
ਕੈਨੇਡਾ ’ਚ19 ਅਗਸਤ ਨੂੰ ਮਾਰੀਆਂ ਗਈਆਂ ਸਨ ਅਰਮਾਨ ਢਿਲੋਂ ਨੂੰ ਗੋਲੀਆਂ
ਓਕਵਿਲ : ਕੈਨੇਡਾ ਦੇ ਓਕਵਿਲ ਸ਼ਹਿਰ ‘ਚ ਬੀਤੇ ਦਿਨੀਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਦੀ ਮਹਿਲਾ ਸਾਥੀ ਗੰਭੀਰ ਜ਼ਖ਼ਮੀ ਹੋ ਗਈ ਸੀ। ਹਾਲਟਨ ਰੀਜਨਲ ਪੁਲਿਸ ਵੱਲੋਂ ਨੌਜਵਾਨ ਦੀ ਪਛਾਣ 27 ਸਾਲਾ ਪੰਜਾਬੀ ਨੌਜਵਾਨ ਅਰਮਾਨ ਢਿੱਲੋਂ ਵਜੋਂ ਕੀਤੀ ਗਈ ਹੈ ਜੋ ਐਲਬਰਟਾ ਦਾ ਰਹਿਣ ਵਾਲਾ ਸੀ।
Armaan dhillon
ਉਸ ਦੀ ਪਹਿਚਾਣ ਗੁਪਤ ਰੱਖੀ ਗਈ ਸੀ। ਨੌਜਵਾਨ ਦੇ ਪਰਿਵਾਰ ਨੇ ਵੀ ਨੌਜਵਾਨ ਦੀ ਪਹਿਚਾਣ ਬੁੱਧਵਾਰ ਨੂੰ ਕਰ ਲਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਨੌਜਵਾਨ ਦੀ ਪਹਿਚਾਣ ਜਾਰੀ ਕਰ ਦਿੱਤੀ ਸੀ। ਇਹ ਵਾਰਦਾਤ 19 ਅਗਸਤ ਨੂੰ ਤੜਕਸਾਰ ਵਾਪਰੀ, ਮੌਕੇ ’ਤੇ ਪਹੁੰਚੇ ਪੁਲਿਸ ਅਫ਼ਸਰਾਂ ਨੂੰ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ ਤੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ ਕਿਉਂਕਿ ਅਰਮਾਨ ਨੂੰ ਕਈ ਗੋਲੀਆਂ ਲੱਗੀਆਂ ਹੋਈਆਂ ਸਨ। ਅਰਮਾਨ ਦੀ ਜਖ਼ਮੀ ਮਹਿਲਾ ਸਾਥੀ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਪਹਿਲਾਂ ਇਸ ਨੂੰ ਇੱਕ ਮਿੱਥ ਕੇ ਕੀਤੀ ਗਈ ਵਾਰਦਾਤ ਕਰਾਰ ਦਿੱਤਾ ਸੀ। ਪੁਲਿਸ ਨੇ ਸ਼ੱਕੀ ਹਮਲਾਵਰਾਂ ਵਲੋਂ ਵਰਤੀ ਗਈ ਕਾਰ ਦੀ ਪਹਿਚਾਣ ਕਰ ਲਈ ਹੈ।
Canada
ਦੱਸਣਯੋਗ ਹੈ ਕਿ ਅਰਮਾਨ ਖ਼ੁਦ ਵੀ ਕਤਲ ਦੇ ਕੇਸ ’ਚ ਦੋਸ਼ੀ ਰਹਿ ਚੁੱਕਾ ਹੈ ਅਤੇ 2018 ’ਚ ਉਹ ਇਸ ਮਾਮਲੇ ’ਚੋਂ ਬਰੀ ਹੋਇਆ ਸੀ। ਉਸ ਉੱਤੇ ਸਾਲ 2016 ਵਿਚ ਕਲੱਬ ’ਚ ਇੱਕ ਅਮੀਨ ਮੁਹੰਮਦ ਨਾਂ ਦੇ ਵਿਅਕਤੀ ਦਾ ਕਤਲ ਕਰਨ ਅਤੇ ਉਸ ਦੇ ਭਰਾ ਨੂੰ ਜਖ਼ਮੀ ਕਰਨ ਦੇ ਆਰੋਪ ਸਨ।