਂਦੀ ਹੈ। ਅਪ੍ਰੈਲ ਵਿੱਚ ਜਸਲੀਨ ਅਤੇ ਅਤੇ ਤਿੰਨ ਹੋਰ ਯੂਕੇ ਕਲਾਕਾਰਾਂ ਨੂੰ ਪੁਰਸਕਾਰ ਲਈ ਫਾਈਨਲਿਸਟ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਪੁਰਸਕਾਰ ਦੇ ਜੇਤੂ ਨੂੰ £25,000 ਪ੍ਰਾਪਤ ਹੋਣਗੇ ਜਦੋਂ ਕਿ ਹਰੇਕ ਨਾਮਜ਼ਦ ਕਲਾਕਾਰ ਨੂੰ £10,000 ਦਿੱਤੇ ਜਾਣਗੇ।
ਇਨਾਮ ਦੇ ਜੇਤੂ ਦਾ ਐਲਾਨ 3 ਦਸੰਬਰ ਨੂੰ ਟੈਟ ਬ੍ਰਿਟੇਨ ਵਿਖੇ ਇੱਕ ਸਮਾਰੋਹ ਵਿੱਚ ਕੀਤਾ ਜਾਵੇਗਾ, ਜਦੋਂ ਕਿ ਕਲਾਕਾਰਾਂ ਦਾ ਕੰਮ ਮੱਧ ਫਰਵਰੀ 2025 ਤੱਕ ਟੇਮਜ਼ ਨਦੀ ਦੇ ਕਿਨਾਰੇ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਟੇਟ ਬ੍ਰਿਟੇਨ ਵਿਖੇ ਖੁਲ੍ਹੀ ਪ੍ਰਦਰਸ਼ਨੀ ਦੇ ਪ੍ਰਬੰਧਕਾਂ ਵਿੱਚੋਂ ਇੱਕ ਲਿੰਸੀ ਯੰਗ ਨੇ ਕਿਹਾ ਹੈ ਜਸਲੀਨ ਨੇ ਗਹਿਣੇ ਬਣਾਉਣ ਦਾ ਅਧਿਐਨ ਕੀਤਾ ਅਤੇ ਫਿਰ ਕਲਾ... ਉਹ ਕਲਾ ਦੇ ਕੰਮ ਬਣਾਉਣ ਵਿੱਚ ਦਿਲਚਸਪੀ ਰੱਖਦੀ ਹੈ ਜਿਸ ਵਿੱਚ ਕੁਝ ਕਹਿਣਾ ਹੋਵੇ।"
ਉਨ੍ਹਾਂ ਨੇ ਕਿਹਾ ਕਿ ਕੌਰ ਦੀਆਂ ਕਲਾਕ੍ਰਿਤੀਆਂ ਉਸਦੇ ਜੀਵਨ ਦੇ ਤਜ਼ਰਬਿਆਂ, ਉਸਦੇ ਪਰਿਵਾਰ ਅਤੇ ਪਾਲਣ ਪੋਸ਼ਣ 'ਤੇ ਕੇਂਦਰਿਤ ਹਨ। ਉਨ੍ਹਾਂ ਕਿਹਾ ਕਿ ਕੌਰ ਦੇ ਪਿਤਾ ਦਾ ਸੁਪਨਾ ਫੋਰਡ ਕਾਰ ਬਣਾਉਣ ਦਾ ਸੀ ਅਤੇ ਇਹ ਉਨ੍ਹਾਂ ਦੀ ਕਲਾ ਤੋਂ ਝਲਕਦਾ ਹੈ।