
ਬਹੁਤ ਹੀ ਸੁਲਝੇ ਅਤੇ ਸਮਾਜ ਸੇਵੀ ਸ਼ਖ਼ਸੀਅਤ ਹਨ
ਵਾਸ਼ਿੰਗਟਨ : ਰਮੇਸ਼ ਸਿੰਘ ਖ਼ਾਲਸਾ ਪੈਟਰਨ ਇਨ ਚੀਫ਼ ਨੇ ਅਮਰੀਕਾ ਦੇ ਉੱਘੇ ਇੰਮੀਗ੍ਰੇਸਨ ਅਟਾਰਨੀ ਜਸਪ੍ਰੀਤ ਸਿੰਘ ਦਾ ਸੈਕਰਾਮੈਂਟੋ ਵਿਖੇ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਮੌਕੇ ਜਾਰੀ ਕੀਤੇ ‘ਸਿੱਕੇ’ ਤੇ ਸਿਰੋਪਾਉ ਨਾਲ ਸਨਮਾਨ ਕੀਤਾ। ਜਸਪ੍ਰੀਤ ਸਿੰਘ ਬਹੁਤ ਹੀ ਸੁਲਝੇ ਅਤੇ ਸਮਾਜ ਸੇਵੀ ਸ਼ਖ਼ਸੀਅਤ ਹਨ। ਜਿਨ੍ਹਾਂ ਦਾ ਯੋਗਦਾਨ ਸਮਾਜਕ ਅਤੇ ਧਾਰਮਕ ਕਾਰਜਾਂ ਵਿਚ ਸ਼ਲਾਘਾਯੋਗ ਯੋਗਦਾਨ ਹੈ, ਇਸ ਲਈ ਉਹ ਇਸ ਸਨਮਾਨ ਦੇ ਹੱਕਦਾਰ ਹਨ।
ਜਸਪ੍ਰੀਤ ਸਿੰਘ ਅਟਾਰਨੀ ਨੇ ਸੰਖੇਪ ਮਿਲਣੀ ਦੌਰਾਨ ਸਾਡੇ ਵਾਸ਼ਿੰਗਟਨ ਸਥਿਤ ਪੱਤਰਕਾਰ ਨੂੰ ਦਸਿਆ ਕਿ ਇਹ ਸੱਭ ਕੁਝ ਬਾਬੇ ਨਾਨਕ ਦਾ ਹੀ ਪ੍ਰਤਾਪ ਹੈ। ਉਨ੍ਹਾਂ ਦੀਆਂ ਦੁਆਵਾਂ ਤੇ ਅਸ਼ੀਰਵਾਦ ਸਦਕਾ ਹੀ ਅਜਿਹੇ ਸਨਮਾਨ ਮਿਲਦੇ ਹਨ।
ਉਨ੍ਹਾਂ ਕਿਹਾ ਕਿ ਰਮੇਸ਼ ਸਿੰਘ ਖ਼ਾਲਸਾ ਨਾਲ ਇਹ ਮੇਰੀ ਮਿਲਣੀ ਇਤਿਹਾਸਕ ਬਣ ਗਈ ਹੈ, ਜੋ ਚੱਲ ਕੇ ਮੇਰੇ ਦਫ਼ਤਰ ਆਏ ਅਤੇ ਸੱਤ ਸਮੁੰਦਰੋਂ ਪਾਰ ਨੌਂ ਗੁਰੂਆਂ ਦੀ ਧਰਤੀ ਪਾਕਿਸਤਾਨ ਦੇ ਗੁਰੂ ਘਰਾਂ ਦਾ ਅਸ਼ੀਰਵਾਦ ਮੇਰੀ ਝੋਲੀ ਪਾਇਆ ਹੈ।
ਮੈਂ ਇਸ ਕਾਬਲ ਨਹੀਂ ਸੀ, ਪਰ ਸੱਚੇ ਪਾਤਸਾਹ ਦੀ ਕ੍ਰਿਪਾ ਸਦਕਾ ਮੈਨੂੰ ਮਾਣ ਦਿਤਾ ਗਿਆ ਹੈ। ਸੋ ਮੈਂ ਪਾਕਿਸਤਾਨ ਦੀਆਂ ਸੰਗਤਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ। ਰਮੇਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਅਮਰੀਕਾ ਦੇ ਬਹੁਤ ਛੋਟੇ ਦੌਰੇ ਤੇ ਆਏ ਸਨ ਜਿਸ ਲਈ ਉਨ੍ਹਾਂ ਨੂੰ ਅਮਰੀਕਾ ਦੇ ਗੁਰੂ ਘਰਾਂ ਨੇ ਸੱਦਿਆ ਹੈ।