ਅਮਰੀਕਾ ਵਲੋਂ ਫ਼ੀਸ ਵਾਧੇ ਕਾਰਨ ਪੰਜਾਬੀ ਵਿਦਿਆਰਥੀ ਚਿੰਤਾ 'ਚ, ਲੱਖਾਂ ਪ੍ਰਵਾਰਾਂ ਨੇ ਹੁਣ ਆਸਟ੍ਰੇਲੀਆ ਤੇ ਯੂਰਪੀ ਦੇਸ਼ਾਂ ਵਲ ਮੂੰਹ ਮੋੜਿਆ
Published : Sep 26, 2025, 6:32 am IST
Updated : Sep 26, 2025, 6:32 am IST
SHARE ARTICLE
Punjabi went abroad News in punjabi
Punjabi went abroad News in punjabi

ਪੰਜਾਬੀ ਪ੍ਰਵਾਰ ਸਾਲਾਨਾ 50,000 ਕਰੋੜ ਰੁਪਏ ਕਰਦੇ ਹਨ ਖ਼ਰਚ

Punjabi went abroad News in punjabi:  : ਅਮਰੀਕਾ ਦੀ ਟਰੰਪ ਸਰਕਾਰ ਨੇ ਪਿਛਲੇ ਹਫ਼ਤੇ ਵੀਜ਼ਾ ਫ਼ੀਸ 12000 ਡਾਲਰ ਤੋਂ ਵਧਾ ਕੇ 1 ਲੱਖ ਡਾਲਰ ਕਰਨ ਦਾ ਜੋ ਤੁਗਲਕੀ ਫ਼ੁਰਮਾਨ ਜਾਰੀ ਕੀਤਾ ਸੀ ਭਾਵੇਂ ਉਸ ਬਾਰੇ ਸਪੱਸ਼ਟੀਕਰਨ ਵੀ ਦਿਤਾ ਗਿਆ ਕਿ ਸਾਲ ਵਿਚ ਇਕ ਵਾਰ ਜਾਂ ਹਰ ਸਾਲ ਨਹੀਂ ਅਤੇ ਸਤੰਬਰ 21 ਤੋਂ ਪਹਿਲਾਂ ਵਾਲਿਆਂ ’ਤੇ ਲਾਗੂ ਨਹੀਂ ਹੋਵੇਗਾ ਪਰ ਫਿਰ ਵੀ ਭਾਰਤ ਤੋਂ 4,50,000 ਤਕਨੀਕੀ ਵਿਦਿਆਰਥੀ ਤੇ ਵਿਸ਼ੇਸ਼ ਕਰ ਪੰਜਾਬੀ ਨੌਜਵਾਨ ਕਾਫ਼ੀ ਚਿੰਤਾ ਵਿਚ ਫਸ ਗਏ ਹਨ।

ਪੰਜਾਬੀ ਪ੍ਰਵਾਰ ਸਾਲਾਨਾ 50,000 ਕਰੋੜ ਫ਼ੀਸ ’ਤੇ ਖ਼ਰਚਦੇ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਦੋਆਬਾ ਦੇ ਜਲੰਧਰ ਲੁਧਿਆਣਾ, ਮਾਲਵਾ ਤੋਂ ਬਠਿੰਡਾ ਮੋਗਾ ਤੇ ਰਾਜਧਾਨੀ ਚੰਡੀਗੜ੍ਹ ਸਮੇਤ ਹਰਿਆਣਾ ਵਿਚ ਗੁੜਗਾਵਾਂ ਜੋ ਤਕਨੀਕੀ ਸਿਖਿਆ ਦੇ ਕੇਂਦਰ ਯਾਨੀ ਆਇਲਟ ਤੇ ਵੀਜ਼ਾ ਅਰਜ਼ੀਆਂ ਦੇ ਮਾਹਰ ਹਨ, ਨਾਲ ਗੱਲਬਾਤ ਕਰਨ ’ਤੇ ਪਤਾ ਲੱਗਾ ਹੈ ਕਿ ਵੱਡੀਆਂ ਕੰਪਨੀਆਂ ਬਿਜਨੈਸ ਅਦਾਰੇ ਅਤੇ ਨਵੀਆਂ ਇਲੈਕਟ੍ਰੋਨਿਕ ਅਤੇ ਡਿਜੀਟਲ ਅਦਾਰੇ ਹੌਲੀ ਹੌਲੀ ਅਪਣਾ ਕਾਰੋਬਾਰ ਯੂਰਪ ਅਤੇ ਹੋਰ ਦੇਸ਼ਾਂ ਆਸਟ੍ਰੇਲੀਆ ਨਿਊਜ਼ੀਲੈਂਡ, ਕੈਨੇਡਾ ਵਲ ਕਰਨ ਲੱਗ ਪੈਣਗੇ।

ਇਨ੍ਹਾਂ ਮਾਹਰਾਂ ਨੇ ਦਸਿਆ ਕਿ ਪਿਛਲੇ ਸਾਲ ਭਾਰਤ ਅਤੇ ਕੈਨੇਡਾ ਵਿਚਾਲੇ ਡਿਪਲੋਮੈਟਿਕ ਸਬੰਧ ਵਿਗੜਨ ਕਾਰਨ ਜੋ ਝਟਕਾ ਪੰਜਾਬੀ ਲੜਕੇ ਲੜਕੀਆਂ ਯਾਨੀ ਪੜ੍ਹੇ ਲਿਖੇ ਵਰਗ ਨੂੰ ਲੱਗਾ ਸੀ ਉਸ ਵਿਚ ਕਾਫ਼ੀ ਸੁਧਾਰ ਹੋ ਰਿਹਾ ਹੈ ਅਤੇ ਹੁਣ ਟਰੰਪ ਪ੍ਰਸ਼ਾਸਨ ਵਲੋਂ ਆਏ ਦਿਨ ਜਾਰੀ ਕੀਤੇ ਫ਼ੈਸਲਿਆਂ ਸਬੰਧੀ ਉਥੋਂ ਦੀਆਂ ਕੰਪਨੀਆਂ ਅਪਣੀਆਂ ਫ਼ੈਡਰਲ ਅਦਾਲਤਾਂ ਰਾਹੀਂ ਸਰਕਾਰਾਂ ’ਤੇ ਦਬਾਅ ਪਾਉਣਗੀਆਂ ਜਾਂ ਫਿਰ ਯੂ.ਐਸ. ਤੇ ਭਾਰਤ ਵਿਚ ਸਥਾਪਤ ਸਾਂਝੀਆਂ ਕੰਪਨੀਆਂ ਰਸਤਾ ਲੱਭ ਕੇ ਮਸਲੇ ਦਾ ਹੱਲ ਲੱਭ ਲੈਣਗੀਆ।

ਤਕਨੀਕੀ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਆਈ.ਟੀ.ਸੈਕਟਰ ਇਸ ਵੀਜ਼ਾ ਫ਼ੀਸ ਵਿਚ ਵਾਧੇ ਅਤੇ ਨਿਯਮਾਂ ਵਿਚ ਸਖ਼ਤੀ ਕਰਨ ਨੂੰ ਭਾਵੇਂ ਅਮਰੀਕਾ ਨਾਲ ਟੈ੍ਰਰਿਫ਼ ਵਾਧੇ ਅਤੇ ਯੂਕਰੇਨ ਰੂਸ ਲੜਾਈ ਵਿਚ ਭਾਰਤ ਸਰਕਾਰ ਦੀ ਭੂਮਿਕਾ ਨੂੰ ਵੱਡਾ ਕਾਰਨ ਸਮਝਦਾ ਹੈ ਪਰ ਉਨ੍ਹਾਂ ਦਾ ਵਿਚਾਰ ਹੈ ਕਿ ਇਸ ਵੱਡੀ ਖਿੱਚੋਤਾਣ ਨਾਲ ਅਮਰੀਕਾ ਦੀ ਆਰਥਕ ਹਾਲਤ ’ਤੇ ਵੀ ਮਾੜਾ ਅਸਰ ਪਵੇਗਾ। ਇਨ੍ਹਾਂ ਮਾਹਰਾਂ ਦਾ ਕਹਿਣਾ ਹੈ ਕਿ ਜਿਵੇਂ ਭਾਰਤ ਸਰਕਾਰ ਨੇ ਜਾਪਾਨ, ਚੀਨ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਨਾਲ ਤਕਨੀਕੀ ਤੇ ਕੰਪਨੀਆਂ ਵਿਚ ਕਿੱਤਾ ਮੁਖੀ ਨੌਜਵਾਨ ਲੜਕੇ ਲੜਕੀਆਂ ਨੂੰ ਇਕ ਦੂਜੇ ਦੇਸ਼ਾਂ ਵਿਚ ਟੇ੍ਰਨਿੰਗ ਤੇ ਨੌਕਰੀਆਂ ਦੇਣ ਦਾ ਹੁਲਾਰਾ ਦਿਤਾ ਹੈ ਉਸ ਨਾਲ ਐਚ ਵਨ ਵੀਜ਼ਾ ਦਾ ਸੰਕਟ ਜ਼ਰੂਰ ਟਲ ਜਾਵੇਗਾ। ਅਮਰੀਕਨ ਕੰਪਨੀ ਦੇ ਵੱਡੇ ਮਾਹਰ ਫ਼ਰੈਂਕ ਐਫ਼ ਇਸਲਾਮ ਨੇ ਅਪਣੇ ਵਿਚਾਰ ਦਿੰਦਿਆਂ ਕਿਹਾ ਹੈ ਕਿ ਟਰੰਪ ਸਰਕਾਰ ਜ਼ਰੂਰ ਛੇਤੀ ਹੀ ਇਸ ਵੱਡੇ ਅਤੇ ਤਰਕਹੀਣ ਫ਼ੈਸਲੇ ਬਾਰੇ ਅਪਣੇ ਸਲਾਹਕਾਰਾਂ ਮੁਤਾਬਕ ਵਿਚ ਵਿਚਾਲੇ ਹੱਲ ਲੱਭਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਹ ਕੋਈ ਪਹਿਲੀ ਵਾਰ ਇਕਦਮ ਫ਼ੈਸਲਾ ਨਹੀਂ ਕੀਤਾ ਹੈ, ਅਪਣੀ ਪਿਛਲੀ ਟਰਮ ਦੌਰਾਨ ਵੀ ਇਹੋ ਜਿਹਾ ਬਿਆਨ ਦਿਤੇ ਸਨ।

ਚੰਡੀਗੜ੍ਹ ਤੋਂ ਜੀ.ਸੀ.ਭਾਰਦਵਾਜ ਦੀ ਰਿਪੋਰਟ

(For more news apart from “Punjabi went abroad News in punjabi, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement