ਯੂ.ਕੇ. ’ਚ ‘ਲਾਕਡਾਊਨ’ ਦੇ ਝੰਬੇ ਲੇਖਰਾਜ ਲਈ ਜੀਵਨ ਰੇਖਾ ਬਣੀ ਯੂਨਾਈਟਡ ਸਿੱਖਜ਼
Published : Dec 25, 2024, 9:56 pm IST
Updated : Dec 25, 2024, 9:56 pm IST
SHARE ARTICLE
ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਲੇਖਰਾਜ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਭਾਰਤ ’ਚ ਵਾਪਸ ਭੇਜਣ ਦਾ ਪ੍ਰਬੰਧ ਕਰਨ ਲਈ ਅਣਥੱਕ ਮਿਹਨਤ ਕੀਤੀ।
ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਲੇਖਰਾਜ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਭਾਰਤ ’ਚ ਵਾਪਸ ਭੇਜਣ ਦਾ ਪ੍ਰਬੰਧ ਕਰਨ ਲਈ ਅਣਥੱਕ ਮਿਹਨਤ ਕੀਤੀ।

ਘਰ ਵਾਪਸ ਪਰਤਣ ’ਚ ਯੂਨਾਈਟਡ ਸਿੱਖਜ਼ ਵਲੋਂ ਕੀਤੀ ਮਦਦ ਤੋਂ ਲੇਖਰਾਜ ਦੇ ਚਿਹਰੇ ’ਤੇ ਪਰਤੀ ਖ਼ੁਸ਼ੀ

ਲੰਡਨ : ਯੂਨਾਈਟਡ ਕਿੰਗਡਮ ’ਚ ਆ ਕੇ ਕੋਵਿਡ-19 ਕਾਰਨ ਤੰਗੀਆਂ-ਤੁਰਸੀਆਂ ਦਾ ਸਾਹਮਣਾ ਕਰ ਰਹੇ ਲੇਖਰਾਜ ਦੇ ਚਿਹਰੇ ’ਤੇ ਕੌਮਾਂਤਰੀ ਸੰਸਥਾ ਯੂਨਾਈਟਡ ਸਿੱਖਜ਼ ਇਕ ਵਾਰੀ ਮੁੜ ਮੁਸਕੁਰਾਹਟ ਲੈ ਕੇ ਆਈ ਹੈ। ਯੂਨਾਈਟਡ ਸਿੱਖਜ਼ ਦਾ ਯੂ.ਕੇ. ਹੈਲਪਡੈਸਕ (ਯੂਨਾਈਟਿਡ ਹਿਊਮੈਨੀਟੇਰੀਅਨ ਸਿੱਖ ਏਡ ਦਾ ਇਕ ਪ੍ਰੋਜੈਕਟ, ਅੰਤਰਰਾਸ਼ਟਰੀ ਸੰਗਠਨ, ਯੂਨਾਈਟਿਡ ਸਿੱਖਜ਼ ਦਾ ਯੂ.ਕੇ. ਪ੍ਰੋਜੈਕਟ) ਉਨ੍ਹਾਂ ਵਿਅਕਤੀਆਂ ਲਈ ਜੀਵਨ ਰੇਖਾ ਹੈ ਜੋ ਅਕਲਪਣਯੋਗ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। 

ਲੇਖਰਾਜ 2019 ’ਚ ਛੇ ਮਹੀਨਿਆਂ ਦੇ ਵੀਜ਼ੇ ’ਤੇ ਯੂ.ਕੇ. ਆਏ ਸਨ ਪਰ ਉਨ੍ਹਾਂ ਦੇ ਆਉਣ ਮਗਰੋਂ ਇਥੇ ਲਾਕਡਾਊਨ ਲੱਗ ਗਿਆ ਜਿਸ ਕਾਰਨ ਉਨ੍ਹਾਂ ਨੂੰ ਕੰਮ ਮਿਲਣਾ ਮੁਸ਼ਕਲ ਹੋ ਗਿਆ। ਉਸ ਸਮੇਂ ਉਨ੍ਹਾਂ ਦੀ ਹਾਲਤ ਏਨੀ ਖ਼ਰਾਬ ਸੀ ਕਿ ਕਮਰੇ ਦਾ ਕਿਰਾਇਆ ਭਰਨਾ ਤਾਂ ਦੂਰ, ਉਨ੍ਹਾਂ ਨੂੰ ਪੇਟ ਭਰਨ ਲਈ ਵੀ ਗੁਰਦਵਾਰਿਆਂ ਦੇ ਲੰਗਰ ਦਾ ਸਹਾਰਾ ਲੈਣਾ ਪਿਆ। ਛੇ ਮਹੀਨੇ ਦਾ ਵੀਜ਼ਾ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਇੱਥੇ ਕੰਮ ਮਿਲਣਾ ਵੀ ਮੁਸ਼ਕਲ ਹੋ ਗਿਆ ਸੀ। ਉਹ ਵਾਪਸ ਅਪਣੇ ਮੁਲਕ ਭਾਰਤ ਪਰਤਣਾ ਚਾਹੁੰਦੇ ਸਨ ਪਰ ਇਸ ਲਈ ਉਨ੍ਹਾਂ ਕੋਲ ਖ਼ਰਚ ਦਾ ਇੰਤਜ਼ਾਮ ਵੀ ਨਹੀਂ ਹੋ ਪਾ ਰਿਹਾ ਸੀ। ਇਸ ਖੱਜਲ-ਖੁਆਰੀ ਵਿਚਕਾਰ ਉਨ੍ਹਾਂ ਨੂੰ ਕਿਸੇ ਸ਼ੁੱਭਚਿੰਤਕ ਨੇ ਯੂਨਾਈਟਡ ਸਿੱਖਜ਼ ਬਾਰੇ ਦਸਿਆ ਜੋ ਕਿ ਹਰ ਮੰਗਲਵਾਰ ਨੂੰ ਲੋੜਵੰਦਾਂ ਦੀ ਮਦਦ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, 2-8, ਪਾਰਕ ਐਵੀਨਿਊ, ਸਾਊਥਾਲ ਵਿਖੇ ਹੈਲਪਡੈਸਕ ਚਲਾਉਂਦਾ ਹੈ। 

ਯੂਨਾਈਟਡ ਸਿੱਖਜ਼ ਨਾਲ ਮਿਲਣ ਮਗਰੋਂ ਉਨ੍ਹਾਂ ਦੀ ਜ਼ਿੰਦਗੀ ’ਚ ਆਸ ਦੀ ਇਕ ਕਿਰਨ ਜਾਗ ਪਈ। ਯੂਨਾਈਟਡ ਸਿੱਖਜ਼ ਨੇ ਨਾ ਸਿਰਫ਼ ਲੇਖਰਾਜ ਦੀ ਟਿਕਟ ਖ਼ਰੀਦਣ ’ਚ ਮਦਦ ਕੀਤੀ ਬਲਕਿ ਘਰ ਪਰਤਣ ਮਗਰੋਂ ਵਿੱਤੀ ਮਦਦ ਲਈ 3000 ਪਾਊਂਡ ਦੇਣ ਦਾ ਵੀ ਪ੍ਰਬੰਧ ਕੀਤਾ। 

ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਲੇਖਰਾਜ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਭਾਰਤ ’ਚ ਵਾਪਸ ਭੇਜਣ ਦਾ ਪ੍ਰਬੰਧ ਕਰਨ ਲਈ ਅਣਥੱਕ ਮਿਹਨਤ ਕੀਤੀ ਅਤੇ ਉਨ੍ਹਾਂ ਨੂੰ ਹਵਾਈ ਜਹਾਜ਼ ਦੀ ਟਿਕਟ ਸਮੇਤ ਅਤੇ ਹੋਰ ਦਸਤਾਵੇਜ਼ ਮੁਹੱਈਆ ਕਰਵਾਏ। ਯੂ.ਕੇ. ਤੋਂ ਤੁਰਨ ਲਗਿਆਂ ਲੇਖਰਾਜ ਏਨੇ ਖ਼ੁਸ਼ ਸਨ ਕਿ ਯੂਨਾਈਟਡ ਸਿੱਖਜ਼ ਦਾ ਧਨਵਾਦ ਕਰਨ ਲਈ ਉਹ ਮਠਿਆਈਆਂ ਦਾ ਡੱਬਾ ਵੀ ਲੈ ਕੇ ਆਏ। 

ਜ਼ਿਕਰਯੋਗ ਹੈ ਕਿ ਯੂਨਾਈਟਡ ਸਿੱਖਜ਼ ਨੇ 2024 ਵਿੱਚ 700 ਤੋਂ ਵੱਧ ਆਪਣੀ ਮਰਜ਼ੀ ਨਾਲ ਵਾਪਸ ਭੇਜੇ ਗਏ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ। ਸੜਕਾਂ ’ਤੇ ਸੰਘਰਸ਼ ਕਰਨ ਤੋਂ ਲੈ ਕੇ ਇੱਜ਼ਤ ਅਤੇ ਉਮੀਦ ਨਾਲ ਘਰ ਜਾਣ ਲਈ ਉਡਾਣ ਭਰਨ ਤੱਕ, ਇਹ ਯਾਤਰਾਵਾਂ ਮਨੁੱਖਤਾ ਅਤੇ ਹਮਦਰਦੀ ਦੀ ਸ਼ਕਤੀ ਦਾ ਸਬੂਤ ਹਨ।

Tags: united sikhs

SHARE ARTICLE

ਏਜੰਸੀ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement